ਕੈਂਸਰ ਨਾਲ ਟੁੱਟ ਗਈ ਸੀ ਸੋਨਾਲੀ ਬੇਂਦਰੇ, ਦਰਦ ਬਿਆਨ ਕਰਦੇ ਹੋਏ ਬੋਲੀ...

Thursday, May 26, 2022 - 01:16 PM (IST)

ਕੈਂਸਰ ਨਾਲ ਟੁੱਟ ਗਈ ਸੀ ਸੋਨਾਲੀ ਬੇਂਦਰੇ, ਦਰਦ ਬਿਆਨ ਕਰਦੇ ਹੋਏ ਬੋਲੀ...

ਮੁੰਬਈ- ਬਾਲੀਵੁੱਡ 'ਚ ਕਈ ਚਿਹਰੇ ਕੈਂਸਰ ਦਾ ਦਰਦ ਝੱਲ ਚੁੱਕੇ ਹਨ ਜਿਸ 'ਚ ਬੀਤੇ ਜ਼ਮਾਨੇ ਦੇ ਸਿਤਾਰੇ ਮੁਮਰਾਜ ਤੋਂ ਲੈ ਕੇ ਮਨੀਸ਼ਾ ਕੋਈਰਾਲਾ, ਸੰਜੇ ਦੱਤ, ਕਮਾਲ ਰਾਸ਼ਿਦ, ਰਾਜੇਸ਼ ਖੰਨਾ ਦੇ ਨਾਂ ਸ਼ਾਮਲ ਹਨ। ਇਹ ਉਹ ਚਿਹਰੇ ਹਨ ਜਿਨ੍ਹਾਂ ਨੇ ਖਤਰਨਾਕ ਬੀਮਾਰੀ ਦੀ ਜੰਗ ਜਿੱਤੀ ਹੈ ਅਤੇ ਹੁਣ ਉਹ ਬਿਹਤਰ ਜ਼ਿੰਦਗੀ ਜੀਅ ਰਹੇ ਹਨ। ਇਸ ਲਿਸਟ 'ਚ 90 ਦੇ ਦਹਾਕਿਆਂ ਦੀਆਂ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਸੋਨਾਲੀ ਬੇਂਦਰੇ ਦਾ ਨਾਂ ਵੀ ਸ਼ਾਮਲ ਹੈ। ਸੋਨਾਲੀ ਬੇਂਦਰੇ ਨੂੰ ਮੈਟਾਸਟੇਸਿਸ ਕੈਂਸਰ ਦੇ ਬਾਰੇ 'ਚ ਸਾਲ 2018 'ਚ ਪਤਾ ਲੱਗਿਆ ਸੀ। ਬੀਮਾਰੀ ਦਾ ਪਤਾ ਲੱਗਦੇ ਹੀ ਅਦਾਕਾਰਾ ਇਲਾਜ਼ ਲਈ ਨਿਊਯਾਰਕ ਚੱਲੀ ਗਈ ਸੀ। ਸੋਨਾਲੀ ਨੇ ਇਸ ਦੌਰਾਨ ਆਪਣੇ ਵਾਲ ਵੀ ਖੋਹ ਦਿੱਤੇ ਸਨ। 
ਕੈਂਸਰ ਦਾ ਦਰਦ ਝੱਲ ਚੁੱਕੀ ਸੋਨਾਲੀ ਹਮੇਸ਼ਾ ਉਨ੍ਹਾਂ ਦਿਨਾਂ ਨੂੰ ਯਾਦ ਕਰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਇਕ ਵਾਰ ਫਿਰ ਇਸ ਦਰਦ ਨੂੰ ਯਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕੈਂਸਰ ਟ੍ਰੀਟਮੈਂਟ ਦੇ ਦੌਰਾਨ ਦਾ ਸਮਾਂ ਉਨ੍ਹਾਂ ਲਈ ਕਿੰਨਾ ਦਰਦਨਾਕ ਸੀ ਹਾਲਾਂਕਿ ਉਨ੍ਹਾਂ ਨੇ ਉਸ ਦਰਦਨਾਕ ਅਨੁਭਵ ਤੋਂ ਬਾਅਦ ਹੁਣ ਜੀਵਨ ਦੇ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਕਾਫੀ ਬਦਲਿਆ।

