ਸੋਨਮ ਦੀ ਚਾਹਤ, ਇੱਛਾ ਪੂਰੀ ਕਰਨ ਰਣਵੀਰ
Thursday, Mar 03, 2016 - 05:34 PM (IST)

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਚਾਹੁੰਦੀ ਹੈ ਕਿ ਉਨ੍ਹਾਂ ਦੇ ਪਿਤਾ ਅਨਿਲ ਕਪੂਰ ਦੇ ਜੀਵਨ ''ਤੇ ਫਿਲਮ ਬਣਾਈ ਜਾਵੇ। ਅੱਜਕਲ ਬਾਲੀਵੁੱਡ ''ਚ ਬਾਇਓਪਿਕ ਫਿਲਮਾਂ ਦਾ ਰੁਝਾਨ ਹੈ। ਇਸ ਸਿਲਸਿਲੇ ''ਚ ਸੋਨਮ ਕਪੂਰ ਵੀ ਚਾਹੁੰਦੀ ਹੈ ਕਿ ਉਨ੍ਹਾਂ ਦੇ ਪਿਤਾ ''ਤੇ ਬਾਇਓਪਿਕ ਬਣੇ।
ਸੋਨਮ ਦਾ ਕਹਿਣੈ ਕਿ ਉਨ੍ਹਾਂ ਦੇ ਪਿਤਾ ਨੇ ਬੇਹੱਦ ਸੰਘਰਸ਼ ਕਰਕੇ ਸਫਲਤਾ ਹਾਸਲ ਕੀਤੀ ਹੈ ਅਤੇ ਉਨ੍ਹਾਂ ''ਤੇ ਦਿਲਚਸਪ ਫਿਲਮ ਬਣਾਈ ਜਾ ਸਕਦੀ ਹੈ। ਉਨ੍ਹਾਂ ਦਾ ਮੰਨਣੈ ਕਿ ਉਨ੍ਹਾਂ ਦੇ ਪਿਤਾ ਨੇ ਅਜੇ ਹੋਰ ਉੱਚਾਈ ਹਾਸਲ ਕਰਨੀ ਹੈ, ਇਸ ਲਈ ਉਨ੍ਹਾਂ ''ਤੇ ਫਿਲਮ ਕੁਝ ਸਾਲਾਂ ਬਾਅਦ ਬਣਾਈ ਜਾਵੇ। ਸੋਨਮ ਨੇ ਪਿਤਾ ਦਾ ਕਿਰਦਾਰ ਨਿਭਾਉਣ ਲਈ ਰਣਵੀਰ ਸਿੰਘ ਨੂੰ ਸਰਵੋਤਮ ਅਦਾਕਾਰ ਦੱਸਿਆ ਕਿਉਂਕਿ ਉਨ੍ਹਾਂ ਦਾ ਮੰਨਣੈ ਕਿ ਰਣਵੀਰ ''ਚ ਵੀ ਉਹੋ ਜਿਹੀ ਊਰਜਾ ਹੈ, ਜਿਹੋ ਜਿਹੀ ਉਨ੍ਹਾਂ ਦੇ ਪਿਤਾ ''ਚ ਹੈ।