ਸੋਨੂੰ ਨਿਗਮ ਦਾ ਅਜੇ ਦੇਵਗਨ ਨੂੰ ਜਵਾਬ, ‘ਉਨ੍ਹਾਂ ਤਾਮਿਲਾਂ ਨੂੰ ਹਿੰਦੀ ਕਿਉਂ ਬੋਲਣੀ ਚਾਹੀਦੀ ਹੈ?’

05/05/2022 1:21:14 PM

ਮੁੰਬਈ (ਬਿਊਰੋ)– ਹਿੰਦੀ ਭਾਸ਼ਾ ਨੂੰ ਲੈ ਕੇ ਅਜੇ ਦੇਵਗਨ ਤੇ ਕੰਨੜ ਅਦਾਕਾਰ ਕਿੱਚਾ ਸੁਦੀਪ ਦੀ ਟਵਿਟਰ ’ਤੇ ਲੜਾਈ ਤੋਂ ਬਾਅਦ ਗਾਇਕ ਸੋਨੂੰ ਨਿਗਮ ਨੇ ਇਸ ਮਾਮਲੇ ’ਤੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹਿੰਦੀ ਦੇਸ਼ ’ਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ ਪਰ ਇਸ ਨੂੰ ਗ਼ੈਰ-ਹਿੰਦੀ ਲੋਕਾਂ ’ਤੇ ਥੋਪਿਆ ਨਹੀਂ ਜਾ ਸਕਦਾ। ਸੰਵਿਧਾਨ ’ਚ ਵੀ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਦੇ ਰੂਪ ’ਚ ਨਹੀਂ ਦੱਸਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਤੇ ਸ਼ਹਿਨਾਜ਼ ਗਿੱਲ ਦੀ ਇੰਨੀ ਪਿਆਰੀ ਵੀਡੀਓ ਤੁਸੀਂ ਕਦੇ ਨਹੀਂ ਦੇਖੀ ਹੋਣੀ

ਪਦਮਸ਼੍ਰੀ ਐਵਾਰਡੀ ਸੋਨੂੰ ਨਿਗਮ ਨੇ ਕਿਹਾ ਕਿ ਮੇਰੀ ਜਾਣਕਾਰੀ ਅਨੁਸਾਰ ਸੰਵਿਧਾਨ ’ਚ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਦੇ ਰੂਪ ’ਚ ਨਹੀਂ ਲਿਖਿਆ ਗਿਆ ਹੈ। ਇਸ ਸੰਬਧੀ ਮੈਂ ਮਾਹਿਰਾਂ ਨਾਲ ਵੀ ਸਲਾਹ ਕੀਤੀ ਹੈ। ਹਿੰਦੀ  ਦੇਸ਼ ’ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੀ ਤੁਸੀਂ ਜਾਣਦੇ ਹੋ ਕਿ ਤਾਮਿਲ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ? ਸੰਸਕ੍ਰਿਤ ਤੇ ਤਾਮਿਲ ਨੂੰ ਲੈ ਕੇ ਅਕਸਰ ਬਹਿਸ ਹੁੰਦੀ ਰਹਿੰਦੀ ਹੈ। ਲੋਕ ਕਹਿੰਦੇ ਹਨ ਕਿ ਤਾਮਿਲ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ। ਸੋਨੂੰ ਨਿਗਮ ਨੇ ਕਿਹਾ ਕਿ ਇਹ ਵਿਵਾਦ ਪਹਿਲਾਂ ਤੋਂ ਹੀ ਅੰਦਰੂਨੀ ਸੱਮਸਿਆਵਾਂ ਨਾਲ ਜੂਝ ਰਹੇ ਹਨ ਤੇ ਦੇਸ਼ ’ਚ ਬਿਨਾਂ ਮਤਲਬ ਦਾ ਤਣਾਅ ਪੈਦਾ ਕਰੇਗਾ।

