ਸੋਨੂੰ ਨਿਗਮ ਦੇ ਲਾਈਵ ਕੰਸਰਟ ਦੌਰਾਨ ਸੁੱਟੇ ਗਏ ਪੱਥਰ ਅਤੇ ਬੋਤਲਾਂ! ਖ਼ਬਰਾਂ ''ਤੇ ਗਾਇਕ ਨੇ ਤੋੜੀ ਚੁੱਪੀ
Wednesday, Mar 26, 2025 - 11:37 AM (IST)

ਮੁੰਬਈ (ਏਜੰਸੀ)- ਪਲੇਬੈਕ ਗਾਇਕ ਸੋਨੂੰ ਨਿਗਮ ਨੇ ਦਿੱਲੀ ਟੈਕਨਾਲੋਜੀਕਲ ਯੂਨੀਵਰਸਿਟੀ ਵਿੱਚ ਆਪਣੀ ਪਰਫਾਰਮੈਂਸ ਦੌਰਾਨ ਵਾਪਰੀ ਕਥਿਤ ਪੱਥਰਬਾਜ਼ੀ ਦੀ ਘਟਨਾ 'ਤੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਗਾਇਕ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਅਪਡੇਟ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਪੱਥਰਬਾਜ਼ੀ ਦੀ ਘਟਨਾ ਤੋਂ ਇਨਕਾਰ ਕੀਤਾ। ਹਾਲਾਂਕਿ ਉਨ੍ਹਾਂ ਦੀ ਪਰਫਾਮੈਂਸ ਦੌਰਾਨ ਇਕ "ਪੂਕੀ ਬੈਂਡ" ਸੁੱਟਿਆ ਗਿਆ ਸੀ।
ਗਾਇਕ ਨੇ ਪੂਕੀ ਬੈਂਡ ਪਹਿਨੇ ਹੋਏ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਇੱਕ ਲੰਮਾ ਨੋਟ ਵੀ ਲਿਖਿਆ। ਉਨ੍ਹਾਂ ਲਿਖਿਆ, “ਡੀਟੀਯੂ ਵਿੱਚ ਪੱਥਰ ਜਾਂ ਬੋਤਲਾਂ ਸੁੱਟਣ ਵਰਗੀ ਕੋਈ ਘਟਨਾ ਨਹੀਂ ਹੋਈ, ਜਿਵੇਂ ਕਿ ਕੁਝ ਮੀਡੀਆ ਵਿੱਚ ਦੱਸਿਆ ਗਿਆ ਹੈ। ਸਟੇਜ 'ਤੇ ਕਿਸੇ ਨੇ ਵੈਪ (smoking device) ਸੁੱਟਿਆ, ਜੋ ਸ਼ੁਭੰਕਰ ਦੀ ਛਾਤੀ ਵਿੱਚ ਲੱਗਿਆ ਅਤੇ ਉਦੋਂ ਹੀ ਮੈਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਮੈਂ ਸ਼ੋਅ ਨੂੰ ਰੋਕ ਦਿੱਤਾ ਅਤੇ ਕਾਲਜ ਦੇ ਲੋਕਾਂ ਨੂੰ ਬੇਨਤੀ ਕੀਤੀ ਅਤੇ ਯਾਦ ਦਿਵਾਇਆ ਕਿ ਜੇਕਰ ਅਜਿਹਾ ਕੁਝ ਦੁਬਾਰਾ ਹੋਇਆ ਤਾਂ ਸ਼ੋਅ ਨੂੰ ਅਚਾਨਕ ਬੰਦ ਕਰਨਾ ਪਵੇਗਾ। ਇਸ ਤੋਂ ਬਾਅਦ ਸਟੇਜ 'ਤੇ ਇੱਕ ਪੂਕੀ ਬੈਂਡ ਸੁੱਟਿਆ ਗਿਆ। ਜੋ ਕਿ ਸਚਮੁੱਚ ਵਿੱਚ ਪੂਕੀ ਸੀ।”
ਇਹ ਵੀ ਪੜ੍ਹੋ: ਮਾਮਲਾ ਸ਼ਿੰਦੇ ਵਿਰੁੱਧ ਟਿੱਪਣੀ ਦਾ; ਕਾਮੇਡੀਅਨ ਕੁਨਾਲ ਕਾਮਰਾ ਵਿਰੁੱਧ ਜਾਂਚ ਸ਼ੁਰੂ
ਇਸ ਤੋਂ ਪਹਿਲਾਂ, ਮੀਡੀਆ ਵਿਚ ਖਬਰਾਂ ਆਈਆਂ ਸਨ ਕਿ 1 ਲੱਖ ਤੋਂ ਵੱਧ ਲੋਕਾਂ ਦੀ ਮੌਜੂਦਗੀ ਵਾਲੇ ਯੂਨੀਵਰਸਿਟੀ ਫੈਸਟੀਵਲ ਦਾ ਹਿੱਸਾ ਰਹੇ ਇਸ ਸੰਗੀਤ ਸਮਾਰੋਹ ਵਿਚ ਦਰਸ਼ਕਾਂ ਵੱਲੋਂ ਪੱਥਰਬਾਜ਼ੀ ਕਰਨ ਨਾਲ ਮਾਹੌਲ ਖਰਾਬ ਹੋ ਗਿਆ।
ਇਹ ਵੀ ਪੜ੍ਹੋ: ਬਲੱਡ ਕੈਂਸਰ ਤੋਂ ਜੰਗ ਹਾਰਿਆ ਇਹ ਮਸ਼ਹੂਰ ਅਦਾਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8