ਸੋਨਾਲੀ ਫੋਗਾਟ ਆਪਣੀ ਆਖ਼ਰੀ ਫ਼ਿਲਮ ''ਚ ਇਸ ਕਿਰਦਾਰ ਆਵੇਗੀ ਨਜ਼ਰ, ਧੀ ਯਸ਼ੋਧਰਾ ਦੇਵੇਗੀ ਸ਼ਰਧਾਂਜਲੀ

Monday, Sep 12, 2022 - 12:46 PM (IST)

ਸੋਨਾਲੀ ਫੋਗਾਟ ਆਪਣੀ ਆਖ਼ਰੀ ਫ਼ਿਲਮ ''ਚ ਇਸ ਕਿਰਦਾਰ ਆਵੇਗੀ ਨਜ਼ਰ, ਧੀ ਯਸ਼ੋਧਰਾ ਦੇਵੇਗੀ ਸ਼ਰਧਾਂਜਲੀ

ਬਾਲੀਵੁੱਡ ਡੈਸਕ- ਟਿਕਟੌਕ ਸਟਾਰ ਅਤੇ ਅਦਾਕਾਰਾ ਸੋਨਾਲੀ ਫ਼ੋਗਾਟ ਦੀ ਕਤਲ ਦਾ ਮਾਮਲਾ ਅਜੇ ਸੁਲਝਿਆ ਨਹੀਂ ਹੈ। ਹਾਲ ਹੀ ’ਚ ਖ਼ਬਰ ਆ ਰਹੀ ਹੈ ਕਿ ਉਨ੍ਹਾਂ ਦੀ ਆਖ਼ਰੀ ਫ਼ਿਲਮ ਵੀ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦਾ ਨਾਮ ‘ਪ੍ਰੇਰਨਾ’ ਹੈ ਅਤੇ ਇਸ ਦੇ ਨਿਰਦੇਸ਼ਕ ਨਰੇਸ਼ ਢਾਂਡਾ, ਜੋ ਫ਼ਿਲਮ ’ਚ ਫ਼ੋਗਾਟ ਦੇ ਸਹੁਰੇ ਦਾ ਕਿਰਦਾਰ ਨਿਭਾ ਰਹੇ ਹਨ।

PunjabKesari

ਇਹ ਵੀ ਪੜ੍ਹੋ : ਆਲੀਆ ਨੇ ਪਾਪਰਾਜ਼ੀ ਤੋਂ ਮੰਗੀ ਮੁਆਫ਼ੀ, ਕਿਹਾ- ‘ਮਾਫ਼ ਕਰਨਾ ਮੈਂ ਚੱਲ ਨਹੀਂ ਸਕਦੀ’ (ਵੀਡੀਓ)

ਨਿਰਦੇਸ਼ਕ ਨਰੇਸ਼ ਢਾਂਡਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਹ ਇਕ ਬਹੁਤ ਹੀ ਪ੍ਰੇਰਣਾਦਾਇਕ ਫ਼ਿਲਮ ਹੈ। ਜਿਸ ’ਚ ਸੋਨਾਲੀ ਲੀਡ ਰੋਲ ਪੇਲ ਕਰੇਗੀ। ਇਸ ਫ਼ਿਲਮ ’ਚ ਸੋਨਾਲੀ ਲੋਕਾਂ ਪ੍ਰੇਰਿਤ ਕਰਦੀ ਨਜ਼ਰ ਆਵੇਗੀ। ਇਹ ਫ਼ਿਲਮ ਖ਼ਾਸ ਕਰਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੀ ਹੈ। ਇਹ ਫ਼ਿਲਮ ਹੌਂਸਲਾ ਰੱਖਣ, ਅੱਗੇ ਵੱਧਣ ਲਈ ਪ੍ਰੇਰਿਤ ਕਰਦੀ ਹੈ।

PunjabKesari

ਇਸ ਦੌਰਾਨ ਹਾਲ ਹੀ ’ਚ ਸੋਨਾਲੀ ਦੀ ਫ਼ਿਲਮ ਪ੍ਰੇਰਨਾ ਦਾ ਪੋਸਟਰ ਰਿਲੀਜ਼ ਹੋਇਆ ਹੈ। ਸੋਨਾਲੀ ਦੀ ਧੀ ਯਸ਼ੋਧਰਾ ਨੇ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ। ਹਾਲਾਂਕਿ ਫ਼ਿਲਮ ਦੀ ਰਿਲੀਜ਼ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

PunjabKesari

ਨਰੇਸ਼ ਢਾਂਡਾ ਅੱਗੇ ਕਿਹਾ ਕਿ ਮਰਹੂਮ ਸੋਨਾਲੀ ਫੋਗਾਟ ਦੀ ਧੀ ਨਾਲ ਇਕ ਗੀਤ ਸ਼ੂਟ ਕਰਨਾ ਚਾਹੁੰਦੇ ਹਨ ਅਤੇ ਫ਼ਿਲਮ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਉਸਦੀ ਧੀ ਨਾਲ ਇਕ ਗੀਤ ਸ਼ੂਟ ਕਰਨਾ ਚਾਹੁੰਦੇ ਹਾਂ ਜੋ ਫ਼ਿਲਮ ਦੇ ਅੰਤ ’ਚ ਦਿਖਾਇਆ ਜਾਵੇਗਾ ਅਤੇ ਇਹ ਮਰਹੂਮ ਅਦਾਕਾਰਾ ਨੂੰ ਸ਼ਰਧਾਂਜਲੀ ਹੋਵੇਗੀ।

PunjabKesari

ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਮਾਮਲੇ ’ਚ ਅੱਜ ਜੈਕਲੀਨ ਤੋਂ ਨਹੀਂ ਹੋਵੇਗੀ ਪੁੱਛਗਿੱਛ, ਜਾਰੀ ਹੋਵੇਗਾ ਨਵਾਂ ਸੰਮਨ

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸੋਨਾਲੀ ਫੋਗਾਟ ਦੀ ਜ਼ਿੰਦਗੀ ਵੀ ਇਕ ਫ਼ਿਲਮ ਵਰਗੀ ਰਹੀ ਹੈ। ਜਿਸ ਤਰ੍ਹਾਂ ਉਹ ਇਕ ਪਿੰਡ ਤੋਂ ਆਈ ਸੀ ਅਤੇ ਫ਼ਿਰ ਬਾਅਦ ’ਚ ਬਿੱਗ ਬੌਸ, ਟੀ.ਵੀ ਅਤੇ ਫਿ਼ਲਮਾਂ ਤਕ ਦਾ ਸਫ਼ਰ ਤੈਅ ਕੀਤਾ ਸੀ।


author

Shivani Bassan

Content Editor

Related News