ਮਰਹੂਮ ਰਾਜ ਬਰਾੜ ਦੀ ਆਵਾਜ਼ ''ਚ ਰਿਲੀਜ਼ ਹੋਇਆ ਨਵਾਂ ਗੀਤ, ਧੀ ਸਵੀਤਾਜ ਬਰਾੜ ਨੇ ਕੀਤੀ ਫਿਚਰਿੰਗ (ਵੀਡੀਓ)
Saturday, Sep 25, 2021 - 03:21 PM (IST)
ਮੁੰਬਈ (ਬਿਊਰੋ) - ਮਰਹੂਮ ਰਾਜ ਬਰਾੜ ਭਾਵੇਂ ਬਹੁਤ ਪਹਿਲਾਂ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਪਰ ਉਨ੍ਹਾਂ ਦੀ ਵਿਰਾਸਤ ਸਦਾ ਲਈ ਕਾਇਮ ਰਹੇਗੀ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਉਨ੍ਹਾਂ ਯੋਗਦਾਨ ਦਾ ਹਮੇਸ਼ਾਂ ਟੌਪ 'ਤੇ ਹੈ। ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਰਾਜ ਬਰਾੜ ਨੇ ਬਹੁਤ ਸਾਰੇ ਅਨਰਿਲੀਜ਼ ਗੀਤ ਪਿੱਛੇ ਛੱਡ ਗਏ ਅਤੇ ਉਨ੍ਹਾਂ 'ਚੋਂ ਹੀ ਇਕ ਗੀਤ 'Chandigarh Dropouts' ਸਭ ਦੇ ਸਾਹਮਣੇ ਪੇਸ਼ ਹੋਇਆ ਹੈ।
'ਚੰਡੀਗੜ੍ਹ ਡ੍ਰੌਪਆਊਟਸ' ਰਾਜ ਬਰਾੜ ਦੀ ਆਵਾਜ਼ 'ਚ ਅਤੇ ਉਨ੍ਹਾਂ ਦੀ ਬੇਟੀ ਸਵੀਤਾਜ ਬਰਾੜ ਦੀ ਫ਼ੀਚਰਿੰਗ ਨਾਲ ਰਿਲੀਜ਼ ਹੋਇਆ ਹੈ। ਗੀਤ 'ਚ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਦੀ ਖ਼ਾਸ ਫ਼ੀਚਰਿੰਗ ਹੈ। ਪਿਤਾ ਦੇ ਗੀਤ 'ਚ ਸਵੀਤਾਜ ਲਿਪਸਿੰਕ ਕਰਦੀ ਅਤੇ ਪਰਫੋਮ ਕਰਦੀ ਹੋਈ ਨਜ਼ਰ ਆ ਰਹੀ ਹੈ। ਮਰਹੂਮ ਰਾਜ ਬਰਾੜ ਦੀ ਲਾਈਫ਼ ਦਾ ਕਾਫੀ ਖ਼ਾਸ ਗੀਤ ਰਿਹਾ ਸੀ 'ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ'। ਉਸੇ ਗੀਤ ਦਾ ਇਹ ਇਕ ਅਪਡੇਟਡ ਵਰਜ਼ਨ ਹੈ ਗੀਤ 'Chandigarh Dropouts'।
ਸਵੀਤਾਜ਼ ਖ਼ੁਦ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਫ਼ਿਲਮ ਇੰਡਸਟਰੀ ਦੀ ਇਕ ਚੰਗੀ ਸਟੈਬਲਿਸ਼ ਆਰਟਿਸਟ ਹੈ। ਹੁਣ ਇਹ ਬਰਾੜ ਕੋਲੈਬੋਰੇਸ਼ਨ ਵਾਕੇਅ ਕਾਫ਼ੀ ਵਧੀਆ ਲੱਗ ਰਿਹਾ ਹੈ। ਟਾਈਮ ਮਿਊਜ਼ਿਕ ਤੇ ਵਨ ਡਿਜੀਟਲ ਐਂਟਰਟੇਨਮੈਂਟ ਵਲੋਂ ਇਸ ਗੀਤ ਨੂੰ ਪੇਸ਼ ਕੀਤਾ ਗਿਆ ਹੈ। 'ਚੰਡੀਗੜ੍ਹ ਡ੍ਰੌਪਆਊਟ' ਦਾ ਮਿਊਜ਼ਿਕ ਚੇਤ ਸਿੰਘ ਨੇ ਤਿਆਰ ਕੀਤਾ ਹੈ। ਮਸ਼ਹੂਰ ਗੀਤਕਾਰ ਮੱਟ ਸ਼ੇਰੋ ਵਾਲਾ ਵਲੋਂ ਇਸ ਗੀਤ ਨੂੰ ਲਿਖਿਆ ਗਿਆ ਹੈ। ਰਾਜ ਬਰਾੜ ਦੇ ਫੈਨਜ਼ ਮੁੜ ਉਨ੍ਹਾਂ ਦੀ ਆਵਾਜ਼ ਸੁਣ ਕਾਫੀ ਖੁਸ਼ ਹੋਣਗੇ। ਇਸ ਪੂਰੇ ਪ੍ਰੋਜੈਕਟ ਨੂੰ ਬੰਟੀ ਬੈਂਸ ਵਲੋਂ ਪੇਸ਼ ਕੀਤਾ ਗਿਆ ਹੈ।