ਸੋਨੂੰ ਸੂਦ ਨੂੰ ਫੋਰਬਸ ਨੇ ਦਿੱਤਾ ਲੀਡਰਸ਼ਿਪ ਐਵਾਰਡ, ‘ਕੋਵਿਡ-19 ਹੀਰੋ’ ਦੇ ਰੂਪ ’ਚ ਕੀਤਾ ਸਨਮਾਨਿਤ

Friday, Mar 26, 2021 - 02:10 PM (IST)

ਸੋਨੂੰ ਸੂਦ ਨੂੰ ਫੋਰਬਸ ਨੇ ਦਿੱਤਾ ਲੀਡਰਸ਼ਿਪ ਐਵਾਰਡ, ‘ਕੋਵਿਡ-19 ਹੀਰੋ’ ਦੇ ਰੂਪ ’ਚ ਕੀਤਾ ਸਨਮਾਨਿਤ

ਮੁੰਬਈ: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਹੋਈ ਤਾਲਾਬੰਦੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਵਾਲੇ ਅਦਾਕਾਰ ਸੋਨੂੰ ਸੂਦ ਨੂੰ ਲੋਕਾਂ ਨੇ ਮਸੀਹਾ ਦਾ ਨਾਂ ਦੇ ਦਿੱਤਾ। ਉਨ੍ਹਾਂ ਨੇ ਮਜ਼ਦੂਰਾਂ ਨੂੰ ਤਾਲਾਬੰਦੀ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਉਨ੍ਹਾਂ ਦੇ ਸ਼ਹਿਰ ਅਤੇ ਪਿੰਡ ਸੁੱਰਖਿਅਤ ਪਹੁੰਚਾਉਣ ’ਚ ਮਦਦ ਕੀਤੀ ਸੀ। ਇਸ ਨੇਕ ਕੰਮ ਲਈ ਸੋਨੂੰ ਨੂੰ ਸੂਬਾ ਪੱਧਰ ਤੋਂ ਲੈ ਕੇ ਕੌਮਾਂਰਤੀ ਪੱਧਰ ਤੱਕ ਦੇ ਸਨਮਾਨ ਮਿਲ ਚੁੱਕੇ ਹਨ। 

PunjabKesari
ਸੋਨੂੰ ਸੂਦ ਨੂੰ ਦੱਸਿਆ ‘ਕੋਵਿਡ-19 ਹੀਰੋ’ 
ਸੋਨੂੰ ਸੂਦ ਨੂੰ ਇਕ ਵਾਰ ਫਿਰ ਇਕ ਹੋਰ ਕੌਮਾਂਤਰੀ ਪੱਧਰ ਦਾ ਐਵਾਰਡ ਮਿਲਿਆ ਹੈ। ਹਾਲ ਹੀ ’ਚ ਸੋਨੂੰ ਸੂਦ ਨੂੰ ਫੋਰਬਸ ਵੱਲੋਂ ਲੀਡਰਸ਼ਿਪ ਐਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਐਵਾਰਡ ਦੀ ਇਕ ਤਸਵੀਰ ਅਤੇ ਆਪਣੀਆਂ ਭਾਵਨਾਵਾਂ ਸੋਨੂੰ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਇਸ ਐਵਾਰਡ ’ਚ ਸੋਨੂੰ ਸੂਦ ਨੂੰ ‘ਕੋਵਿਡ-19 ਹੀਰੋ’ ਦੱਸਿਆ ਗਿਆ। 

PunjabKesari
ਸੋਨੂੰ ਸੂਦ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਧੰਨਵਾਦ ਜਤਾਇਆ ਹੈ। ਸੋਨੂੰ ਨੇ ਇਸ ਐਵਾਰਡ ਨੂੰ ਵਰਚੁਅਲ ਤੌਰ ’ਤੇ ਹਾਸਲ ਕੀਤਾ। ਸੋਨੂੰ ਦੇ ਇਸ ਟਵੀਟ ’ਤੇ ਪ੍ਰਸ਼ੰਸਕ ਕੁਮੈਂਟ ਕਰਕੇ ਵਧਾਈ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਸਲਾਮ ਕਰ ਰਹੇ ਹਨ। ਸੋਨੂੰ ਸੂਦ ਨੇ ਲਾਕਡਾਊਨ ਦੌਰਾਨ ਮਜ਼ਦੂਰਾਂ ਲਈ ਉਨ੍ਹਾਂ ਦੇ ਘਰ ਜਾਣ ਲਈ ਬੱਸਾਂ ਅਤੇ ਹਵਾਈ ਜਹਾਜ਼ਾਂ ਦੇ ਪ੍ਰਬੰਧ ਕੀਤੇ ਸਨ।


ਹੁਣ ਬੀਮਾਰ ਲੋਕਾਂ ਦਾ ਇਲਾਜ ਕਰਵਾ ਰਹੇ ਹਨ ਸੋਨੂੰ 

ਇਸ ਤੋਂ ਇਲਾਵਾ ਸੋਨੂੰ ਸੂਦ ਇਨੀਂ ਦਿਨੀਂ ਕਈ ਬੀਮਾਰ ਲੋਕਾਂ ਦਾ ਇਲਾਜ ਕਰਵਾਉਂਦੇ ਨਜ਼ਰ ਆ ਰਹੇ ਹਨ। ਹਾਲ ਹੀ ’ਚ ਉਨ੍ਹਾਂ ਨੇ ਟਵੀਟ ਕੀਤਾ ਜਿਸ ’ਚ ਇਕ ਵੀਡੀਓ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ‘ਇਹ ਹੋਈ ਨਾ ਗੱਲ’। ਮੁਬਾਰਕ ਹੋਵੇ। ਉਨ੍ਹਾਂ ਨੇ ਗੋਵਿੰਦ ਅਗਰਵਾਲ ਦਾ ਇਲਾਜ ਕਰਵਾਇਆ ਜਿਸ ਤੋਂ ਬਾਅਦ ਉਹ ਸ਼ਖ਼ਸ ਅੱਜ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ। 

 

PunjabKesari
ਗੋਵਿੰਦ ਦਾ ਕਰਵਾਇਆ ਲੀਵਰ ਟਰਾਂਸਪਲਾਟ 
ਗੋਵਿੰਦ ਅਗਰਵਾਲ ਦਾ ਸੋਨੂੰ ਸੂਦ ਨੇ ਲੀਵਰ ਟਰਾਂਸਪਲਾਟ ਕਰਵਾਇਆ ਜਿਸ ਤੋਂ ਬਾਅਦ ਗੋਵਿੰਦ ਨੇ ਇਕ ਵੀਡੀਓ ਸਾਂਝੀ ਕਰਕੇ ਕਿਹਾ ਕਿ ਸੋਨੂੰ ਸੂਦ ਦੀ ਵਜ੍ਹਾ ਨਾਲ ਮੈਂ ਅੱਜ ਇਸ ਕਾਬਿਲ ਹੋਇਆ ਹਾਂ ਕਿ ਮੈਂ ਆਪਣੇ ਘਰ ’ਚ ਆਰਾਮ ਨਾਲ ਜੀਅ ਰਿਹਾ ਹਾਂ। ਇਸ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।  

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


author

Aarti dhillon

Content Editor

Related News