‘ਨਿਸ਼ਾਨਚੀ’ ਦਾ ਫਸਟ ਸਾਂਗ ‘ਡਿਅਰ ਕੰਟਰੀ’ ਰਿਲੀਜ਼
Thursday, Aug 14, 2025 - 01:11 PM (IST)

ਐਂਟਰਟੇਨਮੈਂਟ ਡੈਸਕ- ਐਮਾਜ਼ਾਨ ਐੱਮ.ਜੀ.ਐੱਮ. ਸਟੂਡੀਓਜ਼ ਇੰਡੀਆ ਅਤੇ ਜ਼ੀ ਮਿਊਜ਼ਿਕ ਨੇ ਫਿਲਮ ‘ਨਿਸ਼ਾਨਚੀ’ ਦਾ ਪਹਿਲਾ ਗਾਣਾ ‘ਡਿਅਰ ਕੰਟਰੀ’ ਰਿਲੀਜ਼ ਕਰ ਦਿੱਤਾ। ਇਸ ਗਾਣੇ ਨੂੰ ਧਰੁਵ ਘਾਣੇਕਰ ਨੇ ਬਣਾਇਆ, ਵਿਜੇ ਲਾਲ ਯਾਦਵ ਨੇ ਗਾਇਆ ਅਤੇ ਪਿਆਰੇ ਲਾਲ ਦੇਵਨਾਥ ਯਾਦਵ ਨੇ ਲਿਖਿਆ ਹੈ।
ਗਾਣਾ ਉੱਤਰ ਭਾਰਤ ਦੇ ਲੋਕ ਸੰਗੀਤ ਦੇ ਨਾਲ ਮਜ਼ੇਦਾਰ ਅੰਗਰੇਜ਼ੀ ਬੋਲਾਂ ਨੂੰ ਜੋੜਦਾ ਹੈ, ਜਿਸ ਵਿਚ ਤਬਲੇ ਦੀ ਧੁਨ, ਹਾਰਮੋਨੀਅਮ ਦੀ ਆਵਾਜ਼ ਅਤੇ ਪੈਰ ਥਿਰਕਾਉਣ ਵਾਲਾ ਰਿਦਮ ਹੈ। ਫਿਲਮ 19 ਸਤੰਬਰ ਨੂੰ ਰਿਲੀਜ਼ ਹੋਵੇਗੀ।