ਸੋਨੂੰ ਸੂਦ ਨੇ ਤਿਰੰਗਾ ਲਹਿਰਾ ਕੇ ਮਨਾਇਆ ਜਨਮਦਿਨ, ਪ੍ਰਸ਼ੰਸਕਾਂ ਨਾਲ ਆਏ ਨਜ਼ਰ (ਦੇਖੋ ਤਸਵੀਰਾਂ)

Sunday, Jul 31, 2022 - 05:26 PM (IST)

ਸੋਨੂੰ ਸੂਦ ਨੇ ਤਿਰੰਗਾ ਲਹਿਰਾ ਕੇ ਮਨਾਇਆ ਜਨਮਦਿਨ, ਪ੍ਰਸ਼ੰਸਕਾਂ ਨਾਲ ਆਏ ਨਜ਼ਰ (ਦੇਖੋ ਤਸਵੀਰਾਂ)

ਬਾਲੀਵੁੱਡ ਡੈਸਕ- ਲੋਕਾਂ ਦੇ ਮਸੀਹਾ ਸੋਨੂੰ ਸੂਦ ਹਮੇਸ਼ਾ ਪ੍ਰਸ਼ੰਸਕਾ ਦੇ ਦਿਲਾਂ ’ਤੇ ਰਾਜ ਕਰਦੇ ਹਨ। ਉਹ ਹਮੇਸ਼ਾ ਆਪਣੇ ਕੰਮ ਅਤੇ ਨੇਕੀ ਨਾਲ ਲੋਕਾਂ ਦਾ ਦਿਲ ਜਿੱਤਦੇ ਹਨ। ਇਸ ਦੌਰਾਨ ਇਕ ਵਾਰ ਫ਼ਿਰ ਸੋਨੂੰ ਸੂਦ ਨੇ ਆਪਣੇ ਦਿਲਕਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਦਰਅਸਲ ਬੀਤੇ ਸ਼ਨੀਵਾਰ ਨੂੰ ਅਦਾਕਾਰ ਨੇ ਆਪਣਾ 49ਵਾਂ ਜਨਮਦਿਨ ਮਨਾਇਆ। 

PunjabKesari

ਇਹ ਵੀ ਪੜ੍ਹੋ: ‘ਮੀਕਾ ਦੀ ਵੋਟੀ’ ਅਕਾਂਕਸ਼ਾ ਪੁਰੀ ’ਤੇ ਨੀਤ ਮਹਲ ਨੇ ਕੱਸਿਆ ਤੰਜ, ਕਿਹਾ- ‘ਅਸਲੀ ਟਰਾਫ਼ੀ ਮੇਰੇ ਕੋਲ ਹੈ...’

ਅਦਾਕਾਰਾ ਨੇ ਆਪਣਾ ਖ਼ਾਸ ਦਿਨ ਆਪਣੇ ਪਰਿਵਾਰ ਨਾਲ ਰੈਸਟੋਰੈਂਟ ’ਚ ਮਨਾਉਣ ਦੀ ਬਜਾਏ ਪ੍ਰਸ਼ੰਸਕਾਂ ਨਾਲ ਮਨਾਇਆ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਸੋਨੂੰ ਸੂਦ ਦੇ ਜਨਮਦਿਨ ’ਤੇ ਪ੍ਰਸ਼ੰਸਕ ਅਦਾਕਾਰ ਲਈ ਕੇਕ ਲੈ ਕੇ ਪਹੁੰਚੇ। ਜਿਸ ਨੂੰ ਅਦਾਕਾਰ ਨੇ ਖੁਸ਼ੀ-ਖੁਸ਼ੀ ਕੱਟਿਆ।

PunjabKesari

ਇਹ ਵੀ ਪੜ੍ਹੋ: CWG 2022: ਮੀਰਾਬਾਈ ਚਾਨੂ ਨੇ ਵੇਟਲਿਫ਼ਟਿੰਗ ’ਚ ਜਿੱਤਿਆ ਸੋਨੇ ਦਾ ਮੈਡਲ, ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

ਇਸ ਨੂੰ ਕੱਟਣ ਤੋਂ ਬਾਅਦ ਅਦਾਕਾਰ ਨੇ ਆਪਣੇ ਹੱਥਾਂ ਨਾਲ ਪ੍ਰਸ਼ੰਸਕਾਂ ਨੂੰ ਕੇਕ ਖੁਆਇਆ। ਇੰਨਾ ਹੀ ਨਹੀਂ ਇਸ ਦੌਰਾਨ ਸੋਨੂੰ ਨੇ ਪ੍ਰਸ਼ੰਸਕਾਂ ਦੇ ਨਾਲ ਤਿਰੰਗੇ ਨਾਲ ਫ਼ੋਟੋਆਂ ਵੀ ਖਿਚਵਾਈਆਂ।

PunjabKesari

ਪ੍ਰਸ਼ੰਸਕਾਂ ਨੇ ਅਦਾਕਾਰਾ ਨਾਲ ਕਾਫ਼ੀ ਤਸਵੀਰਾਂ ਵੀ ਕਲਿੱਕ ਕੀਤੀਆਂ, ਜੋ ਹੁਣ ਇੰਟਰਨੈੱਟ ’ਤੇ ਕਾਫ਼ੀ ਸੁਰਖੀਆਂ ਬਟੋਰ ਰਹੀਆਂ ਹਨ। ਤਸਵੀਰਾਂ ’ਚ ਅਦਾਕਾਰ ਸੋਨੂੰ ਸੂਦ ਨਾਲ ਪ੍ਰਸ਼ੰਸਕਾਂ ਦੀ ਭੀੜ ਦੇਖ ਸਕਦੇ ਹੋ।

PunjabKesari

ਪ੍ਰਸ਼ੰਸਕ ਇਸ ਦੌਰਾਨ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ । ਦੱਸ ਦੇਈਏ ਕਿ ਕੋਰੋਨਾ ਕਾਲ ਅਤੇ ਲਾਕਡਾਊਨ ’ਚ ਸੋਨੂੰ ਸੂਦ ਨੇ ਲੋਕਾਂ ਦੀ ਜਿਸ ਤਰ੍ਹਾਂ ਮਦਦ ਕੀਤੀ, ਲੋਕਾਂ ਨੇ ਉਨ੍ਹਾਂ ਨੂੰ ਫ਼ਰਿਸ਼ਤਾ ਮਨ ਲਿਆ।

PunjabKesari

ਅਦਾਕਾਰ ਨੇ ਕੋਰੋਨਾ ਦੇ ਦੌਰ ’ਚ ਭੋਜਨ, ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਪੀੜਤਾਂ ਦੇ ਇਲਾਜ ਤੱਕ ਗਰੀਬਾਂ ਦੀ ਮਦਦ ਕੀਤੀ। ਇਹੀ ਕਾਰਨ ਹੈ ਕਿ ਅੱਜ ਉਨ੍ਹਾਂ ਨੂੰ ਅਸਲ ਜ਼ਿੰਦਗੀ ਦੇ ਹੀਰੋ ਵੀ ਕਿਹਾ ਜਾਂਦਾ ਹੈ।

PunjabKesari
 


author

Shivani Bassan

Content Editor

Related News