ਲੋਕਾਂ ਲਈ ਫ਼ਰਿਸ਼ਤਾ ਬਣੇ ਸੋਨੂੰ ਸੂਦ ਨੇ ਲਿਆਂਦੀ ਦੇਸੀ ਡ੍ਰਿੰਕ, ਵੇਖੋ ਵੀਡੀਓ

Friday, Apr 09, 2021 - 02:42 PM (IST)

ਲੋਕਾਂ ਲਈ ਫ਼ਰਿਸ਼ਤਾ ਬਣੇ ਸੋਨੂੰ ਸੂਦ ਨੇ ਲਿਆਂਦੀ ਦੇਸੀ ਡ੍ਰਿੰਕ, ਵੇਖੋ ਵੀਡੀਓ

ਚੰਡੀਗੜ੍ਹ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਇੱਕ ਤੋਂ ਬਾਅਦ ਇੱਕ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਵੀਰਵਾਰ ਨੂੰ ਉਨ੍ਹਾਂ ਨੇ ਇੱਕ ਹੋਰ ਮਜ਼ੇਦਾਰ ਵੀਡੀਓ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਸ਼ੇਅਰ ਕੀਤਾ, ਜਿਸ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੋਨੂੰ ਸੂਦ ਨੇ ਇਕ ਦੇ ਕੈਪਸ਼ਨ ਵਿੱਚ ਲਿਖਿਆ ਕਿ - 'ਲੈਮਨ ਸੋਡਾ ਨਹੀਂ ਪੀਤਾ, ਤਾਂ ਕੀ ਪੀਤਾ?' 

ਇੱਥੇ ਵੇਖੋ ਸੋਨੂੰ ਸੂਦ ਦਾ ਵੀਡੀਓ :-
ਵੀਡੀਓ 'ਚ ਸੋਨੂੰ ਸੂਦ ਕਹਿੰਦੇ ਨੇ, 'ਅਸੀਂ ਇਸ ਵੇਲੇ ਮੋਗਾ ਦੇ ਤਰਨ ਤਾਰਨ ਰੋਡ 'ਤੇ ਹਾਂ। ਜਸਪਾਲ ਜੀ ਦੀ ਲੈਮਨ-ਸੋਡਾ ਦੀ ਦੁਕਾਨ। ਇਸ ਨੂੰ ਖੋਲ੍ਹਣ ਦਾ ਬਹੁਤ ਵਧੀਆ ਢੰਗ ਹੈ, ਇਸ ਨੂੰ ਇੱਥੇ ਰੱਖੋ (ਬੋਤਲ ਦੇ ਮੂੰਹ 'ਤੇ) ਅਤੇ ਇਸ ਤਰ੍ਹਾਂ ਮਾਰੋ। ਮੈਨੂੰ ਨਹੀਂ ਪਤਾ ਕਿ ਤੁਹਾਡੇ 'ਚੋਂ ਕਿੰਨੇ ਲੋਕਾਂ ਨੇ ਪੀਤਾ ਹੈ ਪਰ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਇਹ ਸੋਡਾ ਪੀਤਾ ਹੋਵੇਗਾ। ਜਸਪਾਲ ਜੀ ਸਾਰਿਆਂ ਨੂੰ ਬਹੁਤ ਪਿਆਰ ਨਾਲ ਪਿਲਾਉਂਦੇ ਹਨ। ਜਦੋਂ ਵੀ ਤੁਸੀਂ ਪੰਜਾਬ ਆਓ ਤਾਂ ਤਰਨ ਤਾਰਨ ਰੋਡ 'ਤੇ ਜਸਪਾਲ ਜੀ ਤੋਂ ਲੈਮਨ-ਸੋਡਾ ਜ਼ਰੂਰ ਪੀਣਾ। ਆਲ ਦਿ ਬੈਸਟ।'

 
 
 
 
 
 
 
 
 
 
 
 
 
 
 
 

A post shared by Sonu Sood (@sonu_sood)

ਦੱਸ ਦਈਏ ਕਿ ਸੋਨੂੰ ਸੂਦ ਕੋਰੋਨਾ ਵਾਇਰਸ ਕਾਰਨ ਲਗਾਏ ਤਾਲਾਬੰਦੀ 'ਚ ਰਿਅਲ ਲਾਈਫ 'ਹੀਰੋ' ਬਣ ਕੇ ਉੱਭਰੇ ਹਨ। ਇਸ ਤੋਂ ਬਾਅਦ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਲਗਾਤਾਰ ਸੁਰਖੀਆਂ 'ਚ ਰਹਿੰਦੇ ਹਨ। ਸੋਨੂੰ ਸੂਦ ਨੇ ਕੋਰੋਨਾ ਪੀਰੀਅਡ ਦੌਰਾਨ ਪਰਵਾਸੀ ਮਜ਼ਦੂਰਾਂ ਲਈ ਇੱਕ ਸੱਚੇ ਹੀਰੋ ਵਜੋਂ ਭੂਮਿਕਾ ਅਦਾ ਕੀਤੀ। ਤਾਲਾਬੰਦੀ ਤੋਂ ਬਾਅਦ ਵੀ ਉਨ੍ਹਾਂ ਨੇ ਲੋਕਾਂ ਦੀ ਮਦਦ ਕਰਨ ਦੇ ਕੰਮ ਨੂੰ ਨਹੀਂ ਰੋਕਿਆ। ਸੋਨੂੰ ਸੂਦ ਦੀ ਦਾਰੀਆਦਿਲੀ ਨੂੰ ਵੱਖ-ਵੱਖ ਸੰਸਥਾਵਾਂ ਵਲੋਂ ਸਮੇਂ-ਸਮੇਂ 'ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਕੰਮ ਦੀ ਗੱਲ ਕਰਿਏ ਤਾਂ ਮੋਗੇ ਦਾ ਮੁੰਡਾ ਕੁਝ ਸਮਾਂ ਪਹਿਲਾ ਪੰਜਾਬੀ ਗੀਤਾਂ 'ਚ ਵੀ ਫ਼ੀਚਰ ਕਰਦੇ ਹੋਏ ਨਜ਼ਰ ਆਇਆ ਸੀ।


author

sunita

Content Editor

Related News