ਸੂਦ ਸੂਦ ਦਾ ਦੁੱਧ ਵਾਲਿਆਂ ਹੋਇਆ ਪ੍ਰੇਸ਼ਾਨ, ਕਿਹਾ ''ਮੈਂ ਤੁਹਾਡੇ ਵਾਂਗ ਨਹੀਂ ਝੱਲ ਸਕਦਾ ਪ੍ਰੈਸ਼ਰ (ਵੀਡੀਓ)

Saturday, May 29, 2021 - 12:52 PM (IST)

ਸੂਦ ਸੂਦ ਦਾ ਦੁੱਧ ਵਾਲਿਆਂ ਹੋਇਆ ਪ੍ਰੇਸ਼ਾਨ, ਕਿਹਾ ''ਮੈਂ ਤੁਹਾਡੇ ਵਾਂਗ ਨਹੀਂ ਝੱਲ ਸਕਦਾ ਪ੍ਰੈਸ਼ਰ (ਵੀਡੀਓ)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਖ਼ੂਬ ਮਦਦ ਕਰ ਰਹੇ ਹਨ। ਉਨ੍ਹਾਂ ਨੂੰ ਵੱਡੀ ਗਿਣਤੀ 'ਚ ਲੋਕ ਆਕਸੀਜ਼ਨ 'ਤੇ ਹੋਰ ਸਮਾਨ ਲਈ ਪਹੁੰਚ ਕਰ ਰਹੇ ਹਨ। ਅਜਿਹੇ 'ਚ ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਆਪਣੇ ਦੁੱਧ ਵਾਲੇ ਗੁੱਡੂ ਨੂੰ ਦਿਖਾ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Sonu Sood (@sonu_sood)

ਇਸ ਵੀਡੀਓ 'ਚ ਸੋਨੂੰ ਸੂਦ ਆਪਣੇ ਦੁੱਧ ਵਾਲੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸੋਨੂੰ ਸੂਦ ਪੁੱਛ ਰਹੇ ਹਨ ਕਿ ਤੈਨੂੰ ਜੋ ਨੰਬਰ ਦਿੱਤਾ ਸੀ, ਉਸ 'ਤੇ ਜੋ ਕਾਲਸ ਆਉਂਦੀਆਂ (ਫੋਨ ਆਉਂਦੇ) ਹਨ, ਉਹ ਸੁਣਦੇ ਹੋ ਜਾਂ ਨਹੀਂ? ਸੋਨੂੰ ਸੂਦ ਦੇ ਸਵਾਲ 'ਤੇ ਗੁੱਡੂ ਨੇ ਦੱਸਿਆ ਕਿ ''ਰਾਤ ਨੂੰ ਫੋਨ ਆਉਂਦੇ ਹਨ, ਕਦੇ ਸਵੇਰੇ ਛੇ ਵਜੇ ਫੋਨ ਆ ਜਾਂਦਾ ਹੈ ਅਤੇ ਕਦੇ ਸਵੇਰੇ 4 ਵਜੇ ਅਤੇ ਕਦੇ ਰਾਤ ਨੂੰ 1 ਵਜੇ ਲਗਾਤਾਰ ਫੋਨ ਆਉਂਦੇ ਹਨ। ਮੈਂ ਨਹੀਂ ਦੱਸ ਸਕਦਾ ਕਿ ਮੈਂ ਕਿੰਨਾ ਪ੍ਰੇਸ਼ਾਨ ਹਾਂ।''

PunjabKesari

ਦੁੱਧ ਵਾਲੇ ਗੁੱਡੂ ਦਾ ਜਵਾਬ ਸੁਣ ਕੇ ਸੋਨੂੰ ਸੂਦ ਨੇ ਕਿਹਾ ਕਿ ''ਮੈਨੂੰ ਵੀ ਲੋਕਾਂ ਦੇ ਫੋਨ ਆਉਂਦੇ ਹਨ ਅਤੇ ਮੈਂ ਵੀ ਤਾਂ ਉਨ੍ਹਾਂ ਦੇ ਫੋਨ ਸੁਣਦਾ ਹਾਂ, ਤੈਨੂੰ ਕੀ ਦਿੱਕਤ ਹੈ। ਇਸ 'ਤੇ ਗੁੱਡੂ ਨੇ ਜਵਾਬ ਦਿੱਤਾ ਕਿ ਸਾਡੇ ਕੋਲ ਇੰਨੀ ਕਪੈਸਿਟੀ ਨਹੀਂ ਹੈ ਅਤੇ ਨਾਂ ਹੀ ਅਸੀਂ ਝੇਲ ਪਾਉਂਦੇ ਹਾਂ।'  


author

sunita

Content Editor

Related News