ਸਾਊਥ ਸੁਪਰਸਟਾਰ ਚਿਰੰਜੀਵੀ ਦੇ ਸਾਬਕਾ ਜਵਾਈ ਸਿਰੀਸ਼ ਭਾਰਦਵਾਜ ਦਾ ਹੋਇਆ ਦੇਹਾਂਤ

Thursday, Jun 20, 2024 - 03:31 PM (IST)

ਸਾਊਥ ਸੁਪਰਸਟਾਰ ਚਿਰੰਜੀਵੀ ਦੇ ਸਾਬਕਾ ਜਵਾਈ ਸਿਰੀਸ਼ ਭਾਰਦਵਾਜ ਦਾ ਹੋਇਆ ਦੇਹਾਂਤ

ਮੁੰਬਈ- ਸਾਊਥ ਸੁਪਰਸਟਾਰ ਚਿਰੰਜੀਵੀ ਦੇ ਘਰ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮੈਗਾਸਟਾਰ ਦੇ ਸਾਬਕਾ ਜਵਾਈ ਅਤੇ ਸ਼੍ਰੀਜਾ ਕੋਨੀਡੇਲਾ ਦੇ ਪਹਿਲੇ ਪਤੀ ਸਿਰੀਸ਼ ਭਾਰਦਵਾਜ ਨੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਜਾਣਕਾਰੀ ਮੁਤਾਬਕ ਸਿਰੀਸ਼ ਦੀ 39 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਅਦਾਕਾਰਾ ਸ਼੍ਰੀ ਰੈੱਡੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕੀਤੀ ਹੈ।

 

ਸ਼੍ਰੀ ਰੈੱਡੀ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿਰੀਸ਼ ਅਤੇ ਸ਼੍ਰੀਜਾ ਦੀ ਪੁਰਾਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ - 'ਸਰੀਸ਼ ਭਾਰਦਵਾਜ ਨਹੀਂ ਰਹੇ... ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਮੀਡੀਆ ਰਿਪੋਰਟਾਂ ਮੁਤਾਬਕ ਸਿਰੀਸ਼ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਫੇਫੜਿਆਂ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਹੈਦਰਾਬਾਦ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ- ਅਮਿਤਾਭ ਬੱਚਨ ਨੇ ਖ਼ਰੀਦੀ 'ਕਲਕੀ 2898 ਏ.ਡੀ. ਦੀ ਪਹਿਲੀ ਟਿਕਟ, ਕਮਲ ਹਸਨ ਨੂੰ ਕੀਤੀ ਗਿਫਟ

ਰਿਪੋਰਟ ਮੁਤਾਬਕ ਚਿਰੰਜੀਵੀ ਦੀ ਬੇਟੀ ਅਤੇ ਰਾਮ ਚਰਨ ਦੀ ਭੈਣ ਸ਼੍ਰੀਜਾ ਕੋਨੀਡੇਲਾ ਨੇ 2007 'ਚ ਸਿਰੀਸ਼ ਨਾਲ ਵਿਆਹ ਕੀਤਾ ਸੀ। ਦੋਹਾਂ ਨੇ ਆਪਣੇ ਪਰਿਵਾਰਾਂ ਦੇ ਖਿਲਾਫ ਜਾ ਕੇ ਆਰੀਆ ਸਮਾਜ 'ਚ ਵਿਆਹ ਕਰਵਾ ਲਿਆ ਅਤੇ ਬਾਅਦ ਵਿਚ ਇਕ ਬੇਟੀ ਦਾ ਸੁਆਗਤ ਕੀਤਾ। ਹਾਲਾਂਕਿ, ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਵਿਆਹ ਦੇ 7 ਸਾਲ ਬਾਅਦ ਉਹ ਵੱਖ ਹੋ ਗਏ। ਸ਼੍ਰੀਜਾ ਨੇ ਸਿਰੀਸ਼ 'ਤੇ ਦਾਜ ਲਈ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਇੱਕ ਦੂਜੇ ਤੋਂ ਤਲਾਕ ਲੈਣ ਤੋਂ ਬਾਅਦ ਦੋਹਾਂ ਨੇ ਦੂਜਾ ਵਿਆਹ ਕਰਵਾ ਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

DILSHER

Content Editor

Related News