ਮੁਸ਼ਕਿਲਾਂ ’ਚ ਘਿਰ ਸਕਦੇ ਨੇ ਸੋਨੂੰ ਸੂਦ, ਮੁੰਬਈ ਹਾਈ ਕੋਰਟ ਨੇ ਕੋਰੋਨਾ ਦਵਾਈਆਂ ਨੂੰ ਲੈ ਕੇ ਦਿੱਤੇ ਜਾਂਚ ਦੇ ਹੁਕਮ

06/16/2021 5:17:43 PM

ਮੁੰਬਈ (ਬਿਊਰੋ)–  ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਮਹਾਮਾਰੀ ਦੇ ਇਸ ਸਮੇਂ ’ਚ ਲੋਕਾਂ ਲਈ ਫ਼ਰਿਸ਼ਤਾ ਬਣ ਕੇ ਉੱਭਰੇ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਕਈ ਲੋਕਾਂ ਨੂੰ ਕੋਰੋਨਾ ਦੀਆਂ ਦਵਾਈਆਂ ਉਪਲੱਬਧ ਕਰਵਾ ਕੇ ਉਨ੍ਹਾਂ ਦੀ ਮਦਦ ਕੀਤੀ। ਹਾਲਾਂਕਿ ਇਸ ਸਭ ਦੇ ਚਲਦਿਆਂ ਸੋਨੂੰ ਸੂਦ ਵਿਵਾਦਾਂ ’ਚ ਘਿਰਦੇ ਨਜ਼ਰ ਆ ਰਹੇ ਹਨ। ਅਸਲ ’ਚ ਮੁੰਬਈ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਅਦਾਕਾਰ ਸੋਨੂੰ ਸੂਦ ਤੇ ਵਿਧਾਇਕ ਜ਼ੀਸ਼ਾਨ ਸਿੱਦੀਕੀ ਦੀ ਸਖ਼ਤ ਜਾਂਚ ਕਰਕੇ ਪਤਾ ਲਗਾਉਣ ਕਿ ਕੋਰੋਨਾ ਦੀ ਦਵਾਈ ਇਨ੍ਹਾਂ ਕੋਲ ਕਿਸ ਤਰ੍ਹਾਂ ਪਹੁੰਚੀ ਹੈ।

ਮੁੰਬਈ ਹਾਈ ਕੋਰਟ ਨੇ ਆਪਣੇ ਹੁਕਮ ’ਚ ਇਹ ਵੀ ਕਿਹਾ ਕਿ ਸੈਲੇਬ੍ਰਿਟੀ ਆਪਣੇ ਆਪ ਨੂੰ ਫ਼ਰਿਸ਼ਤਾ ਦੱਸ ਰਹੇ ਸਨ, ਜਦਕਿ ਉਨ੍ਹਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਨਹੀਂ ਕੀਤੀ ਕਿ ਕੀ ਦਵਾਈਆਂ ਨਕਲੀ ਹਨ ਜਾਂ ਉਹ ਗ਼ੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਤਕ ਪਹੁੰਚਾਈਆਂ ਜਾ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਬਲਿਊ ਡਰੈੱਸ ’ਚ ਸ਼ਹਿਨਾਜ਼ ਗਿੱਲ ਦਾ ਫੋਟੋਸ਼ੂਟ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼, ਕੁਮੈਂਟਾਂ ’ਚ ਵਰ੍ਹਾਇਆ ਪਿਆਰ

ਮੁੰਬਈ ਹਾਈ ਕੋਰਟ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਸਰਕਾਰ ਨੂੰ ਸਥਾਨਕ ਕਾਂਗਰਸ ਵਿਧਾਇਕ ਜ਼ੀਸ਼ਾਨ ਸਿੱਦੀਕੀ ਤੇ ਅਦਾਕਾਰ ਸੋਨੂੰ ਸੂਦ ਦੀ ਜਾਂਚ ਕਰਨ ਲਈ ਕਿਹਾ ਹੈ। ਹਾਈ ਕੋਰਟ ਨੇ ਹੁਕਮ ਦਿੱਤਾ ਕਿ ਕੋਰੋਨਾ ਮਹਾਮਾਰੀ ਦੌਰਾਨ ਇਨ੍ਹਾਂ ਦੋਵਾਂ ਵਲੋਂ ਉਪਲੱਬਧ ਕੀਤੀਆਂ ਗਈਆਂ ਦਵਾਈਆਂ ਦੇ ਮਾਮਲੇ ’ਚ ਪੁੱਛਗਿੱਛ ਕੀਤੀ ਜਾਵੇ।

ਦਰਅਸਲ ਸੋਨੂੰ ਸੂਦ ਤੇ ਜ਼ੀਸ਼ਾਨ ਸਿੱਦੀਕੀ ਨੇ ਸੋਸ਼ਲ ਮੀਡੀਆ ’ਤੇ ਆਉਣ ਵਾਲੀਆਂ ਅਪੀਲਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਕੋਰੋਨਾ ਦੀਆਂ ਦਵਾਈਆਂ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਮੁੰਬਈ ਹਾਈ ਕੋਰਟ ਨੇ ਆਪਣੇ ਹੁਕਮ ’ਚ ਇਹ ਵੀ ਕਿਹਾ ਕਿ ਕਲਾਕਾਰਾਂ ਦਾ ਵਿਵਹਾਰ ਫ਼ਰਿਸ਼ਤੇ ਅਨੁਸਾਰ ਸੀ, ਜਦਕਿ ਇਹ ਇਸ ਗੱਲ ਦੀ ਵੀ ਜਾਂਚ ਨਹੀਂ ਕਰ ਪਾ ਰਹੇ ਕਿ ਕੀ ਦਵਾਈਆਂ ਨਕਲੀ ਤਾਂ ਨਹੀਂ ਹਨ ਜਾਂ ਉਹ ਗ਼ੈਰ-ਕਾਨੂੰਨੀ ਤਰੀਕੇ ਨਾਲ ਤਾਂ ਨਹੀਂ ਆ ਰਹੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News