ਲੰਡਨ ਦੀਆਂ ਸੜਕਾਂ ''ਤੇ ਮਸਤੀ ਕਰਦੀ ਦਿਖੀ ਸੋਨਮ, ਬੇਬੀ ਬੰਪ ਫਲਾਂਟ ਕਰਦੇ ਹੋਏ ਸਾਂਝੀਆਂ ਕੀਤੀਆਂ ਤਸਵੀਰਾਂ

Sunday, Jun 12, 2022 - 10:59 AM (IST)

ਲੰਡਨ ਦੀਆਂ ਸੜਕਾਂ ''ਤੇ ਮਸਤੀ ਕਰਦੀ ਦਿਖੀ ਸੋਨਮ, ਬੇਬੀ ਬੰਪ ਫਲਾਂਟ ਕਰਦੇ ਹੋਏ ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਸਮੇਂ ਦਾ ਆਨੰਦ ਮਾਣ ਰਹੀ ਹੈ। ਵਿਆਹ ਦੇ 4 ਸਾਲ ਬਾਅਦ ਮਾਂ ਬਣਨ ਵਾਲੀ ਸੋਨਮ ਆਪਣੀ ਪ੍ਰੈਗਨੈਂਸੀ ਨਾਲ ਜੁੜੇ ਹਰ ਪਲ ਨੂੰ ਕੈਮਰਿਆਂ  'ਚ ਕੈਦ ਕਰ ਰਹੀ ਹੈ।

PunjabKesari

ਉਹ ਆਏ ਦਿਨ ਪ੍ਰਸ਼ੰਸਕਾਂ ਦੇ ਨਾਲ ਸਟਾਈਲ-ਸੇਵੀ ਲੁਕ ਸਾਂਝੀ ਕਰ ਰਹੀ ਹੈ। ਹਾਲ ਹੀ 'ਚ ਸੋਨਮ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਉਸ ਦਾ ਮੈਟਰਨਿਟੀ ਲੁਕ ਪਸੰਦ ਕੀਤੀ ਜਾ ਰਹੀ ਹੈ।


ਸਾਹਮਣੇ ਆਈ ਤਸਵੀਰ 'ਚ ਉਹ ਭੈਣ ਰੀਆ ਕਪੂਰ ਦੇ ਨਾਲ ਲੰਡਨ ਦੀ ਸੜਕਾਂ 'ਤੇ ਘੁੰਮਦੇ ਹੋਏ ਨਜ਼ਰ ਆ ਰਹੀ ਹੈ। ਲੁਕ ਦੀ ਗੱਲ ਕਰੀਏ ਤਾਂ ਸੋਨਮ ਬਲੈਕ ਬ੍ਰਾਲੇਟ, ਮੈਟਰਨਿਟੀ ਪੈਂਟ 'ਚ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਸੋਨਮ ਨੇ ਜੈਕੇਟ ਪੇਅਰ ਕੀਤੀ ਹੈ ਜਿਸ ਨੂੰ ਉਨ੍ਹਾਂ ਨੇ ਖੁੱਲ੍ਹਾ ਰੱਖਿਆ ਸੀ।


ਸੋਨਮ ਪਰਫੈਕਟ ਅੰਦਾਜ਼ 'ਚ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਉਧਰ ਰੀਆ ਕਪੂਰ ਨੇ ਵੀ ਬਲੈਕ ਬੈਗੀ ਪੈਂਟਸ, ਓਵਰਸਾਈਟ ਕੋਟ ਪਾਇਆ ਹੈ।

PunjabKesari


author

Aarti dhillon

Content Editor

Related News