ਭੈਣ ਮਾਲਵਿਕਾ ਨਾਲ ਸੋਨੂੰ ਸੂਦ ਨੇ ਮਨਾਈ ਲੋਹੜੀ, ਵੀਡੀਓ ਕੀਤੀ ਸਾਂਝੀ

01/14/2022 4:57:30 PM

ਮੁੰਬਈ (ਬਿਊਰੋ)– ਲੋੜਵੰਦਾਂ ਦੇ ਫ਼ਰਿਸ਼ਤਾ ਬਣੇ ਅਦਾਕਾਰ ਸੋਨੂੰ ਸੂਦ ਨੇ ਭੈਣ ਮਾਲਵਿਕਾ ਸੂਦ ਨਾਲ ਲੋਹੜੀ ਦਾ ਤਿਉਹਾਰ ਆਪਣੇ ਅੰਦਾਜ਼ ’ਚ ਮਨਾਇਆ ਤੇ ਆਪਣੇ ਬਚਪਨ ਨੂੰ ਯਾਦ ਕੀਤਾ। ਸੋਸ਼ਲ ਮੀਡੀਆ ’ਤੇ ਸੋਨੂੰ ਸੂਦ ਨੇ ਲੋਹੜੀ ਮਨਾ ਕੇ ਆਪਣੇ ਬਚਪਨ ਨੂੰ ਯਾਦ ਕੀਤਾ। ਉਨ੍ਹਾਂ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੇ ਪਰਿਵਾਰ ਨਾਲ ਪੰਜਾਬੀ ਅੰਦਾਜ਼ ’ਚ ਲੋਹੜੀ ਮਨਾਉਂਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਵੀਡੀਓ ’ਚ ਸੋਨੂੰ ਸੂਦ ਲੋਹੜੀ ’ਤੇ ਗਾਇਆ ਪੰਜਾਬੀ ਲੋਕ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਆਪਣੇ ਬਚਪਨ ਨੂੰ ਯਾਦ ਕਰਦਿਆਂ ਸੋਨੂੰ ਸੂਦ ਵੀਡੀਓ ’ਚ ਕਹਿੰਦੇ ਹਨ, ‘ਬਹੁਤ ਸਾਰੇ ਲੋਕ ਜਾਣਦੇ ਹਨ ਕਿ ਬਚਪਨ ’ਚ ਜਦੋਂ ਅਸੀਂ ਲੋਹੜੀ ਮਨਾਉਣ ਜਾਂਦੇ ਸੀ ਤਾਂ ਗਾਉਂਦੇ ਸੀ।’

ਵੀਡੀਓ ’ਚ ਸੋਨੂੰ ਸੂਦ ਤੇ ਉਸ ਦੀ ਭੈਣ ਮਾਲਵਿਕਾ ਨੇ ਮਸਤੀ ਕਰਦਿਆਂ ‘ਸੁੰਦਰ ਮੁੰਦਰੀਏ’ ਵੀ ਗਾਇਆ। ਇਸ ਵਾਰ ਮਾਲਵਿਕਾ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ, ਜਿਸ ਲਈ ਤਿਆਰੀਆਂ ਜ਼ੋਰਾਂ ’ਤੇ ਹਨ।

 
 
 
 
 
 
 
 
 
 
 
 
 
 
 

A post shared by Sonu Sood (@sonu_sood)

ਭੈਣ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਲੋਕ ਕਿਆਸ ਲਗਾ ਰਹੇ ਸਨ ਕਿ ਸੋਨੂੰ ਸੂਦ ਹੁਣ ਪੰਜਾਬ ’ਚ ਭੈਣ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ ਪਰ ਉਸ ਨੇ ਇਨ੍ਹਾਂ ਅਟਕਲਾਂ ’ਤੇ ਰੋਕ ਲਗਾ ਦਿੱਤੀ ਹੈ। ਇੰਟਰਵਿਊ ’ਚ ਸੋਨੂੰ ਸੂਦ ਨੇ ਸਪੱਸ਼ਟ ਕੀਤਾ ਕਿ ਉਹ ਆਪਣੀ ਭੈਣ ਮਾਲਵਿਕਾ ਦੀ ਚੋਣ ਮੁਹਿੰਮ ਦਾ ਹਿੱਸਾ ਨਹੀਂ ਬਣਨਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News