ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਮਿਲ ਭਾਵੁਕ ਹੋਈ ਸੋਨੀਆ ਮਾਨ, ਆਖੀਆਂ ਇਹ ਗੱਲਾਂ

03/09/2021 6:10:12 PM

ਚੰਡੀਗੜ੍ਹ : ਪੰਜਾਬੀ ਅਦਾਕਾਰਾ ਸੋਨੀਆ ਮਾਨ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਹੈ। ਸੋਨੀਆ ਮਾਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਡਟੀ ਹੋਈ ਹੈ। ਸੋਨੀਆ ਮਾਨ ਨੇ ਕਿਸਾਨੀ ਮੋਰਚੇ ਤੋਂ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਕਿਸਾਨੀ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਦਿਖਾਈ ਦੇ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Sonia Mann (@soniamann01)

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਸੋਨੀਆ ਮਾਨ ਨੇ ਕੈਪਸ਼ਨ ’ਚ ਲਿਖਿਆ ‘ਮੈਨੂੰ ਤੁਹਾਡੀ ਬੁੱਕਲ ‘ਚ ਉਹ ਨਿੱਘ ਮਹਿਸੂਸ ਹੋਇਆ ਜੋ ਇੱਕ ਧੀ ਨੂੰ ਅਪਣੇ ਪਿਤਾ ਦੀ ਬੁੱਕਲ ਵਿੱਚ ਹੁੰਦਾ ਏ.. ਤੁਹਾਡੀਆਂ ਬਾਹਾਂ ਦੀ ਤਾਕਤ ਮੇਰੇ ਨਾਲ ਏ ਇਹ ਸੱਚ ਦੀ ਲੜਾਈ ਜਿੱਤਣ ਲਈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।’

PunjabKesari
ਦੱਸ ਦਈਏ ਕਿ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ 100 ਦਿਨਾਂ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਕੇਂਦਰ ਸਰਕਾਰ ਆਪਣੀ ਮਾੜੀ ਨੀਤੀ ਦਾ ਪ੍ਰਦਰਸ਼ਨ ਕਰ ਰਹੀ ਹੈ।

PunjabKesari

ਇੰਨ੍ਹੀਂ ਠੰਡ ਝੱਲਣ ਤੋਂ ਬਾਅਦ ਵੀ ਕਿਸਾਨ ਹੁਣ ਗਰਮੀ ’ਚ ਵੀ ਡਟ ਕੇ ਮੁਕਾਬਲਾ ਕਰ ਰਹੇ ਹਨ। ਕਿਸਾਨ ਅੰਦੋਲਨ ਅਜਿਹਾ ਅੰਦੋਲਨ ਹੈ, ਜਿਸ ਨੂੰ ਵਿਦੇਸ਼ ਦੀਆਂ ਨਾਮੀ ਹਸਤੀਆਂ ਨੇ ਕਿਸਾਨਾਂ ਦੇ ਹੱਕਾਂ ਲਈ ‘ਹਾਂ ਦਾ ਨਾਅਰਾ’ ਮਾਰਿਆ ਹੈ।

PunjabKesari 


sunita

Content Editor

Related News