ਸੋਨਮ ਕਪੂਰ ਨੇ ਸਾਂਝੀ ਕੀਤੀ ਪੁੱਤਰ ਦੀ ਪਹਿਲੀ ਝਲਕ, ਦੱਸਿਆ ਲਾਡਲੇ ਦਾ ਨਾਂ

Wednesday, Sep 21, 2022 - 10:11 AM (IST)

ਸੋਨਮ ਕਪੂਰ ਨੇ ਸਾਂਝੀ ਕੀਤੀ ਪੁੱਤਰ ਦੀ ਪਹਿਲੀ ਝਲਕ, ਦੱਸਿਆ ਲਾਡਲੇ ਦਾ ਨਾਂ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਪੁੱਤਰ ਦੇ ਨਾਮਕਰਨ ਦੀ ਰਸਮ ਦੀ ਚਰਚਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਸੀ। ਬੀਤੇ ਦਿਨ ਯਾਨੀਕਿ 20 ਸਤੰਬਰ ਨੂੰ ਸੋਨਮ ਕਪੂਰ ਨੇ ਆਪਣੇ ਪੁੱਤਰ ਦੇ ਨਾਂ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਪਤੀ ਆਨੰਦ ਆਹੂਜਾ ਅਤੇ ਪੁੱਤਰ ਨਾਲ ਨਜ਼ਰ ਆ ਰਹੀ ਹੈ। ਸੋਨਮ ਕਪੂਰ ਨੇ ਇਸ ਤਸਵੀਰ ਨਾਲ ਆਪਣੇ ਪੁੱਤਰ ਦੇ ਨਾਮ ਦਾ ਐਲਾਨ ਵੀ ਕੀਤਾ ਹੈ ਅਤੇ ਪ੍ਰਸ਼ੰਸਕਾਂ ਨਾਲ ਆਪਣੇ ਲਾਡਲੇ ਦੀ ਇੱਕ ਝਲਕ ਵੀ ਸਾਂਝੀ ਕੀਤੀ ਹੈ।

PunjabKesari

ਪੁੱਤਰ ਦੇ ਨਾਂ ਦਾ ਕੀਤਾ ਐਲਾਨ 
ਸੋਨਮ ਕਪੂਰ ਨੇ ਆਪਣੇ ਪੁੱਤਰ ਦਾ ਨਾਂ ਵਾਯੂ ਕਪੂਰ ਆਹੂਜਾ ਰੱਖਿਆ ਹੈ। ਨਾਮ ਦੇ ਨਾਲ ਸੋਨਮ ਕਪੂਰ ਨੇ ਕੈਪਸ਼ਨ 'ਚ ਇਹ ਲਿਖਿਆ ਹੈ, ''ਵਾਯੂ ਹਿੰਦੂ ਧਰਮ ਗ੍ਰੰਥਾਂ 'ਚ ਪੰਜ ਤੱਤਾਂ 'ਚੋਂ ਇੱਕ ਹੈ। ਹਨੂੰਮਾਨ ਭੀਮ ਅਤੇ ਮਾਧਵ ਦਾ ਅਧਿਆਤਮਿਕ ਪਿਤਾ ਹੈ ਅਤੇ ਉਹ ਹਵਾ ਦਾ ਇੱਕ ਅਦੁੱਤੀ ਸ਼ਕਤੀਸ਼ਾਲੀ ਪ੍ਰਭੂ ਹੈ।'' ਇਨ੍ਹਾਂ ਮਤਲਬਾਂ ਨਾਲ ਸੋਨਮ ਕਪੂਰ ਨੇ ਆਪਣੇ ਪੁੱਤਰ ਵਾਯੂ ਦੇ ਨਾਂ ਦਾ ਐਲਾਨ ਕੀਤਾ ਹੈ। ਇਸ ਤਸਵੀਰ 'ਚ ਸੋਨਮ ਕਪੂਰ ਅਤੇ ਆਨੰਦ ਆਹੂਜਾ ਆਪਣੇ ਪੁੱਤਰ ਨੂੰ ਲਾਡ-ਪਿਆਰ ਲਡਾਉਂਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ 'ਚ ਤਿੰਨੋਂ ਪੀਲੇ ਰੰਗ ਦੇ ਰਵਾਇਤੀ ਪਹਿਰਾਵੇ 'ਚ ਨਜ਼ਰ ਆ ਰਹੇ ਹਨ।

ਨਾਮਕਰਨ ਦੀ ਰਸਮ
ਇਸ ਤਸਵੀਰ 'ਚ ਸੋਨਮ ਕਪੂਰ ਦੇ ਚਿਹਰੇ 'ਤੇ ਮੁਸਕਰਾਹਟ ਅਤੇ ਉਸ ਦੀ ਖ਼ੂਬਸੂਰਤੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।ਦੱਸ ਦੇਈਏ ਕਿ ਸੋਨਮ ਕਪੂਰ ਆਪਣੇ ਪੁੱਤਰ ਦੇ ਜਨਮ ਦੇ ਪਹਿਲੇ ਮਹੀਨੇ ਦਾ ਜਸ਼ਨ ਮਨਾ ਰਹੀ ਹੈ। ਸੋਨਮ ਕਪੂਰ ਨੇ 20 ਅਗਸਤ ਨੂੰ ਬੇਟੇ ਨੂੰ ਜਨਮ ਦਿੱਤਾ ਸੀ, ਉਸ ਦੀ ਭੈਣ ਰੀਆ ਕਪੂਰ ਨੇ ਹਸਪਤਾਲ ਤੋਂ ਬੱਚੇ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਪਰ ਚਿਹਰਾ ਨਹੀਂ ਦਿਖਾਇਆ ਗਿਆ ਸੀ। 

PunjabKesari
ਸੋਨਮ ਕਪੂਰ ਨੇ ਇਸ ਤਸਵੀਰ 'ਚ ਵਾਯੂ ਕਪੂਰ ਆਹੂਜਾ ਦੀ ਹਲਕੀ ਜਿਹੀ ਝਲਕ ਦਿਖਾਈ ਹੈ ਪਰ ਇਹ ਚਿਹਰਾ ਹਾਲੇ ਵੀ ਪ੍ਰਸ਼ੰਸਕਾਂ ਨੂੰ ਨਹੀਂ ਦਿਖਾਇਆ ਗਿਆ। ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਪਿਤਾ ਅਨਿਲ ਕਪੂਰ ਦੇ ਘਰ ਹੈ, ਜਿੱਥੇ ਇਹ ਨਾਮਕਰਨ ਸਮਾਰੋਹ ਹੋਇਆ ਸੀ। ਅਨਿਲ ਕਪੂਰ ਵੀ ਨਾਨਾ ਬਣਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ, ਜਿਸ ਦੀ ਪੋਸਟ ਉਹ ਪਹਿਲਾਂ ਵੀ ਸ਼ੇਅਰ ਕਰ ਚੁੱਕੇ ਹਨ।

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News