‘ਏਕ ਦੀਵਾਨੇ ਕੀ ਦੀਵਾਨੀਅਤ’ ਨੂੰ ਲੈ ਕੇ ਬੋਲੀ ਸੋਨਮ ਬਾਜਵਾ, ਇਹ ਤਜਰਬਾ ਬਹੁਤ ਖਾਸ ਰਿਹਾ
Thursday, Aug 28, 2025 - 05:35 PM (IST)

ਮੁੰਬਈ - ਸੋਨਮ ਬਾਜਵਾ ਆਖਰੀ ਵਾਰ ਫਿਲਮ ‘ਹਾਊਸਫੁੱਲ 5’ ਵਿਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਸੋਨਮ ਕੋਲ ਟਾਈਗਰ ਸ਼ਰਾਫ ਦੀ ‘ਬਾਗੀ 4’ ਅਤੇ ‘ਬਾਰਡਰ 2’ ਵੀ ਹੈ। ਉਹ ਜਲਦੀ ਹੀ ਹਰਸ਼ਵਰਧਨ ਰਾਣੇ ਨਾਲ ‘ਏਕ ਦੀਵਾਨੇ ਕੀ ਦੀਵਾਨੀਅਤ’ ਵਿਚ ਵੀ ਨਜ਼ਰ ਆਵੇਗੀ। ਹਾਲ ਹੀ ’ਚ ਫਿਲਮ ਦਾ ਪਹਿਲਾ ਲੁੱਕ ਰਿਲੀਜ਼ ਹੋਇਆ ਹੈ। ਇਸ ’ਚ ਹਰਸ਼ਵਰਧਨ ਅਤੇ ਸੋਨਮ ਦੀ ਕੈਮਿਸਟਰੀ ਸਾਫ਼ ਦਿਖਾਈ ਦੇ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਇਹ ਦੋਵੇਂ ਸਿਤਾਰੇ ਵੱਡੇ ਪਰਦੇ ’ਤੇ ਇਕੱਠੇ ਦਿਖਾਈ ਦੇਣਗੇ।
ਸੋਨਮ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਇਹ ਲਿਖ ਰਹੀ ਹਾਂ ਕਿ ‘ਏਕ ਦੀਵਾਨੇ ਕੀ ਦੀਵਾਨੀਅਤ’ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਇਹ ਮੇਰੀ ਹੁਣ ਤੱਕ ਦੀ ਸਭ ਤੋਂ ਮੁਸ਼ਕਲ ਫਿਲਮਾਂ ’ਚੋਂ ਇਕ ਰਹੀ ਹੈ, ਪਰ ਇਹ ਅਨੁਭਵ ਬਹੁਤ ਖਾਸ ਰਿਹਾ ਹੈ।’’ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜੋ ਮੇਰੇ ਨਾਲ ਇਸ ਯਾਤਰਾ ਦਾ ਹਿੱਸਾ ਸਨ। ਹਰਸ਼ਵਰਧਨ ਨੇ ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ, ‘‘ਇਸ ਦੀਵਾਲੀ, ਸਿਰਫ਼ ਦੀਵੇ ਹੀ ਨਹੀਂ, ਦਿਲ ਵੀ ਸੜਨਗੇ। ਨਫ਼ਰਤ ਪਿਆਰ ਨਾਲ ਟਕਰਾਏਗੀ, ਪ੍ਰੇਮੀਆਂ ਦਾ ਪਾਗਲਪਨ ਅੱਗ ਲਗਾ ਦੇਵੇਗਾ।’’