ਮ੍ਰਿਤਕ ਤਿਸ਼ਾ ਕੁਮਾਰ ਦੇ ਪਿਓ ਨੂੰ ਮਿਲ ਭੁੱਬਾ ਮਾਰ ਰੋਇਆ ਸੋਨੂੰ ਨਿਗਮ, ਵੇਖ ਹਰ ਸਿਤਾਰੇ ਦੀ ਅੱਖ ਹੋਈ ਨਮ

Wednesday, Jul 24, 2024 - 02:30 PM (IST)

ਮ੍ਰਿਤਕ ਤਿਸ਼ਾ ਕੁਮਾਰ ਦੇ ਪਿਓ ਨੂੰ ਮਿਲ ਭੁੱਬਾ ਮਾਰ ਰੋਇਆ ਸੋਨੂੰ ਨਿਗਮ, ਵੇਖ ਹਰ ਸਿਤਾਰੇ ਦੀ ਅੱਖ ਹੋਈ ਨਮ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਅਤੇ ਟੀ-ਸੀਰੀਜ਼ ਦੇ ਸਹਿ-ਮਾਲਕ ਕ੍ਰਿਸ਼ਨ ਕੁਮਾਰ ਦੀ 20 ਸਾਲਾ ਧੀ ਤਿਸ਼ਾ ਕੁਮਾਰ ਨੇ ਜਰਮਨੀ 'ਚ ਆਖਰੀ ਸਾਹ ਲਏ ਅਤੇ ਇਸ ਤੋਂ ਬਾਅਦ ਪੂਰਾ ਪਰਿਵਾਰ ਟੁੱਟ ਗਿਆ। ਤਿਸ਼ਾ ਦੇ ਛੋਟੀ ਉਮਰੇ ਦਿਹਾਂਤ ਨੇ ਫ਼ਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ। ਇਸ ਵਿਚਾਲੇ ਫ਼ਿਲਮ ਇੰਡਸਟਰੀ ਦੇ ਕਈ ਸਿਤਾਰੇ ਕ੍ਰਿਸ਼ਨ ਕੁਮਾਰ ਕੋਲ ਦੁੱਖ ਪ੍ਰਗਟ ਕਰਨ ਪੁੱਜੇ। ਫਿਲਹਾਲ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਗਾਇਕ ਸੋਨੂੰ ਨਿਗਮ ਭੁੱਬਾਂ ਮਾਰ ਰੋਂਦੇ ਹੋਏ ਵਿਖਾਈ ਦੇ ਰਹੇ ਹਨ। 

ਗਾਇਕ ਸੋਨੂੰ ਨਿਗਮ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕਿਆ ਅਤੇ ਗੋਡਿਆਂ ਭਾਰ ਬੈਠ ਕੇ ਰੋਣ ਲੱਗਿਆ। ਇਸ ਦੌਰਾਨ ਉਹ ਕ੍ਰਿਸ਼ਨ ਕੁਮਾਰ ਦੀ ਗੋਦੀ ਦਾ ਸਹਾਰਾ ਲੈ ਕੇ ਰੋਂਦੇ ਨਜ਼ਰ ਆਏ। ਜਿਸ ਨੇ ਵੀ ਇਸ ਵੀਡੀਓ ਨੂੰ ਦੇਖਿਆ ਉਹ ਹੈਰਾਨ ਰਹਿ ਗਿਆ। ਹਰ ਕੋਈ ਜਾਣਦਾ ਹੈ ਕਿ ਸੋਨੂੰ ਨਿਗਮ ਅਤੇ ਟੀ-ਸੀਰੀਜ਼ ਦਾ ਰਿਸ਼ਤਾ 30 ਸਾਲ ਤੋਂ ਜ਼ਿਆਦਾ ਪੁਰਾਣਾ ਹੈ। 

ਇਹ ਖ਼ਬਰ ਵੀ ਪੜ੍ਹੋ - ਅਮਰਿੰਦਰ ਗਿੱਲ ਕਿਸੇ ਵੇਲੇ ਕਰਦੇ ਸਨ ਬੈਂਕ 'ਚ ਨੌਕਰੀ, ਇਸ ਫ਼ਿਲਮ ਨਾਲ ਵੱਡੇ ਪਰਦੇ 'ਤੇ ਖ਼ੁਦ ਨੂੰ ਕੀਤਾ ਪੱਕੇ ਪੈਰੀਂ

ਦੱਸ ਦੇਈਏ ਕਿ ਤਿਸ਼ਾ ਕੁਮਾਰ ਲੰਬੇ ਸਮੇਂ ਤੋਂ ਕੈਂਸਰ ਦਾ ਇਲਾਜ ਕਰਵਾ ਰਹੇ ਸਨ। ਉਨ੍ਹਾਂ ਨੂੰ ਸੋਮਵਾਰ ਨੂੰ ਵਿਲੇ ਪਾਰਲੇ 'ਚ ਦਫਨਾਇਆ ਗਿਆ। ਸੋਨੂੰ ਨਿਗਮ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News