ਚਰਚਾ ’ਚ ਸੋਨਮ ਬਾਜਵਾ ਦਾ ਨਵਾਂ ਫੋਟੋਸ਼ੂਟ, ਕੁਝ ਨੇ ਕੀਤੀ ਨਿੰਦਿਆ ਤਾਂ ਕੁਝ ਨੇ ਤਾਰੀਫ਼

Monday, Jul 26, 2021 - 09:38 AM (IST)

ਚਰਚਾ ’ਚ ਸੋਨਮ ਬਾਜਵਾ ਦਾ ਨਵਾਂ ਫੋਟੋਸ਼ੂਟ, ਕੁਝ ਨੇ ਕੀਤੀ ਨਿੰਦਿਆ ਤਾਂ ਕੁਝ ਨੇ ਤਾਰੀਫ਼

ਚੰਡੀਗੜ੍ਹ (ਬਿਊਰੋ)– ਮਾਡਲ ਤੇ ਅਦਾਕਾਰਾ ਸੋਨਮ ਬਾਜਵਾ ਨੂੰ ਪੰਜਾਬੀ ਤੇ ਤਾਮਿਲ ਸਿਨੇਮਾ ਉਦਯੋਗ ਦੀਆਂ ਬੋਲਡ ਅਦਾਕਾਰਾਂ ’ਚ ਗਿਣਿਆ ਜਾਂਦਾ ਹੈ। ਸੋਨਮ ਨੇ ਆਪਣੀ ਫੈਸ਼ਨ ਸੈਂਸ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸੋਨਮ ਆਪਣੇ ਸਿਜ਼ਲਿੰਗ ਅੰਦਾਜ਼ ਕਾਰਨ ਸੁਰਖ਼ੀਆਂ ’ਚ ਰਹਿੰਦੀ ਹੈ। ਉਸੇ ਸਮੇਂ ਉਹ ਟਰੋਲਰਜ਼ ਦਾ ਸ਼ਿਕਾਰ ਹੋ ਜਾਂਦੀ ਹੈ।

PunjabKesari

ਸੋਨਮ ਬਾਜਵਾ ਆਪਣੀ ਫਿਟਨੈੱਸ ਤੇ ਬੋਲਡ ਅੰਦਾਜ਼ ਨਾਲ ਪ੍ਰਸ਼ੰਸਕਾਂ ਵਿਚਾਲੇ ਚਰਚਾ ’ਚ ਬਣੀ ਰਹਿੰਦੀ ਹੈ। ਹੁਣ ਇਕ ਵਾਰ ਫਿਰ ਉਹ ਸੁਰਖ਼ੀਆਂ ’ਚ ਹੈ, ਜਿਸ ਦਾ ਕਾਰਨ ਉਸ ਦਾ ਨਵਾਂ ਫੋਟੋਸ਼ੂਟ ਹੈ। ਇਸ ’ਤੇ ਕਈ ਤਾਰੀਫ਼ਾ ਦੇ ਨਾਲ ਉਸ ਨੂੰ ਅਸ਼ਲੀਲ ਟਿੱਪਣੀਆਂ ਵੀ ਮਿਲ ਰਹੀਆਂ ਹਨ।

PunjabKesari

ਸੋਨਮ ਬਾਜਵਾ ਨੇ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਆਪਣਾ ਤਾਜ਼ਾ ਫੋਟੋਸ਼ੂਟ ਸਾਂਝਾ ਕੀਤਾ ਹੈ, ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਾਰਨ ਉਸ ਦਾ ਪਹਿਰਾਵਾ ਹੈ, ਜਿਸ ਨੂੰ ਕੁਝ ਯੂਜ਼ਰਸ ਪਸੰਦ ਨਹੀਂ ਕਰ ਰਹੇ ਹਨ।

PunjabKesari

ਇਨ੍ਹਾਂ ਤਸਵੀਰਾਂ ’ਚ ਸੋਨਮ ਹਰੀ ਡਰੈੱਸ ’ਚ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਕੁਝ ਸਮਾਂ ਪਹਿਲਾਂ ਉਸ ਦੀਆਂ ਲਾਲ ਟਾਪ ਤੇ ਕਾਲੀ ਪੈਂਟ ’ਚ ਬਾਥ ਟਬ ’ਚ ਪੋਜ਼ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ।

PunjabKesari

ਸੋਨਮ ਦੇ ਇਸ ਬੋਲਡ ਅੰਦਾਜ਼ ਨੂੰ ਉਸ ਦੇ ਕੁਝ ਪ੍ਰਸ਼ੰਸਕਾਂ ਵਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਟਰੋਲ ਦੇ ਨਾਲ ਹੀ ਉਸ ਦੀਆਂ ਤਸਵੀਰਾਂ ’ਤੇ ਕਈ ਪ੍ਰਸ਼ੰਸਾ ਦੀਆਂ ਟਿੱਪਣੀਆਂ ਵੀ ਆ ਰਹੀਆਂ ਹਨ।

PunjabKesari

ਕਰੀਅਰ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ‘ਵੀਰਵਾਰ’, ‘ਸੂਰਮਾ’ ਤੇ ‘ਵੰਗ ਦਾ ਨਾਪ’ ਵਰਗੇ ਕਈ ਸੁਪਰਹਿੱਟ ਗੀਤਾਂ ’ਚ ਨਜ਼ਰ ਆਈ ਹੈ। ਇਸ ਦੇ ਨਾਲ ਉਨ੍ਹਾਂ ਕਈ ਫ਼ਿਲਮਾਂ ’ਚ ਆਪਣੀ ਅਦਾਕਾਰੀ ਦੇ ਹੁਨਰ ਵੀ ਪ੍ਰਦਰਸ਼ਿਤ ਕੀਤੇ ਹਨ।

PunjabKesari

ਸੋਨਮ ਬਾਜਵਾ ਇੰਡੀਅਨ ਦੇ ਨਾਲ-ਨਾਲ ਵੈਸਟਰਨ ਲੁੱਕ ’ਚ ਵੀ ਕਮਾਲ ਦੀ ਲੱਗ ਰਹੀ ਹੈ। ਉਸ ਦੇ ਹਾਲ ਹੀ ’ਚ ਸਾਂਝੇ ਕੀਤੇ ਗਏ ਕੁਝ ਭਾਰਤੀ ਪਹਿਰਾਵੇ ਦੀਆਂ ਤਸਵੀਰਾਂ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ।

PunjabKesari

ਸੋਨਮ ਦੀ ਹਰ ਫੋਟੋ ਸੋਸ਼ਲ ਮੀਡੀਆ ’ਤੇ ਸੁਰਖ਼ੀਆਂ ’ਚ ਆਉਂਦੀ ਹੈ। ਇੰਸਟਾਗ੍ਰਾਮ ’ਤੇ ਉਨ੍ਹਾਂ ਦੇ 6.3 ਮਿਲੀਅਨ ਫਾਲੋਅਰਜ਼ ਹਨ।

PunjabKesari

ਨੋਟ– ਸੋਨਮ ਦੇ ਇਸ ਫੋਟੋਸ਼ੂਟ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News