ਵਿਦਿਆਰਥੀਆਂ ਦੇ ਹੱਕ ''ਚ ਆਏ ਸੋਨੂੰ ਸੂਦ, ਸਰਕਾਰ ਨੂੰ ਕੀਤੀ ਇਹ ਅਪੀਲ

Sunday, Apr 11, 2021 - 05:07 PM (IST)

ਵਿਦਿਆਰਥੀਆਂ ਦੇ ਹੱਕ ''ਚ ਆਏ ਸੋਨੂੰ ਸੂਦ, ਸਰਕਾਰ ਨੂੰ ਕੀਤੀ ਇਹ ਅਪੀਲ

ਮੁੰਬਈ—ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਆਮ ਆਦਮੀ ਤੋਂ ਲੈ ਕੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਵੀ ਇਸ ਭਿਆਨਕ ਬੀਮਾਰੀ ਦੀ ਲਪੇਟ 'ਚ ਆ ਰਹੀਆਂ ਹਨ। ਇਨ੍ਹਾਂ ਸਭ ਨੂੰ ਦੇਖਦੇ ਹੋਏ ਦੇਸ਼ 'ਚ ਇਕ ਵਾਰ ਫਿਰ ਤਾਲਾਬੰਦੀ ਅਤੇ ਕਰਫਿਊ ਦੇ ਹਾਲਤ ਬਣ ਗਏ ਹਨ ਜਿਸ ਦੇ ਕਾਰਨ ਸਕੂਲ ਤੇ ਕਾਲਜ ਵੀ ਬੰਦ ਹੋ ਗਏ ਹਨ। ਇਸ ਸਭ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਵਿਦਿਆਰਥੀਆਂ ਦੇ ਬੋਰਡ ਦੇ ਪੇਪਰ ਰੱਦ ਕਰਨ ਦੀ ਅਪੀਲ ਕੀਤੀ ਹੈ।

PunjabKesari

ਇੰਨਾ ਹੀ ਨਹੀਂ, ਉਨ੍ਹਾਂ ਨੇ ਦੂਜੇ ਦੇਸ਼ਾਂ ਦੀ ਮਿਸਾਲ ਦਿੰਦਿਆਂ ਸਰਕਾਰ ਨੂੰ ਪੇਪਰ ਰੱਦ ਕਰਨ ਦੀ ਅਪੀਲ ਕੀਤੀ ਹੈ। ਸੋਨੂੰ ਸੂਦ ਨੇ ਇਹ ਅਪੀਲ ਆਪਣੇ ਸੋਸ਼ਲ ਮੀਡੀਆ ਰਾਹੀਂ ਕੀਤੀ ਹੈ।

 

ਸੋਨੂ ਸੂਦ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿਚ ਉਨ੍ਹਾਂ ਨੇ ਬੋਰਡ ਦੇ ਪੇਪਰਾਂ ਨੂੰ ਆਫ਼ਲਾਈਨ ਨਾ ਲੈਣ ਦੀ ਅਪੀਲ ਕੀਤੀ ਹੈ। ਸੋਨੂੰ ਸੂਦ ਨੇ ਵੀਡੀਓ ਵਿਚ ਕਿਹਾ, ‘ਵਿਦਿਆਰਥੀਆਂ ਵਲੋਂ ਮੈਂ ਇਕ ਬੇਨਤੀ ਕਰਨਾ ਚਾਹੁੰਦਾ ਹਾਂ। ਸੀ.ਬੀ.ਐੱਸ.ਈ ਅਤੇ ਬੋਰਡ ਦੀਆਂ ਪ੍ਰੀਖਿਆਵਾਂ ਆਫ਼ਲਾਈਨ ਨਾ ਹੋਣ ਮੈਨੂੰ ਨਹੀਂ ਲਗਦਾ ਕਿ ਵਿਦਿਆਰਥੀ ਮੌਜੂਦਾ ਹਾਲਤਾਂ 'ਚ ਪੇਪਰ ਦੇਣ ਲਈ ਤਿਆਰ ਹਨ।

PunjabKesari

ਸੋਨੂੰ ਸੂਦ ਨੇ ਵੀਡੀਓ 'ਚ ਅਰਬ ਅਤੇ ਮੈਕਸੀਕੋ ਵਰਗੇ ਹੋਰ ਦੇਸ਼ਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਥੇ ਕੋਰੋਨਾ ਦੇ ਕੇਸ ਬਹੁਤ ਘੱਟ ਹੋਣ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਨੇ ਪੇਪਰ ਰੱਦ ਕਰ ਦਿੱਤੇ ਹਨ। ਸਾਡੇ ਦੇਸ਼ 'ਚ ਕੋਰੋਨਾ ਦੇ ਕੇਸ ਇਨ੍ਹੇ ਵੱਧ ਗਏ ਹਨ ਫਿਰ ਵੀ, ਅਸੀਂ ਪੇਪਰ ਕਰਵਾਉਣ ਬਾਰੇ ਸੋਚ ਰਹੇ ਹਾਂ, ਜੋ ਕਿ ਨਾਜਾਇਜ਼ ਹੈ। ਮੈਨੂੰ ਲੱਗਦਾ ਹੈ ਕਿ ਇਹ ਆਫ਼ਲਾਈਨ ਪੇਪਰਾਂ ਲਈ ਸਹੀ ਸਮਾਂ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਅੱਗੇ ਆਵੇ ਅਤੇ ਇਨ੍ਹਾਂ ਵਿਦਿਆਥੀਆਂ ਦਾ ਸਾਥ ਦੇਵੇ ਤਾਂ ਜੋ ਉਹ ਸੁਰੱਖਿਅਤ ਰਹਿ ਸਕਣ।

PunjabKesari 


author

Aarti dhillon

Content Editor

Related News