ਬੇਹੱਦ ਖ਼ੂਬਸੂਰਤ Influencer ਨੂੰ ਮਿਲੀ ਰੂਹ ਕੰਬਾਊ ਮੌਤ ! ਸਿਰਫ਼ 26 ਸਾਲ ਦੀ ਉਮਰ 'ਚ ਛੱਡੀ ਦੁਨੀਆ
Wednesday, Oct 22, 2025 - 01:51 PM (IST)

ਐਂਟਰਟੇਨਮੈਂਟ ਡੈਸਕ- ਕੋਲੰਬੀਆ ਦੀ 26 ਸਾਲਾਂ ਦੀ ਸੋਸ਼ਲ ਮੀਡੀਆ ਇੰਫਲੂਐਂਸਰ ਐਸਟੇਫਾਨੀਆ ਰੇਸਟਰੇਪੋ ਵੈਲੇਨਸੀਆ ਦੀ (ਜਿਸਨੂੰ ਆਪਣੇ ਕਾਮੇਡੀ ਵੀਡੀਓਜ਼ ਅਤੇ ਲਾਈਵਸਟਰੀਮਾਂ ਲਈ “La Traviesa” ਦੇ ਨਾਂ ਨਾਲ ਜਾਣਿਆ ਜਾਂਦਾ ਸੀ) ਮੌਤ ਹੋ ਗਈ ਹੈ। ਉਸਨੂੰ ਉਸ ਦੇ ਪਾਰਟਨਰ ਵੱਲੋਂ 17 ਅਕਤੂਬਰ ਨੂੰ ਮੈਡੇਲਿਨ ਦੇ ਲਾਸ ਵੇਗਾਸ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਲਿਆਇਆ ਗਿਆ ਸੀ, ਜਿੱਥੇ ਉਸਦੀ ਬਾਂਹ ਅਤੇ ਗਰਦਨ 'ਤੇ ਚਾਕੂ ਨਾਲ ਕੀਤੇ ਗਏ ਹਮਲੇ ਦੇ ਗੰਭੀਰ ਜ਼ਖਮ ਸਨ। ਹਸਪਤਾਲ ਪਹੁੰਚਣ ਤੋਂ ਥੋੜ੍ਹੇ ਸਮੇਂ ਬਾਅਦ ਉਸ ਦੀ ਮੌਤ ਹੋ ਗਈ।
ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੈਲੇਨਸੀਆ ਦੇ ਪਾਰਟਨਰ ਨੇ ਦਾਅਵਾ ਕੀਤਾ ਹੈ ਕਿ ਉਹ ਦੋਵੇਂ ਕੈਲਡਾਸ ਹਾਈਵੇ ‘ਤੇ ਯਾਤਰਾ ਕਰ ਰਹੇ ਸਨ, ਜਦੋਂ 2 ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦਾ ਸਾਮਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵੈਲੇਨਸੀਆ 'ਤੇ ਚਾਕੂ ਨਾਲ ਕਈ ਵਾਰ ਕਰ ਦਿੱਤੇ। ਇਸ ਹਮਲੇ ਵਿਚ ਵੈਲੇਨਸੀਆ ਗੰਭੀਰ ਜ਼ਖਮੀ ਹੋ ਗਈ। ਅਧਿਕਾਰੀ ਅਜੇ ਵੀ ਉਸਦੀ ਕਹਾਣੀ ਦੀ ਪੁਸ਼ਟੀ ਕਰਨ ਲਈ ਨਿਗਰਾਨੀ ਕੈਮਰਿਆਂ ਦੀ ਫੁਟੇਜ ਤੇ ਮੋਬਾਈਲ ਡਾਟਾ ਦੀ ਸਮੀਖਿਆ ਕਰ ਰਹੇ ਤਾਂ ਜੋ ਸੱਚਾਈ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ: 'ਦੀਆ ਔਰ ਬਾਤੀ ਹਮ' ਫੇਮ ਅਦਾਕਾਰਾ ਨੇ ਲਿਆ ਸੰਨਿਆਸ, ਐਕਟਿੰਗ ਦੀ ਦੁਨੀਆ ਤੋਂ ਬਣਾਈ ਦੂਰੀ
ਐਸਟੇਫਾਨੀਆ ਦੇ ਫੇਸਬੁੱਕ ‘ਤੇ 218,000 ਤੋਂ ਵੱਧ ਅਤੇ ਟਿਕਟੌਕ ‘ਤੇ 28,000 ਫਾਲੋਅਰ ਸਨ। ਉਸਨੇ ਹਸਪਤਾਲ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਹੀ ਆਪਣੇ ਫੇਸਬੁੱਕ ਪੋਸਟ ਵਿੱਚ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8