ਸੋਨਮ ਕਪੂਰ ਨੇ ਆਪਣੇ B''day ''ਤੇ ਦਿਖਾਈ ਛੋਟੇ ਬੇਟੇ ''ਰੁਦਰਲੋਕ'' ਦੀ ਪਹਿਲੀ ਝਲਕ

Tuesday, Jun 16, 2026 - 03:29 PM (IST)

ਸੋਨਮ ਕਪੂਰ ਨੇ ਆਪਣੇ B''day ''ਤੇ ਦਿਖਾਈ ਛੋਟੇ ਬੇਟੇ ''ਰੁਦਰਲੋਕ'' ਦੀ ਪਹਿਲੀ ਝਲਕ

ਮੁੰਬਈ (ਏਜੰਸੀ)- ਅਦਾਕਾਰਾ ਸੋਨਮ ਕਪੂਰ ਨੇ ਆਪਣੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਕੁੱਝ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਅਦਾਕਾਰਾ ਦੇ ਨਵਜੰਮੇ ਪੁੱਤਰ ਰੁਦਰਲੋਕ ਦੀ ਝਲਕ ਵੀ ਸ਼ਾਮਲ ਹੈ। ਸੋਨਮ ਨੇ 9 ਜੂਨ ਨੂੰ ਆਪਣਾ 41ਵਾਂ ਜਨਮਦਿਨ ਮਨਾਇਆ ਸੀ। ਇਸ ਸੈਲੀਬ੍ਰੇਸ਼ਨ ਵਿਚ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਨੇ ਸ਼ਿਰਕਤ ਕੀਤੀ ਸੀ।

 
 
 
 
 
 
 
 
 
 
 
 
 
 
 
 

A post shared by Sonam A Kapoor (@sonamkapoor)

ਸੋਨਮ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚੋਂ ਇਕ ਤਸਵੀਰ ਵਿੱਚ ਰੁਦਰਲੋਕ ਦੀ ਝਲਕ ਦਿਸ ਰਹੀ ਸੀ, ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਅਦਾਕਾਰਾ ਨੇ ਆਪਣੇ ਛੋਟੇ ਪੁੱਤਰ ਨੂੰ ਜ਼ਿਆਦਾਤਰ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਹੈ। ਇਨ੍ਹਾਂ ਤਸਵੀਰਾਂ ਵਿਚ ਉਸ ਦੀ ਇਕ ਝਲਕ ਦਾ ਦਿਸਣਾ ਫਾਲੋਅਰਜ਼ ਲਈ ਖਾਸ ਪਲ ਬਣ ਗਿਆ।

ਜਸ਼ਨ ਦੀਆਂ ਕਈ ਤਸਵੀਰਾਂ ਵਿੱਚ ਸੋਨਮ ਆਪਣੇ ਪੁੱਤਰਾਂ, ਵਾਯੂ ਅਤੇ ਰੁਦਰਲੋਕ ਨਾਲ ਸਮਾਂ ਬਿਤਾਉਂਦੀ ਵੀ ਦਿਖਾਈ ਦਿੱਤੀ। ਦੱਸ ਦੇਈਏ ਕਿ ਸੋਨਮ ਕਪੂਰ ਨੇ 2018 ਵਿੱਚ ਬਿਜਨੈੱਸਮੈਨ ਆਨੰਦ ਅਹੂਜਾ ਨਾਲ ਵਿਆਹ ਕਰਾਇਆ ਸੀ ਅਤੇ ਹਾਲ ਹੀ ਵਿਚ ਜੋੜੇ ਆਪਣੇ ਦੂਜੇ ਪੁੱਤਰ ਰੁਦਰਲੋਕ ਦਾ ਸਵਾਗਤ ਕੀਤਾ ਸੀ। ਜਦੋਂਕਿ ਜੋੜੇ ਦੇ ਵੱਡੇ ਪੁੱਤਰ ਦਾ ਨਾਂ ਵਾਯੂ ਹੈ, ਜਿਸ ਦਾ ਜਨਮ 2022 ਵਿੱਚ ਹੋਇਆ ਸੀ।


author

cherry

Content Editor

Related News