ਪ੍ਰਵਾਸੀਆਂ ਦੀ ਮਦਦ ਲਈ ਸੋਨੂੰ ਸੂਦ ਨੂੰ ਮਿਲਿਆ ਕੌਮਾਂਤਰੀ ਸਨਮਾਨ
Wednesday, Sep 30, 2020 - 12:49 PM (IST)
ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਸੰਕਟ 'ਚ ਅਦਾਕਾਰ ਸੋਨੂੰ ਸੂਦ ਜ਼ਰੂਰਤਮੰਦ ਲੋਕਾਂ ਲਈ 'ਮਸੀਹਾ' ਦੇ ਰੂਪ 'ਚ ਸਾਹਮਣੇ ਆਏ ਹਨ। ਅਦਾਕਾਰ ਨੇ ਤਾਲਾਬੰਦੀ ਦੌਰਾਨ ਕਈ ਪਰਵਾਸੀਆਂ ਮਜ਼ਦੂਰਾਂ ਨੂੰ ਆਪਣੇ ਘਰ ਭੇਜਣ ਦਾ ਕੰਮ ਕੀਤਾ। ਇਸ ਤੋਂ ਬਾਅਦ ਅਦਾਕਾਰ ਲੋਕਾਂ ਨੂੰ ਰੁਜ਼ਗਾਰ ਦਿਵਾਉਣ, ਰਹਿਣ ਦਾ ਪ੍ਰਬੰਧ ਅਤੇ ਬੱਚਿਆਂ ਨੂੰ ਐਜੂਕੇਸ਼ਨ ਮੁਹੱਈਆ ਕਰਵਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੇ ਪਰਉਪਕਾਰੀ ਕੰਮ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਨਮਾਨਿਤ ਕੀਤਾ ਹੈ।
Thank u so much for your encouraging words @priyankachopra .You are an inspiration for millions.. and I am one of them. Keep motivating the world because you are our true hero. Loads of love 💓 🙏 https://t.co/fapGxV6DC3
— sonu sood (@SonuSood) September 30, 2020
ਸਮਾਜਿਕ ਕੰਮ ਲਈ ਸੋਨੂੰ ਸੂਦ ਨੂੰ ਯੂਨਾਈਟਿਡ ਡਿਵੈੱਲਪਮੈਂਟ ਪ੍ਰੋਗਰਾਮ ਵੱਲੋਂ 'ਐੱਸ. ਡੀ. ਡੀ. ਸਪੈਸ਼ਲ ਹਿਊਮਨਟੇਰੀਅਨ ਐਕਸ਼ਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਦਬੰਗ ਅਦਾਕਾਰ ਨੇ ਬਿਨਾਂ ਕਿਸੇ ਲਾਲਚ ਦੇ ਮਦਦ ਕਰਨ ਤੇ ਲੱਖਾਂ ਪਰਵਾਸੀਆਂ ਨੂੰ ਘਰ ਭੇਜਣ, ਵਿਦੇਸ਼ 'ਚ ਫਸੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਭੇਜਣ ਵਰਗੇ ਕੰਮਾਂ ਲਈ ਇਹ ਪੁਰਸਕਾਰ ਮਿਲਿਆ ਹੈ। ਅਦਾਕਾਰ ਨੂੰ ਇਹ ਪੁਰਸਕਾਰ ਸੈਰੇਮਨੀ 'ਚ ਦਿੱਤਾ ਗਿਆ।
ਇਸ ਸਨਮਾਨ 'ਤੇ ਖ਼ੁਸ਼ੀ ਜਤਾਉਂਦੇ ਹੋਏ ਅਦਾਕਾਰ ਨੇ ਕਿਹਾ ਕਿ ਉਹ ਯੂ. ਐੱਨ. ਡੀ. ਪੀ. ਦਾ ਸਮਰਥਨ ਕਰਦੇ ਹਨ। ਅਦਾਕਾਰ ਦਾ ਕਹਿਣਾ ਹੈ ਕਿ ਇਹ ਇਕ ਅਨਮੋਲ ਸਨਮਾਨ ਹੈ। ਸੰਯੁਕਤ ਰਾਸ਼ਟਰ ਦੀ ਮਾਨਤਾ ਬਹੁਤ ਖਾਸ ਹੈ। ਮੈਂ ਬਿਨਾਂ ਕਿਸੇ ਉਮੀਦ ਦੇ ਆਪਣੇ ਦੇਸ਼ਵਾਸੀਆਂ ਲਈ ਉਹ ਕੀਤਾ ਜੋ ਮੇਰੇ ਤੋਂ ਹੋ ਸਕਿਆ। ਹਾਲਾਂਕਿ ਕਿ ਇਸ ਤਰ੍ਹਾਂ ਦੇ ਸਨਮਾਨ ਮਿਲਣ ਨਾਲ ਚੰਗਾ ਲੱਗਦਾ ਹੈ।
Dua mein bada asar hota hai bhai ❤️🙏 https://t.co/3pliSJ2jg6
— sonu sood (@SonuSood) September 29, 2020
ਪਹਿਲਾਂ ਇਨ੍ਹਾਂ ਲੋਕਾਂ ਨੂੰ ਮਿਲ ਚੁੱਕੇ ਹਨ ਸਨਮਾਨ
ਇਸ ਐਵਾਰਡ ਨੂੰ ਹਾਸਲ ਕਰਨ ਨਾਲ ਹੀ ਸੋਨੂੰ ਸੂਦ ਅੰਤਰਰਾਸ਼ਟਰੀ ਕਲਾਕਾਰਾਂ ਦੀ ਲਿਸਟ 'ਚ ਸ਼ਾਮਲ ਹੋਏ, ਜਿਨ੍ਹਾਂ ਨੂੰ ਪਹਿਲਾਂ ਇਸ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸੋਨੂੰ ਸੂਦ ਤੋਂ ਪਹਿਲਾਂ ਐਜਲੀਨਾ ਜੋਲੀ, ਡੇਵਿਡ ਬੇਕਹਮ, ਲਿਓਨਾਰਡੋ ਡਿਕੈਪ੍ਰਿਯੋਸ, ਐਮਾ ਵਾਟਸਨ, ਕੇਟ ਬਲੈਂਚੇਟ ਤੇ ਪ੍ਰਿਅੰਕਾ ਚੋਪੜਾ ਨੂੰ ਵੀ ਸੰਯੁਕਤ ਰਾਸ਼ਟਰ ਵੱਲੋਂ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।