ਸੁਣਨ 'ਚ ਅਸਮਰਥ ਲੋਕਾਂ ਲਈ ਸੋਨੂੰ ਸੂਦ ਬਣੇ ਫਰਿਸ਼ਤਾ, ਵੀਡੀਓ ਪੋਸਟ ਕਰਕੇ ਦਿੱਤੀ ਜਾਣਕਾਰੀ

Sunday, May 19, 2024 - 11:35 AM (IST)

ਸੁਣਨ 'ਚ ਅਸਮਰਥ ਲੋਕਾਂ ਲਈ ਸੋਨੂੰ ਸੂਦ ਬਣੇ ਫਰਿਸ਼ਤਾ, ਵੀਡੀਓ ਪੋਸਟ ਕਰਕੇ ਦਿੱਤੀ ਜਾਣਕਾਰੀ

ਮੁੰਬਈ (ਬਿਊਰੋ): ਆਨ-ਸਕਰੀਨ ਖਲਨਾਇਕ ਅਤੇ ਅਸਲ ਜ਼ਿੰਦਗੀ ਦੇ ਹੀਰੋ ਅਦਾਕਾਰ ਸੋਨੂੰ ਸੂਦ ਹਰ ਵਾਰ ਆਪਣੀ ਚੰਗਿਆਈ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੇ ਹਨ। ਕੋਰੋਨਾ ਪੀਰੀਅਡ ਤੋਂ ਲੈ ਕੇ ਹੁਣ ਤੱਕ ਅਦਾਕਾਰ ਨੇ ਕਈ ਲੋਕਾਂ ਤੱਕ ਮਦਦ ਦਾ ਹੱਥ ਵਧਾਇਆ ਹੈ ਅਤੇ ਇਹ ਸਿਲਸਿਲਾ ਹੁਣ ਵੀ ਜਾਰੀ ਹੈ। ਹਾਲ ਹੀ 'ਚ ਸੋਨੂੰ ਨੇ ਸੁਣਨ 'ਚ ਅਸਮਰਥ ਲੋਕਾਂ ਲਈ ਇਕ ਨਵੀਂ ਪਹਿਲ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਇਕ ਵਾਰ ਫਿਰ ਲੋਕ ਉਨ੍ਹਾਂ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Sonu Sood (@sonu_sood)

ਦੱਸ ਦਈਏ ਕਿ ਸੋਨੂੰ ਸੂਦ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਕਹਿੰਦੇ ਹਨ- ਹੁਣ ਮੈਂ ਉਨ੍ਹਾਂ ਲੋਕਾਂ ਲਈ ਕੁਝ ਵੱਡੀਆਂ ਤਿਆਰੀਆਂ ਕਰਨ ਜਾ ਰਿਹਾ ਹਾਂ, ਜਿਨ੍ਹਾਂ ਦੀ ਸੁਣਨ ਦੀ ਸਮਰੱਥਾ ਖਤਮ ਹੋ ਚੁੱਕੀ ਹੈ। ਇਸ ਦੀ ਮਦਦ ਨਾਲ ਹੁਣ ਦੇਸ਼ 'ਚ ਕੋਈ ਵੀ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰੇਗਾ। ਇਸ ਪੋਸਟ ਦੇ ਕੈਪਸ਼ਨ 'ਚ ਅਦਾਕਾਰ ਨੇ ਲਿਖਿਆ-"ਮਹੱਤਵਪੂਰਨ ਸੰਦੇਸ਼, ਹੁਣ ਹਰ ਕੋਈ ਸੁਣੇਗਾ।" ਕੰਮ ਦੀ ਗੱਲ ਕਰੀਏ ਤਾਂ ਸੋਨੂੰ ਸੂਦ ਜਲਦ ਹੀ ਫਿਲਮ 'ਫਤਿਹ' 'ਚ ਨਜ਼ਰ ਆਉਣਗੇ। ਇਸ 'ਚ ਉਨ੍ਹਾਂ ਨਾਲ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News