ਸੋਨਮ ਕਪੂਰ ਨੇ ਕਿਹਾ ‘ਲੰਡਨ ਦੀ ਆਜ਼ਾਦੀ ਹੈ ਪਸੰਦ’, ਲੋਕਾਂ ਨੇ ਕਰ ਦਿੱਤਾ ਟਰੋਲ

Friday, Jul 09, 2021 - 03:29 PM (IST)

ਸੋਨਮ ਕਪੂਰ ਨੇ ਕਿਹਾ ‘ਲੰਡਨ ਦੀ ਆਜ਼ਾਦੀ ਹੈ ਪਸੰਦ’, ਲੋਕਾਂ ਨੇ ਕਰ ਦਿੱਤਾ ਟਰੋਲ

ਮੁੰਬਈ (ਬਿਊਰੋ)– ਸੋਨਮ ਕਪੂਰ ਨੇ ਇਕ ਅਦਾਕਾਰਾ ਹੋਣ ਦੇ ਨਾਲ-ਨਾਲ ਫੈਸ਼ਨ ਆਈਕਾਨ ਦੇ ਰੂਪ ’ਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਫ਼ਿਲਮ ਇੰਡਸਟਰੀ ਦੇ ਕਈ ਸਿਤਾਰੇ ਇਹ ਮੰਨਦੇ ਵੀ ਹਨ ਕਿ ਸਟਾਈਲਿਸ਼ ਦਿਖਣ ’ਚ ਸੋਨਮ ਜਿਹਾ ਕੋਈ ਨਹੀਂ ਹੈ। ਇਨ੍ਹਾਂ ਖ਼ਬਰਾਂ ਦੌਰਾਨ ਸੋਨਮ ਕਪੂਰ ਆਪਣੇ ਬਿਆਨਾਂ ਨੂੰ ਲੈ ਕੇ ਵੀ ਅਕਸਰ ਸੋਸ਼ਲ ਮੀਡੀਆ ’ਤੇ ਟਰੋਲਜ਼ ਦੇ ਨਿਸ਼ਾਨੇ ’ਤੇ ਆ ਜਾਂਦੀ ਹੈ।

ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ। ਦਰਅਸਲ ਸੋਨਮ ਕਪੂਰ ਨੇ ਹਾਲ ਹੀ ’ਚ ਇਕ ਇੰਟਰਵਿਊ ’ਚ ਕਿਹਾ ਕਿ ਉਹ ਲੰਡਨ ’ਚ ਆਪਣੀ ਆਜ਼ਾਦੀ ਨੂੰ ਇੰਜੁਆਏ ਕਰ ਰਹੀ ਹੈ। ਉਹ ਆਪਣੇ ਇਸ ਬਿਆਨ ਨੂੰ ਲੈ ਕੇ ਫਿਰ ਤੋਂ ਟਰੋਲ ਹੋ ਰਹੀ ਹੈ।

ਸੋਨਮ ਕਪੂਰ ਨੇ ਹਾਲ ਹੀ ’ਚ ਫੈਸ਼ਨ ਮੈਗਜ਼ੀਨ ਵੋਗ ਨੂੰ ਇਕ ਇੰਟਰਵਿਊ ਦਿੱਤਾ, ਜਿਸ ’ਚ ਉਨ੍ਹਾਂ ਨੇ ਆਪਣੀ ਲੰਡਨ ਲਾਈਫ ਸਮੇਤ ਕਈ ਮੁੱਦਿਆਂ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੌਰਾਨ ਅਦਾਕਾਰਾ ਨੇ ਕਿਹਾ, ‘ਲੰਡਨ ਦੀ ਆਜ਼ਾਦੀ ਮੈਨੂੰ ਪਸੰਦ ਹੈ। ਮੈਂ ਆਪਣਾ ਖਾਣਾ ਖੁਦ ਬਣਾਉਂਦੀ ਹਾਂ। ਆਪਣੀ ਜਗ੍ਹਾ ਖ਼ੁਦ ਸਾਫ ਕਰਦੀ ਹਾਂ, ਮੈਂ ਖ਼ੁਦ ਆਪਣੇ ਘਰ ਦਾ ਸਾਮਾਨ ਖਰੀਦਦੀ ਹਾਂ।’ ਸੋਨਮ ਕਪੂਰ ਦੀਆਂ ਇਹ ਗੱਲਾਂ ਸੋਸ਼ਲ ਮੀਡੀਆ ਯੂਜ਼ਰਜ਼ ਨੂੰ ਪਸੰਦ ਨਹੀਂ ਆਈਆਂ ਤੇ ਅਦਾਕਾਰਾ ਟਰੋਲ ਹੋਣ ਲੱਗੀ।

ਸੋਨਮ ਕਪੂਰ ਦੇ ਇਸ ਬਿਆਨ ’ਤੇ ਸੋਸ਼ਲ ਮੀਡੀਆ ਦਾ ਇਕ ਗਰੁੱਪ ਉਨ੍ਹਾਂ ਨੂੰ ਟਰੋਲ ਕਰ ਰਿਹਾ ਹੈ। ਟਰੋਲਜ਼ ਦਾ ਕਹਿਣਾ ਹੈ, ‘ਕੀ ਭਾਰਤ ’ਚ ਇਨ੍ਹਾਂ ਚੀਜ਼ਾਂ ਦੀ ਕੋਈ ਆਜ਼ਾਦੀ ਨਹੀਂ ਹੈ? ਕੰਮ ਕਰਨ ਵਾਲੇ ਤੁਹਾਡੇ ਘਰ ’ਚ ਜ਼ਬਰਦਸਤੀ ਵੜ ਜਾਂਦੇ ਹਨ? ਦੱਸਣਯੋਗ ਹੈ ਕਿ ਆਨੰਦ ਆਹੂਜਾ ਨਾਲ ਵਿਆਹ ਤੋਂ ਬਾਅਦ ਅਦਾਕਾਰਾ ਹੁਣ ਆਪਣਾ ਜ਼ਿਆਦਾਤਰ ਸਮਾਂ ਲੰਡਨ ’ਚ ਗੁਜ਼ਾਰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News