ਸੋਨੂੰ ਨਿਗਮ ਦਾ ਅਜੇ ਦੇਵਗਨ ਨੂੰ ਜਵਾਬ

ਉਨ੍ਹਾਂ ਅੱਗੇ ਕਿਹਾ ਕਿ ਕੀ ਸਾਡੇ ਦੇਸ਼ ’ਚ ਸੱਮਸਿਆਵਾਂ ਘੱਟ ਹਨ। ਕੀ ਸਾਨੂੰ ਨਵੀਂ ਦੀ ਲੋੜ ਹੈ। ਇਹ ਗੱਲਾਂ ਦੁਸ਼ਮਣੀ ਦਾ ਕਾਰਨ ਬਣ ਰਹੀਆਂ ਹਨ। ਤੁਸੀਂ ਤਾਮਿਲ ਹੋ, ਤੁਹਾਨੂੰ ਹਿੰਦੀ ਬੋਲਣੀ ਚਾਹੀਦੀ ਹੈ। ਉਹ ਹਿੰਦੀ ਕਿਉਂ ਬੋਲਣਗੇ? ਲੋਕ ਕਿਸ ਭਾਸ਼ਾ ’ਚ ਗੱਲ ਕਰਨਾ ਚਾਹੁੰਦੇ ਹਨ, ਇਹ ਉਨ੍ਹਾਂ ਦਾ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਆਪ ਹੀ ਫ਼ੈਸਲਾ ਕਰਨ। ਜਿਸ ’ਚ ਉਹ ਆਰਾਮ ਨਾਲ ਬੋਲ ਸਕਣ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਤੇ ਦਿਵਿਆ ਦੱਤਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਸੋਨੂੰ ਨਿਗਮ ਨੇ ਬੀਸਟ ਸਟੂਡੀਓ ਦੇ ਸੰਸਥਾਪਕ ਤੇ ਸੀ. ਈ. ਓ. ਸੁਸ਼ਾਂਤ ਮਹਿਤਾ ਨਾਲ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ ਕਿ 32 ਤੋਂ ਜ਼ਿਆਦਾ ਭਾਸ਼ਾ ’ਚ ਗੀਤ ਗਾਉਣ ਵਾਲੇ ਸੋਨੂੰ ਨੇ ਕਿਹਾ ਕਿ ‘ਛੱਡੋ ਯਾਰ’ ਉਨ੍ਹਾਂ ਨੂੰ ਚਿੱਲ ਕਰਨ ਦਿਓ। ਇਕ ਪੰਜਾਬੀ ਨੂੰ ਪੰਜਾਬੀ ਬੋਲਣੀ ਚਾਹੀਦੀ ਹੈ। ਤਾਮਿਲ ਨੂੰ ਤਾਮਿਲ, ਜੇਕਰ ਕੋਈ ਅੰਗਰੇਜ਼ੀ ਬੋਲ ਸਕਦਾ ਹੈ ਤਾਂ ਉਸ ’ਚ ਗੱਲ ਕਰੇ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਸਾਡੀਆਂ ਅਦਾਲਤਾਂ ’ਚ ਫ਼ੈਸਲੇ ਵੀ ਅੰਗਰੇਜ਼ੀ ’ਚ ਆਉਂਦੇ ਹਨ। ਫ਼ਲਾਈਟ ਅਟੈਂਡੇਂਟ ਵੀ ਇਹ ਭਾਸ਼ਾਵਾਂ ਪਸੰਦ ਕਰਦੇ ਹਨ। ਉਨ੍ਹਾਂ ਨੇ ਫ਼ਲਾਈਟ ਦੀ ਇਕ ਘਟਨਾ ਨੂੰ ਵੀ ਸਾਂਝਾ ਕੀਤਾ ਹੈ। ਜਿਸ ’ਚ ਕੈਬਿਨ ਕਰਿਊ ਮੈਂਬਰ ਹਿੰਦੀ ’ਚ ਜਵਾਬ ਦੇਣ ਦੇ ਬਾਵਜੂਦ ਵੀ ਅੰਗਰੇਜ਼ੀ ’ਚ ਗੱਲ ਕਰਦਾ ਰਿਹਾ।

ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਤੇ ਅਦਾਕਾਰ ਕਿੱਚਾ ਸੁਦੀਪ ਵਿਚਾਲੇ ਹਿੰਦੀ ਨੂੰ ਲੈ ਕੇ ਗਰਮ ਬਹਿਸ ਹੋਈ ਹੈ, ਜਿਸ ਕਾਰਨ ਕਰਨਾਟਕ ਦੇ ਵੱਡੇ ਨੇਤਾ ਵੀ ਇਸ ਬਹਿਸ ’ਚ ਸ਼ਾਮਲ ਹੋਏ ਹਨ। ਹਾਲਾਂਕਿ ਬਾਅਦ ’ਚ ਕਿੱਚਾ ਸੁਦੀਪ ਤੇ ਅਜੇ ਦੇਵਗਨ ਇਸ ਗਰਮ ਮਾਮਲੇ ਨੂੰ ਠੰਡਾ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News