ਸੋਨੂੰ ਸੂਦ ਨੇ ਬਣਾਇਆ ਡੋਸਾ, ਖੁਸ਼ ਹੋ ਕੇ ਫਰਾਹ ਖ਼ਾਨ ਨੇ ਆਖ ਦਿੱਤੀ ਇਹ ਗੱਲ

04/13/2021 1:38:52 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਕਾਲ ’ਚ ਸਿਰਫ ਗਰੀਬਾਂ ਲਈ ਫ਼ਰਿਸ਼ਤਾ ਬਣ ਕੇ ਹੀ ਨਹੀਂ, ਸਗੋਂ ਲੋਕਾਂ ਲਈ ਇਕ ਪ੍ਰੇਰਣਾਸ੍ਰੋਤ ਬਣ ਕੇ ਵੀ ਉੱਭਰੇ ਹਨ। ਅਦਾਕਾਰ ਦੇ ਚੰਗੇ ਕੰਮਾਂ ਦੀ ਚਰਚਾ ਹੁਣ ਬੇਹੱਦ ਆਮ ਗੱਲ ਹੋ ਗਈ ਹੈ ਕਿਉਂਕਿ ਉਹ ਹਰ ਇਕ ਮੌਕੇ ’ਤੇ ਆਪਣੀ ਦਰਿਆਦਿਲੀ ਸਾਬਿਤ ਕਰਦੇ ਆ ਰਹੇ ਹਨ। ਇਸ ਲਈ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਹੁਣ ਸੋਨੂੰ ਸੂਦ ਆਪਣੀ ਇਕ ਵੀਡੀਓ ਨੂੰ ਲੈ ਕੇ ਚਰਚਾ ’ਚ ਹਨ। ਖ਼ਾਸ ਗੱਲ ਇਹ ਹੈ ਕਿ ਇਸ ਵੀਡੀਓ ’ਚ ਸੋਨੂੰ ਸੂਦ ਦੂਜਿਆਂ ਲਈ ਨਹੀਂ, ਸਗੋਂ ਆਪਣੇ ਲਈ ਕੁਝ ਕਰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਇਸ ਸ਼ਖ਼ਸ ਨੂੰ ਦੇਖ ਤੁਹਾਨੂੰ ਵੀ ਪਵੇਗਾ ਬੱਬੂ ਮਾਨ ਦਾ ਭੁਲੇਖਾ, ਖ਼ੁਦ ਨੂੰ ਮੰਨਦਾ ਹੈ ਖੰਟ ਵਾਲੇ ਦਾ ਕੱਟੜ ਫੈਨ

ਇਸ ਵੀਡੀਓ ’ਚ ਸੋਨੂੰ ਸੂਦ ਦਾ ਲੁਕਿਆ ਟੈਲੇਂਟ ਬਾਹਰ ਆ ਗਿਆ ਹੈ, ਜਿਸ ’ਚ ਉਹ ਸ਼ੂਟਿੰਗ ਸੈੱਟ ’ਤੇ ਨਜ਼ਰ ਆ ਰਹੇ ਹਨ। ਵੀਡੀਓ ’ਚ ਸੋਨੂੰ ਸੂਦ ਨੂੰ ਡੋਸਾ ਬਣਾਉਂਦੇ ਦੇਖਿਆ ਜਾ ਸਕਦਾ ਹੈ। ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਇਹ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ, ਜਿਸ ’ਚ ਉਹ ਸਾਰਿਆਂ ਨੂੰ ਵਧੀਆ ਤੇ ਕੁਰਕੁਰਾ ਡੋਸਾ ਬਣਾਉਣ ਦੇ ਗੁਰ ਸਿਖਾ ਰਹੇ ਹਨ। ਸੋਨੂੰ ਸੂਦ ਦਾ ਇਹ ਲੁਕਿਆ ਟੈਲੇਂਟ ਦੇਖ ਕੇ ਉਸ ਦੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹੋ ਗਏ ਹਨ, ਜੋ ਕੁਮੈਂਟਸ ’ਚ ਉਸ ਦੀ ਖੂਬ ਤਾਰੀਫ਼ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Sonu Sood (@sonu_sood)

ਸੋਨੂੰ ਸੂਦ ਦੀ ਇਸ ਕਲਾ ਤੋਂ ਹੁਣ ਫਰਾਹ ਖ਼ਾਨ ਵੀ ਕਾਫੀ ਖੁਸ਼ ਨਜ਼ਰ ਆ ਰਹੀ ਹੈ, ਜਿਸ ਨੇ ਸੋਨੂੰ ਦੀ ਕੁਕਿੰਗ ਤੋਂ ਖੁਸ਼ ਹੋ ਕੇ ਉਸ ਨੂੰ ਘਰ ਆਉਣ ਦਾ ਸੱਦਾ ਦਿੱਤਾ ਹੈ। ਸੋਨੂੰ ਦੀ ਵੀਡੀਓ ’ਤੇ ਕੁਮੈਂਟ ਕਰਦਿਆਂ ਫਰਾਹ ਖ਼ਾਨ ਨੇ ਲਿਖਿਆ, ‘ਘਰ ਆ ਜਾ ਫਿਰ।’ ਵੀਡੀਓ ’ਚ ਸੋਨੂੰ ਸੂਦ ਮਜ਼ਾਕੀਆ ਅੰਦਾਜ਼ ’ਚ ਕਹਿੰਦੇ ਹਨ ਕਿ ਮੇਕਰਜ਼ ਨੇ ਡੋਸਾ ਬਣਾਉਣ ਲਈ ਆਫ ਵਾਲੇ ਦਿਨ ਵੀ ਉਨ੍ਹਾਂ ਨੂੰ ਸੈੱਟ ’ਤੇ ਬੁਲਾ ਲਿਆ, ਜਦਕਿ ਅੱਜ ਉਨ੍ਹਾਂ ਦੀ ਛੁੱਟੀ ਸੀ।’

ਇਹ ਖ਼ਬਰ ਵੀ ਪੜ੍ਹੋ : ਪਤਨੀ ਨੀਨਾ ਬੁੰਧੇਲ ਨਾਲ ਯੋਗਰਾਜ ਸਿੰਘ ਨੇ ਖੋਲ੍ਹੇ ਨਿੱਜੀ ਜ਼ਿੰਦਗੀ ਦੇ ਕਈ ਰਾਜ਼, ਮਾੜੇ ਦੌਰ ਦਾ ਵੀ ਕੀਤਾ ਜ਼ਿਕਰ

ਸੋਨੂੰ ਸੂਦ ਦਾ ਡੋਸਾ ਬਣਾਉਣ ਦਾ ਅੰਦਾਜ਼ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋ ਗਏ ਹਨ। ਜਿਸ ਤਰ੍ਹਾਂ ਨਾਲ ਉਹ ਡੋਸਾ ਪਰੋਸਦੇ ਹਨ, ਉਨ੍ਹਾਂ ਦਾ ਇਹ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਨੋਟ– ਸੋਨੂੰ ਸੂਦ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News