ਹੁਣ ਵੱਡੇ ਪਰਦੇ 'ਤੇ ਨਜ਼ਰ ਆਵੇਗਾ 'ਕਿਸਾਨ ਅੰਦੋਲਨ', ਸੋਨੂੰ ਸੂਦ ਨਿਭਾਉਣਗੇ ਮੁੱਖ ਭੂਮਿਕਾ

01/04/2021 4:26:58 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਮੈਗਾਸਟਾਰ ਅਮਿਤਾਭ ਬੱਚਨ ਨੂੰ ਵਧਾਈ ਦਿੱਤੀ ਹੈ। ਬਿੱਗ ਬੀ ਨੇ ਸੋਨੂੰ ਸੂਦ ਦੀ ਅਗਲੀ ਫ਼ਿਲਮ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦਰਅਸਲ, ਸੋਨੂੰ ਸੂਦ ਦੀ ਇਸ ਫ਼ਿਲਮ ਦਾ ਨਾਮ 'ਕਿਸਾਨ' ਹੈ। ਇਸ ਫ਼ਿਲਮ 'ਚ ਸੋਨੂੰ ਸੂਦ ਮੁੱਖ ਭੂਮਿਕਾ ਨਿਭਾਉਣਗੇ। ਸੋਨੂੰ ਸੂਦ ਨੇ ਅਮਿਤਾਭ ਬੱਚਨ ਦਾ ਸ਼ੁੱਭ ਕਾਮਨਾ ਦੇਣ ਲਈ ਧੰਨਵਾਦ ਕੀਤਾ ਹੈ। ਹਾਲਾਂਕਿ ਇਸ ਫ਼ਿਲਮ ਦਾ ਸੈਂਟਰ ਕੀ ਹੈ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ।

PunjabKesari

ਬਿੱਗ ਬੀ ਨੇ ਆਪਣੇ ਟਵੀਟ 'ਚ ਲਿਖਿਆ, "ਫ਼ਿਲਮ ਦੇ ਕਿਸਾਨ ਲਈ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ। ਇਸ ਦੇ ਨਿਰਦੇਸ਼ਕ ਈ ਨਿਵਾਸ ਹਨ। ਇਸ 'ਚ ਸੋਨੂੰ ਸੂਦ ਮੁੱਖ ਭੂਮਿਕਾ ਨਿਭਾ ਰਹੇ ਹਨ।" ਅਦਾਕਾਰ ਸੋਨੂੰ ਸੂਦ ਨੇ ਅਮਿਤਾਭ ਬੱਚਨ ਦੀ ਇਸ ਵਿਸ਼ 'ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ, "ਤੁਹਾਡਾ ਬਹੁਤ ਬਹੁਤ ਧੰਨਵਾਦ ਸਰ।" 

PunjabKesari
ਸੋਨੂੰ ਸੂਦ ਅਤੇ ਅਮਿਤਾਭ ਬੱਚਨ ਦੇ ਇਸ ਟਵੀਟ 'ਤੇ ਪ੍ਰਸ਼ੰਸਕ ਕਿਆਸ ਲਗਾ ਰਹੇ ਹਨ ਕਿ ਇਹ ਫ਼ਿਲਮ ਦੇਸ਼ 'ਚ ਚੱਲ ਰਹੇ ਕਿਸਾਨ ਅੰਦੋਲਨ 'ਤੇ ਅਧਾਰਤ ਹੋ ਸਕਦੀ ਹੈ। ਇਸ ਤੋਂ ਇਲਾਵਾ ਫ਼ਿਲਮ ਕ੍ਰਿਟਿਕ ਤੇ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, 'ਸੋਨੂੰ ਸੂਦ 'ਕਿਸਾਨ' 'ਚ ਮੁੱਖ ਭੂਮਿਕਾ 'ਚ ਹੋਣਗੇ। ਫ਼ਿਲਮ ਦਾ ਨਿਰਦੇਸ਼ਨ ਈ ਨਿਵਾਸ ਕਰਨਗੇ। ਫ਼ਿਲਮ ਡਰੀਮ ਗਰਲ ਰਾਹੀਂ ਬਾਲੀਵੁੱਡ 'ਚ ਬਤੌਰ ਨਿਰਦੇਸ਼ਕ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਰਾਜ ਸ਼ਾਂਦਿੱਲੀਆ ਇਸ ਦੇ ਪ੍ਰੋਡਿਊਸਰ ਹੋਣਗੇ। ਫ਼ਿਲਮ ਦੀ ਹੋਰ ਕਾਸਟ ਬਾਰੇ ਜਲਦੀ ਜਾਣਕਾਰੀ ਦਿੱਤੀ ਜਾਵੇਗੀ।'

PunjabKesari

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor

Related News