ਲੰਡਨ ''ਚ ਸ਼ਾਹੀ ਅੰਦਾਜ਼ ''ਚ ਹੋਈ ਸੋਨਮ ਕਪੂਰ ਦੀ ਗੋਦ ਭਰਾਈ, ਦੇਖੋ ਖੂਬਸੂਰਤ ਤਸਵੀਰਾਂ
Thursday, Jun 16, 2022 - 02:51 PM (IST)
ਮੁੰਬਈ- ਅਦਾਕਾਰਾ ਸੋਨਮ ਕਪੂਰ ਇਨ੍ਹੀਂ ਦਿਨੀਂ ਵਿਆਹ ਤੋਂ ਬਾਅਦ ਵਾਲੇ ਖੂਬਸੂਰਤ ਸਮੇਂ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਜਲਦ ਹੀ ਪਤੀ ਆਨੰਦ ਆਹੂਜਾ ਦੇ ਬੱਚੇ ਨੂੰ ਜਨਮ ਦੇਵੇਗੀ। ਜੋੜਾ ਆਪਣੀ ਦੁਨੀਆ 'ਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਬਹੁਤ ਉਤਸ਼ਾਹਿਤ ਹੈ। ਹਾਲ ਹੀ 'ਚ ਲੰਡਨ 'ਚ ਮਾਮ-ਟੂ-ਬੀ ਸੋਨਮ ਕਪੂਰ ਦੀ ਗੋਦ ਭਰਾਈ ਹੋਈ, ਜਿਸ 'ਚ ਉਨ੍ਹਾਂ ਦੀ ਭੈਣ ਰੀਆ ਕਪੂਰ ਅਤੇ ਕਰੀਬੀ ਦੋਸਤ ਸ਼ਾਮਲ ਹੋਏ। ਖਾਸ ਮੌਕੇ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸੋਨਮ ਕਪੂਰ ਦੇ ਬੇਬੀ ਸ਼ਾਵਰ 'ਚ ਸਭ ਕੁਝ ਬਹੁਤ ਚੰਗੇ ਤਰੀਕੇ ਨਾਲ ਆਰਗੇਨਾਈਜ਼ ਕੀਤਾ ਗਿਆ।
ਖਾਣੇ ਤੋਂ ਲੈ ਕੇ ਡੈਕੋਰੇਸ਼ਨ ਤੱਕ ਹਰ ਚੀਜ਼ ਬਹੁਤ ਵਧੀਆ ਰਹੀ। ਉਧਰ ਸੋਨਮ ਕਪੂਰ ਵੀ ਪਿੰਕ ਮੈਕਸੀ ਡਰੈੱਸ 'ਚ ਬਹੁਤ ਖੂਬਸੂਰਤ ਦਿਖੀ।
ਇਸ ਲੁਕ ਨੂੰ ਉਨ੍ਹਾਂ ਨੇ ਗੋਲਡ ਈਅਰਰਿੰਗਸ ਨਾਲ ਪੂਰਾ ਕੀਤਾ ਅਤੇ ਆਪਣੇ ਬੇਬੀ ਬੰਬ 'ਤੇ ਹੱਥ ਰੱਖ ਦੋਸਤ ਦੇ ਨਾਲ ਜ਼ਬਰਦਸਤ ਪੋਜ਼ ਦਿੰਦੀ ਨਜ਼ਰ ਆਈ। ਉਧਰ ਉਨ੍ਹਾਂ ਦੇ ਦੋਸਤ ਅਤੇ ਕਰੀਬੀ ਵੀ ਸੋਨਮ ਦੀ ਬੇਬੀ ਸ਼ਾਵਰ ਪਾਰਟੀ ਨੂੰ ਖੂਬ ਇੰਜੁਆਏ ਕਰਦੇ ਦਿਖੇ।
ਇਨ੍ਹਾਂ ਤਸਵੀਰਾਂ ਨੂੰ ਸੋਨਮ ਤੋਂ ਇਲਾਵਾ ਉਨ੍ਹਾਂ ਦੀ ਭੈਣ ਰੀਆ ਕਪੂਰ ਅਤੇ ਪਤੀ ਆਨੰਦ ਆਹੂਜਾ ਨੇ ਵੀ ਆਪਣੀ ਇੰਸਟਾ ਸਟੋਰੀ 'ਤੇ ਸਾਂਝਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਸੋਨਮ ਕਪੂਰ ਨੇ ਇਸ ਸਾਲ ਮਾਰਚ 'ਚ ਪਤੀ ਨਾਲ ਆਪਣੀ ਪ੍ਰੈਗਨੈਂਸੀ ਦੀ ਘੋਸ਼ਣਾ ਕੀਤੀ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੇ ਪਤੀ ਦੇ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਸ 'ਚ ਬੇਬੀ ਬੰਬ ਫਲਾਂਟ ਕਰਦੀ ਨਜ਼ਰ ਆਈ ਸੀ। ਪੋਸਟ ਸਾਂਝੀ ਕਰਕੇ ਜੋੜੇ ਨੇ ਕੈਪਸ਼ਨ 'ਚ ਲਿਖਿਆ ਸੀ-'ਚਾਰ ਹੱਥ, ਦੋ ਦਿਲ। ਜੋ ਤੁਹਾਡੇ ਨਾਲ, ਹਰ ਕਦਮ 'ਤੇ ਇਕੱਠੇ ਧੜਕਣਗੇ। ਇਕ ਪਰਿਵਾਰ। ਜੋ ਤੁਹਾਨੂੰ ਪਿਆਰ ਅਤੇ ਸਮਰਥਨ ਨਾਲ ਨਹਾਏਗਾ। ਅਸੀਂ ਤੁਹਾਡਾ ਸਵਾਗਤ ਕਰਨ ਲਈ ਉਡੀਕ ਕਰ ਸਕਦੇ ਹਾਂ।