ਸਾਊਥ ਦੇ ਵੱਡੇ ਸਟਾਰ ਦੀ ਸਲਮਾਨ ਖ਼ਾਨ ਦੀ ਫ਼ਿਲਮ ’ਚ ਐਂਟਰੀ, ਆਫਰ ਹੋਇਆ ਵਿਲੇਨ ਦਾ ਰੋਲ
Wednesday, May 25, 2022 - 04:52 PM (IST)
ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਨੂੰ ਲੈ ਕੇ ਆਏ ਦਿਨ ਨਵੇਂ ਅਪਡੇਟਸ ਆ ਰਹੇ ਹਨ। ਕਦੇ ਕੋਈ ਫ਼ਿਲਮ ਛੱਡ ਰਿਹਾ ਹੈ ਤਾਂ ਕਦੇ ਕਿਸੇ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਹੁਣ ਚਰਚਾ ਹੈ ਕਿ ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਮਸ਼ਹੂਰ ਸਾਊਥ ਇੰਡੀਅਨ ਐਕਟਰ ਦੀ ਐਂਟਰੀ ਹੋਈ ਹੈ।
ਫ਼ਿਲਮ ’ਚ ਪਹਿਲਾਂ ਤੋਂ ਦੋ ਸਾਊਥ ਸਿਤਾਰੇ ਕੰਮ ਕਰ ਰਹੇ ਹਨ। ਪੂਜਾ ਹੇਗੜੇ ਤੇ ਵੈਂਕਟੇਸ਼ ਸਲਮਾਨ ਖ਼ਾਨ ਦੀ ਫ਼ਿਲਮ ’ਚ ਅਹਿਮ ਰੋਲ ਨਿਭਾਅ ਰਹੇ ਹਨ। ਖ਼ਬਰਾਂ ਦੀ ਮੰਨੀਏ ਤਾਂ ਸਲਮਾਨ ਖ਼ਾਨ ਨੇ ਫ਼ਿਲਮ ’ਚ ਇਕ ਹੋਰ ਸਾਊਥ ਇੰਡੀਅਨ ਅਦਾਕਾਰ ਨੂੰ ਕਾਸਟ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਬੀਨੂੰ ਢਿੱਲੋਂ ਨੂੰ ਸਦਮਾ, ਫਰਵਰੀ ’ਚ ਮਾਂ ਤੇ ਹੁਣ ਪਿਤਾ ਦਾ ਹੋਇਆ ਦਿਹਾਂਤ
ਇਹ ਨਾਂ ਹੈ ਮਸ਼ਹੂਰ ਅਦਾਕਾਰ ਜਗਪਤੀ ਬਾਬੂ ਦਾ, ਜੋ ‘ਕਭੀ ਈਦ ਕਭੀ ਦੀਵਾਲੀ’ ਫ਼ਿਲਮ ’ਚ ਵਿਲੇਨ ਦਾ ਕਿਰਦਾਰ ਨਿਭਾਉਣਗੇ। ਬਾਲੀਵੁੱਡ ਹੰਗਾਮਾ ਨੇ ਆਪਣੀ ਰਿਪੋਰਟ ’ਚ ਸੂਤਰ ਦੇ ਹਵਾਲੇ ਤੋਂ ਲਿਖਿਆ, ‘‘ਸਲਮਾਨ ਖ਼ਾਨ ਪੈਨ ਇੰਡੀਆ ਫ਼ਿਲਮ ਬਣਾ ਰਹੇ ਹਨ। ਇਸ ਲਈ ਕਾਸਟਿੰਗ ’ਤੇ ਕਾਫੀ ਧਿਆਨ ਹੈ। ਬੈਸਟ ਕਾਸਟਿੰਗ ਕਰਨ ’ਚ ਉਹ ਕੋਈ ਕਸਰ ਨਹੀਂ ਛੱਡ ਰਹੇ ਹਨ। ਉਹ ਫ਼ਿਲਮ ਦੀ ਟੀਮ ਨਾਲ ਬੈਠੇ ਤੇ ਆਪਣੀ ਪਸੰਦ ਦੇ ਸਿਤਾਰਿਆਂ ਬਾਰੇ ਦੱਸਿਆ। ਪਹਿਲਾਂ ਉਨ੍ਹਾਂ ਨੇ ਫ਼ਿਲਮ ’ਚ ਪੂਜਾ ਹੇਗੜੇ ਨੂੰ ਲੌਕ ਕੀਤਾ, ਫਿਰ ਆਪਣੇ ਕਰੀਬੀ ਦੋਸਤ ਵੈਂਕਟੇਸ਼ ਨੂੰ। ਹੁਣ ਸਲਮਾਨ ਨੇ ਤੇਲਗੂ ਫ਼ਿਲਮ ਇੰਡਸਟਰੀ ਦੇ ਇਕ ਹੋਰ ਮਸ਼ਹੂਰ ਅਦਾਕਾਰ ਨੂੰ ਆਪਣੀ ਫ਼ਿਲਮ ’ਚ ਲਿਆ ਹੈ, ਜੋ ਕਿ ਜਗਪਤੀ ਬਾਬੂ ਹਨ।’’
ਰਿਪੋਰਟ ਮੁਤਾਬਕ ਜਗਪਤੀ ਬਾਬੂ ਨੂੰ ‘ਦਬੰਗ 3’ ’ਚ ਕਾਸਟ ਕੀਤਾ ਜਾਣਾ ਸੀ ਪਰ ਉਹ ਡੇਟਸ ਨਾ ਹੋਣ ਕਾਰਨ ਫ਼ਿਲਮ ਦਾ ਹਿੱਸਾ ਨਹੀਂ ਬਣ ਸਕੇ। ਦੱਸ ਦੇਈਏ ਕਿ ਇਹ ਫ਼ਿਲਮ 30 ਦਸੰਬਰ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।