ਸਾਂਗ ‘ਸਾਂਵਰੀਆ ਜੀ’ ਰਿਲੀਜ਼
Thursday, Feb 20, 2025 - 03:04 PM (IST)

ਮੁੰਬਈ- ਫਿਲਮ ‘ਮੇਰੇ ਹਸਬੈਂਡ ਕੀ ਬੀਵੀ’ ਦੇ ਗਾਣੇ ‘ਗੋਰੀ ਹੈਂ ਕਲਾਈਆਂ’ ਅਤੇ ‘ਇਕ ਵਾਰੀ’ ਜਿਹੇ ਹਿੱਟ ਗਾਣਿਆਂ ਤੋਂ ਬਾਅਦ ਇਕ ਹੋਰ ਧਮਾਕੇਦਾਰ ਗਾਣਾ ‘ਸਾਂਵਰੀਆ ਜੀ’ ਰਿਲੀਜ਼ ਕਰ ਦਿੱਤਾ ਗਿਆ ਹੈ। ਗਾਣੇ ਵਿਚ ਰਕੁਲਪ੍ਰੀਤ ਸਿੰਘ ਅਤੇ ਭੂਮੀ ਪੇਡਨੇਕਰ ਵਿਚਾਲੇ ਮਨੋਰੰਜਕ ਮੁਕਾਬਲਾ ਦਿਖਾਇਆ ਗਿਆ ਹੈ, ਜਿੱਥੇ ਦੋਵੇਂ ਅਰਜੁਨ ਕਪੂਰ ਨੂੰ ਜਿੱਤਣ ਲਈ ਆਹਮੋ-ਸਾਹਮਣੇ ਹਨ।
ਇਹ ਵੀ ਪੜ੍ਹੋ- ਜਾਦੂਗਰ ਨੇ ਸਟੇਜ 'ਤੇ ਕੀਤੀ ਅਜਿਹੀ ਹਰਕਤ, ਨੋਰਾ ਫਤੇਹੀ ਦੀਆਂ ਨਿਕਲੀਆਂ ਚੀਕਾਂ
ਇਹ ਗਾਣਾ ਉਨ੍ਹਾਂ ਦੀ ਮਜ਼ੇਦਾਰ ਨੋਕ-ਝੋਂਕ ਅਤੇ ਮੁਕਾਬਲੇ ਦੇ ਜਜ਼ਬੇ ਨੂੰ ਬਾਖੂਬੀ ਦਰਸਾਉਂਦਾ ਹੈ। ਇਸ ਨੂੰ ਸੋਹੇਲ ਸੇਨ ਅਤੇ ਵਰਸ਼ਾ ਸਿੰਘ ਧਨੋਆ ਨੇ ਗਾਇਆ ਹੈ, ਜਦੋਂ ਕਿ ਇਸਦੇ ਬੋਲ ਮੁਦੱਸਰ ਅਜੀਜ਼ ਨੇ ਲਿਖੇ ਹਨ। ਸੰਗੀਤ ਵੀ ਸੋਹੇਲ ਸੇਨ ਨੇ ਹੀ ਦਿੱਤਾ ਹੈ, ਜਿਨ੍ਹਾਂ ਨੇ ਪ੍ਰਤੀਕ ਲਾਲਜੀ ਦੇ ਨਾਲ ਇਸ ਟ੍ਰੈਕ ਦਾ ਪ੍ਰੋਡਕਸ਼ਨ ਅਤੇ ਅਰੇਂਜਮੈਂਟ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8