ਸੋਨਮ ਬਾਜਵਾ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੀ ਅਪੀਲ, ਦੇਖੇ ਵੀਡੀਓ

Sunday, Aug 11, 2024 - 03:35 PM (IST)

ਸੋਨਮ ਬਾਜਵਾ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੀ ਅਪੀਲ, ਦੇਖੇ ਵੀਡੀਓ

ਜਲੰਧਰ- ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਦੁਨੀਆਂ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਸ ਦਾ ਫਿਲਮ ਇੰਡਸਟਰੀ 'ਚ ਵੱਡਾ ਨਾਂ ਹਨ। ਉਹ ਆਪਣੀ ਫਿਲਮਾਂ ਦੇ ਨਾਲ-ਨਾਲ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹਨ। ਸੋਨਮ ਬਾਜਵਾ ਹਰ ਮੁੱਦੇ ‘ਤੇ ਖੁੱਲ੍ਹ ਕੇ ਗੱਲ ਕਰਦੀ ਹਨ। ਇਸੀ ਵਿਚਾਲੇ ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਨਸ਼ਾ ਮੁਕਤੀ ਅੰਦੋਲਨ 'ਚ ਸਾਥ ਦੇਣ ਦੀ ਅਪੀਲ ਕੀਤੀ ਹੈ। ਦਰਸਅਲ ਪੰਜਾਬ ਦੇ ਡੀਜੀਪੀ ਗੋਰਵ ਯਾਦਵ ਨੇ X ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਸੋਨਮ ਬਾਜਵਾ ਲੋਕਾਂ ਨੂੰ ਸੁਨੇਹਾ ਦਿੰਦੀ ਹੋਈ ਨਜ਼ਰ ਆ ਰਹੀ ਹੈ।

 

ਅਦਾਕਾਰਾ ਦੀ ਵਿਸੇਸ਼ ਅਪੀਲ

ਸੋਨਮ ਬਾਜਵਾ ਨੇ ਕਿਹਾ ਕਿ ਸਤਿ ਸ੍ਰੀ ਅਕਾਲ,  ਪੰਜਾਬ ਪੁਲਸ ਅਤੇ ਸਰਕਾਰ ਦਾ ਨਸ਼ਾ ਮੁਕਤੀ ਅੰਦੋਲਨ 'ਚ ਸਾਰਿਆਂ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਆਓ ਅਸੀ ਮਿਲ ਕੇ ਪੰਜਾਬ ਨੂੰ ਨਸ਼ਾ ਤੋਂ ਮੁਕਤ ਕਰੀਏ ਅਤੇ ਪੰਜਾਬ ਨੂੰ ਫਿਰ ਤੋਂ ਤਦਰੁੰਸਤ ਬਣਾਈਏ। ਤੁਹਾਡਾ ਇੱਕ ਕਦਮ ਬਹੁਦ ਵੱਡਾ ਬਦਲਾਅ ਲੈ ਕੇ ਆ ਸਕਦਾ ਹੈ। ਧੰਨਵਾਦ। 

ਇਹ ਖ਼ਬਰ ਵੀ ਪੜ੍ਹੋ -Sidharth Malhotra ਨਾਲ ਕੋਜੀ ਵੀਡੀਓ ਵਾਇਰਲ ਹੋਣ 'ਤੇ ਮਾਡਲ ਨੇ ਕਿਆਰਾ ਤੋਂ ਮੰਗੀ ਮੁਆਫ਼ੀ

ਵੀਡੀਓ ਨੂੰ ਸ਼ੇਅਰ ਕਰਦੇ ਹੋਏ ਡੀਜੀਪੀ ਨੇ ਕੈਪਸ਼ਨ 'ਚ ਲਿਖਿਆ ਕਿ ਯੂਥ ਆਈਕਨ ਅਤੇ ਪੋਲੀਵੁੱਡ ਸਨਸਨੀ ਸੋਨਮ ਬਾਜਵਾ ਚਮਕ ਰਹੀ ਹੈ। ਉਨ੍ਹਾਂ ਦੀ ਸ਼ਾਨਦਾਰ ਸਫਲਤਾ ਇੱਕ ਪੀੜ੍ਹੀ ਨੂੰ ਉਮੀਦ, ਸਕਾਰਾਤਮਕਤਾ ਅਤੇ ਸ਼ਕਤੀਕਰਨ ਲਈ ਪ੍ਰੇਰਿਤ ਕਰਦੀ ਹੈ! ਫੋਰਸ ਨਾਲ ਮਿਲ ਕੇ @PunjabPoliceInd ਇੱਕ #NashaMuktPunjab ਬਣਾਉਣ ਲਈ, ਜਿੱਥੇ ਸਾਡੇ ਨੌਜਵਾਨ ਪ੍ਰਫੁੱਲਤ ਹੋ ਸਕਣ, ਵਧ ਸਕਣ ਅਤੇ ਸਫਲ ਹੋ ਸਕਣ! ਇਕੱਠੇ ਮਿਲ ਕੇ, ਅਸੀਂ ਇੱਕ ਸ਼ਾਨਦਾਰ ਫਰਕ ਲਿਆ ਸਕਦੇ ਹਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News