ਸੋਨੂੰ ਸੂਦ ਨੂੰ ਸਪਾਈਸਜੈੱਟ ਨੇ ਕੀਤਾ ਸਲਾਮ, ਭਾਵੁਕ ਹੋਏ ਅਦਾਕਾਰ ਨੇ ਇੰਝ ਕੀਤਾ ਧੰਨਵਾਦ

03/21/2021 12:47:20 PM

ਮੁੰਬਈ : ਕੋਰੋਨਾ ਕਾਲ ਦੌਰਾਨ ਲੋਕਾਂ ਦੀ ਮਦਦ ਲਈ ਦਿਨ-ਰਾਤ ਇਕ ਕਰਨ ਵਾਲੇ ਅਦਾਕਾਰ ਸੋਨੂੰ ਸੂਦ ਨੂੰ ਸਨਮਾਨਿਤ ਕਰਨ ਲਈ ਸਪਾਈਸਜੈੱਟਨੇ ਬੋਇੰਗ 737 ਜਹਾਜ਼ ’ਤੇ ਉਨ੍ਹਾਂ ਦੀ ਤਸਵੀਰ ਲਗਾ ਕੇ ਉਨ੍ਹਾਂ ਨੂੰ ਸਲਾਮ ਕੀਤਾ ਹੈ। ਹੁਣ ਸੋਨੂੰ ਸੂਦ ਨੇ ਇਸ ’ਤੇ ਭਾਵੁਕ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ‘ਮੈਂ ਮੋਗਾ ਤੋਂ ਮੁੰਬਈ ਪਹਿਲੀ ਵਾਰ ਆਮ ਦਰਜੇ ਦੀ ਟਿਕਟ ਲੈ ਕੇ ਆਇਆ ਸੀ। ਤੁਹਾਡੇ ਸਾਰਿਆਂ ਦੇ ਪਿਆਰ ਲਈ ਧੰਨਵਾਦ, ਮੈਂ ਆਪਣੇ ਮਾਤਾ-ਪਿਤਾ ਨੂੰ ਬਹੁਤ ਯਾਦ ਕਰਦਾ ਹਾਂ।’

ਇਹ ਵੀ ਪੜ੍ਹੋ: ਜਹਾਜ਼ ’ਚ ਚੜ੍ਹਦੇ ਸਮੇਂ 3 ਵਾਰ ਪੌੜੀਆਂ ਤੋਂ ਤਿਲਕੇ ਅਮਰੀਕੀ ਰਾਸ਼ਟਰਪਤੀ , ਵੇਖੋ ਵੀਡੀਓ

 

ਦੱਸ ਦੇਈਏ ਕਿ  ਬੀਤੇ ਦਿਨੀਂ ਸਪਾਈਸਜੈੱਟ ਨੇ ਟਵਿਟਰ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। 1 ਮਿੰਟ ਤੇ 18 ਸੈਕਿੰਡ ਦੀ ਇਸ ਵੀਡੀਓ ’ਚ ਜਹਾਜ਼ ’ਤੇ ਸੋਨੂੰ ਸੂਦ ਦੀ ਤਸਵੀਰ ਬਣਦੀ ਦਿਖਾਈ ਗਈ ਹੈ। ਕੋਰੋਨਾ ਕਾਲ ਦੌਰਾਨ ਸੋਨੂੰ ਸੂਦ ਨੇ ਸਪਾਈਸਜੈੱਟ ਨਾਲ ਮਿਲ ਕੇ ਕਿਰਗਿਜ਼ਸਤਾਨ ’ਚ ਫਸੇ 1500 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆਉਣ ’ਚ ਮਦਦ ਕੀਤੀ ਸੀ। ਇਸ ਦੇ ਚਲਦਿਆਂ ਸਪਾਈਸਜੈੱਟ ਨੇ ਸੋਨੂੰ ਸੂਦ ਦੇ ਸਨਮਾਨ ’ਚ ਇਹ ਖ਼ਾਸ ਫਲਾਈਟ ਸਮਰਪਿਤ ਕੀਤੀ ਹੈ।

ਇਹ ਵੀ ਪੜ੍ਹੋ: ਡੇਨਮਾਰਕ ’ਚ ਐਸਟਰਾਜੇਨੇਕਾ ਦਾ ਟੀਕਾ ਲਗਵਾਉਣ ਵਾਲੇ ਵਿਅਕਤੀ ਦੀ ਮੌਤ

 

ਦੱਸਣਯੋਗ ਹੈ ਕਿ ਸੋਨੂੰ ਸੂਦ ਨੇ ਤਾਲਾਬੰਦੀ ਦੌਰਾਨ ਮਜ਼ਦੂਰਾਂ ਦੀ ਵੱਡੇ ਪੱਧਰ ’ਤੇ ਮਦਦ ਕੀਤੀ ਸੀ। ਸੋਨੂੰ ਸੂਦ ਨੇ ਆਪਣੇ ਖਰਚੇ ’ਤੇ ਹਜ਼ਾਰਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਸੀ। ਸੋਨੂੰ ਸੂਦ ਖ਼ੁਦ ਇਸ ਕੰਮ ਨੂੰ ਸੰਭਾਲ ਰਹੇ ਸਨ। ਕਈ ਮਜ਼ਦੂਰਾਂ ਨੇ ਉਨ੍ਹਾਂ ਨੂੰ ਭਗਵਾਨ ਤਕ ਦਾ ਦਰਜਾ ਦੇ ਦਿੱਤਾ ਸੀ। ਸੋਨੂੰ ਸੂਦ ਨੇ ਜੋ ਕੀਤਾ, ਉਸ ਦੀ ਦੇਸ਼ ਦੁਨੀਆ ’ਚ ਖੂਬ ਚਰਚਾ ਹੋਈ। ਉਹ ਅਜੇ ਵੀ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਰੋਜ਼ਾਨਾ ਮਦਦ ਮੰਗ ਰਹੇ ਲੋਕਾਂ ਦੇ ਟਵੀਟਸ ਦਾ ਜਵਾਬ ਦਿੰਦੇ ਹਨ ਤੇ ਉਨ੍ਹਾਂ ਦੀ ਮਦਦ ਕਰਦੇ ਹਨ।

ਇਹ ਵੀ ਪੜ੍ਹੋ: ਸਾਊਦੀ ਅਰਬ ਦੇ ਪੁਰਸ਼ ਪਾਕਿ ਸਮੇਤ ਇਨ੍ਹਾਂ 4 ਦੇਸ਼ਾਂ ਦੀਆਂ ਔਰਤਾਂ ਨਾਲ ਨਹੀਂ ਕਰਵਾ ਸਕਣਗੇ ਵਿਆਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News