ਨਿੱਜੀ ਜ਼ਿੰਦਗੀ ਨੂੰ ਲੈ ਕੇ ਖੁੱਲ੍ਹ ਕੇ ਬੋਲੀ ਸਪਨਾ ਚੌਧਰੀ, ਦੱਸਿਆ- ''ਪਤੀ ਨੂੰ ਕਿਸ ਨਾਂ ਨਾਲ ਬੁਲਾਉਂਦੀ ਹੈ''

Tuesday, Jul 13, 2021 - 01:48 PM (IST)

ਮੁੰਬਈ : ਹਰਿਆਣਵੀ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਨਾ ਸਿਰਫ਼ ਆਪਣੇ ਡਾਂਸ ਬਲਕਿ ਆਪਣੇ ਗਾਣਿਆਂ ਲਈ ਵੀ ਜਾਣੀ ਜਾਂਦੀ ਹੈ। ਸਪਨਾ ਚੌਧਰੀ ਲਈ ਹਰਿਆਣਾ ਤੋਂ ਬਾਲੀਵੁੱਡ ਤਕ ਦਾ ਸਫ਼ਰ ਤੈਅ ਕਰਨਾ ਆਸਾਨ ਨਹੀਂ ਸੀ। ਇਥੇ ਤਕ ਪਹੁੰਚਣ ਲਈ ਉਸਨੇ ਕਾਫੀ ਮਿਹਨਤ ਕੀਤੀ। ਅੱਜ ਸਪਨਾ ਇੰਡਸਟਰੀ ਦਾ ਇਕ ਮਸ਼ਹੂਰ ਨਾਮ ਹੈ। ਸਪਨਾ ਡਾਂਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਸਰਗਰਮ ਰਹਿੰਦੀ ਹੈ। ਹਾਲ ਹੀ ’ਚ ਸਪਨਾ ਨੇ ਇੰਸਟਾਗ੍ਰਾਮ ਅਕਾਊਂਟ ’ਤੇ 'ਆਸਕ ਕੀ ਕੁਵੈਸ਼ਚਨ' ਦਾ ਸੈਸ਼ਨ ਰੱਖਿਆ। ਇਸ ਦੌਰਾਨ ਸਪਨਾ ਨੇ ਆਪਣੇ ਫੈਨਜ਼ ਦੇ ਕਈ ਮਜ਼ੇਦਾਰ ਸਵਾਲਾਂ ਦੇ ਜਵਾਬ ਦਿੱਤੇ। ਉਥੇ ਹੀ ਸਪਨਾ ਨੇ ਫੈਨਜ਼ ਦੇ ਪੁੱਛੇ ਹਰ ਸਵਾਲ ਦਾ ਬੇਬਾਕੀ ਨਾਲ ਜਵਾਬ ਦਿੱਤਾ।

PunjabKesari
ਵਿਆਹ ਦੀ ਡੇਟ ਦਾ ਕੀਤਾ ਖ਼ੁਲਾਸਾ
ਸਪਨਾ ਚੌਧਰੀ ਨੇ ਇੰਸਟਾਗ੍ਰਾਮ ’ਤੇ ਸਵਾਲ-ਜਵਾਬ ਸੈਸ਼ਨ ’ਚ ਕਈ ਸਵਾਲਾਂ ਦੇ ਜਵਾਬ ਦਿੱਤੇ। ਇਨ੍ਹਾਂ ’ਚੋਂ ਕਈ ਸਵਾਲ ਸਪਨਾ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਪੁੱਛੇ ਗਏ। ਇਕ ਫੈਨਜ਼ ਨੇ ਸਪਨਾ ਨੂੰ ਉਨ੍ਹਾਂ ਦੇ ਵਿਆਹ ਦੀ ਤਰੀਕ ਬਾਰੇ ਪੁੱਛਿਆ। ਇਸ ’ਤੇ ਸਪਨਾ ਨੇ ਪਹਿਲੀ ਵਾਰ ਆਪਣੇ ਵਿਆਹ ਦੀ ਤਰੀਕ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਵਿਆਹ ‘24 ਜਨਵਰੀ 2020’ ਨੂੰ ਹੋਇਆ ਹੈ। ਉਥੇ ਹੀ ਇਕ ਫੈਨ ਨੇ ਪੁੱਛਿਆ ਕਿ ਤੁਸੀਂ ਆਪਣੇ ਪਤੀ ਨੂੰ ਪਿਆਰ ਨਾਲ ਕਿਸ ਨਾਮ ਨਾਲ ਬੁਲਾਉਂਦੇ ਹੋ। ਇਸ ਸਵਾਲ ’ਤੇ ਸਪਨਾ ਨੇ ਜਵਾਬ ਦਿੱਤਾ ਕਿ ਉਹ ਆਪਣੇ ਪਤੀ ਨੂੰ ‘ਪਤੀ’ ਕਹਿ ਕੇ ਬੁਲਾਉਂਦੀ ਹੈ।

PunjabKesari
ਪਤੀ ’ਚ ਪਸੰਦ ਹੈ ਇਹ ਕੁਆਲਿਟੀ
ਇਸੀ ਸਵਾਲ-ਜਵਾਬ ਸੈਸ਼ਨ ’ਚ ਸਪਨਾ ਚੌਧਰੀ ਤੋਂ ਇਕ ਫੈਨ ਨੇ ਪੁੱਛਿਆ ਕਿ ਇਕ ਕੁਆਲਿਟੀ ਜੋ ਤੁਹਾਨੂੰ ਆਪਣੇ ਪਤੀ ’ਚ ਸਭ ਤੋਂ ਵੱਧ ਪਸੰਦ ਹੈ। ਇਸ ਸਵਾਲ ਦਾ ਜਵਾਬ ਸਪਨਾ ਨੇ ਦਿੱਤਾ ਕਿ ਉਸਦੇ ਪਤੀ ‘ਐਨੀਮਲ ਲਵਰ’ ਹਨ। ਇਹੀ ਗੱਲ ਉਨ੍ਹਾਂ ਨੂੰ ਆਪਣੇ ਪਤੀ ’ਚ ਸਭ ਤੋਂ ਵੱਧ ਪਸੰਦ ਹੈ। ਉਥੇ ਹੀ ਸਪਨਾ ਨੇ ਆਪਣੇ ਉਨ੍ਹਾਂ ਸਾਰੇ ਫੈਨਜ਼ ਨੂੰ ਸੌਰੀ ਵੀ ਕਿਹਾ, ਜਿਨ੍ਹਾਂ ਦੇ ਸਵਾਲ ਦਾ ਜਵਾਬ ਉਹ ਨਹੀਂ ਦੇ ਸਕੀ।

PunjabKesari

 


Aarti dhillon

Content Editor

Related News