ਸੋਨਮ ਬਾਜਵਾ ਨੇ ਗਾਣਾ ਗਾ ਕੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ (ਵੀਡੀਓ)

Thursday, Jun 24, 2021 - 10:58 AM (IST)

ਸੋਨਮ ਬਾਜਵਾ ਨੇ ਗਾਣਾ ਗਾ ਕੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ (ਵੀਡੀਓ)

ਚੰਡੀਗੜ੍ਹ (ਬਿਊਰੋ)- ਪੰਜਾਬੀ ਫ਼ਿਲਮੀ ਜਗਤ ਦੀ ਸਟਾਈਲਿਸ਼ ਅਤੇ ਹੌਟ ਅਦਾਕਾਰਾ ਸੋਨਮ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ  ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਨਾਲ ਮਨੋਰੰਜਨ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਸਿੰਗਿੰਗ ਵਾਲੀ ਰੀਲ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 
 

A post shared by Sonam Bajwa (@sonambajwa)


ਇਸ ਵੀਡੀਓ ‘ਚ ਉਹ ਕਹਿੰਦੀ ਹੈ ਉਹ ਹਮੇਸ਼ਾ ਸੋਲਮੇਟ ‘ਚ ਵਿਸ਼ਵਾਸ ਕਰਦੀ ਹੈ ਅਤੇ ਨਾਲ ਹੀ ਹਿੰਦੀ ਸੌਂਗ ‘ਆਂਖੋ ਮੇ ਤੇਰੀ’ ਦੀਆਂ ਲਾਈਨਾਂ ਗਾਉਣ ਲੱਗ ਜਾਂਦੀ ਹੈ। ਆਪਣੀ ਗਾਇਕੀ ਦੇ ਨਾਲ ਉਨ੍ਹਾਂ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ।

actress sonam bajwa video commnets

ਜਿਸ ਕਰਕੇ ਮਿਸ ਪੂਜਾ, ਬਾਣੀ ਸੰਧੂ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਸੋਨਮ ਬਾਜਵਾ ਦੀ ਤਾਰੀਫ਼ ਕੀਤੀ ਹੈ। ਇਸ ਰੀਲ ਵੀਡੀਓ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਅਤੇ ਵੱਡੀ ਗਿਣਤੀ ‘ਚ ਕੁਮੈਂਟ ਆ ਚੁੱਕੇ ਹਨ। ਜੇ ਗੱਲ ਕਰੀਏ ਸੋਨਮ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਸਿੱਧੂ ਮੂਸੇਵਾਲਾ ਦੇ ਗੀਤ ‘Brown Shortie’ 'ਚ ਆਪਣੀਆਂ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ।  


author

Aarti dhillon

Content Editor

Related News