PunjabKesari
ਰਿਪੋਰਟ ਮੁਤਾਬਕ ਸੋਨਾਲੀ ਨੇ ਕਿਹਾ-'ਗੋਲਡੀ ਅਤੇ ਮੈਂ ਜੋ ਕਹਿੰਦੇ ਹਾਂ ਉਹ ਬੀ.ਸੀ. ਅਤੇ ਏ.ਸੀ. ਹਨ ਜੋ ਕੈਂਸਰ ਤੋਂ ਪਹਿਲੇ ਅਤੇ ਕੈਂਸਰ ਤੋਂ ਬਾਅਦ ਹੁੰਦਾ ਹੈ। ਤੁਸੀਂ ਕਿਸੇ ਚੀਜ਼ 'ਚੋਂ ਲੰਘਦੇ ਹੋ ਅਤੇ ਤੁਸੀਂ ਕੁਝ ਸਬਕ ਸਿੱਖਦੇ ਹੋ। ਜੇਕਰ ਤੁਸੀਂ ਇਹ ਨਹੀਂ ਸਿੱਖਿਆ ਹੈ ਤਾਂ ਇਹ ਅਸਲ 'ਚ ਦੁਖਦ ਹੈ। ਮੈਨੂੰ ਲੱਗਦਾ ਹੈ ਕਿ ਇਹ ਸਭ ਕੁਝ ਇਕ ਸਬਕ ਦੀ ਤਰ੍ਹਾਂ ਹੁੰਦਾ ਹੈ ਜੋ ਉਸ ਪਲ ਇਕ ਦੂਜੇ ਨੂੰ ਯਾਦ ਦਿਵਾਉਂਦਾ ਹੈ ਕਿ ਇਹ ਟੀਚਾ ਨਹੀਂ ਹੈ ਸਗੋਂ ਇਹ ਇਕ ਮਹੱਤਵਪੂਰਨ ਪ੍ਰਤੀਕਿਰਿਆ ਅਤੇ ਯਾਤਰਾ ਹੈ'।

PunjabKesari
ਸੋਨਾਲੀ ਬੇਂਦਰੇ ਨੇ ਅੱਗੇ ਕਿਹਾ-'ਕੈਂਸਰ ਟ੍ਰੀਟਮੈਂਟ ਤੋਂ ਬਾਅਦ ਉਨ੍ਹਾਂ ਦੇ ਸੋਚਣ ਅਤੇ ਚੀਜ਼ਾਂ ਨੂੰ ਦੇਖਣ ਦੇ ਨਜ਼ਰੀਏ 'ਚ ਕਾਫੀ ਬਦਲਾਅ ਆਇਆ। ਉਹ ਹਮੇਸ਼ਾ ਭਗਵਾਨ ਦੇ ਪ੍ਰਤੀ ਆਭਾਰੀ ਰਹੇਗੀ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ  ਨਵਾਂ ਜੀਵਨ ਮਿਲਿਆ। ਨਿਊਯਾਰਕ 'ਚ ਸਰਜਰੀ ਤੋਂ ਬਾਅਦ ਸਰੀਰ 'ਤੇ 23-24 ਇੰਚ ਦੇ ਨਿਸ਼ਾਨ ਰਹਿ ਗਏ। ਇਸ ਤੋਂ ਇਲਾਵਾ ਸੋਨਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਡਾਕਟਰਾਂ ਨੇ ਨਿਰਦੇਸ਼ ਦਿੱਤਾ ਸੀ ਕਿ ਉਹ ਜਲਦ ਤੋਂ ਜਲਦ ਚੱਲਣਾ ਸ਼ੁਰੂ ਕਰ ਦੇਣ। ਡਾਕਟਰ ਸਰਜਰੀ ਤੋਂ ਬਾਅਦ ਇੰਫੈਕਸ਼ਨ ਨੂੰ ਲੈ ਕੇ ਚਿੰਤਿਤ ਸਨ ਅਤੇ ਅਜਿਹੇ 'ਚ ਉਹ ਉਨ੍ਹਾਂ ਨੂੰ ਜਲਦ ਤੋਂ ਜਲਦ ਹਸਪਤਾਲ ਛੱਡਣ ਲਈ ਨਿਰਦੇਸ਼ ਦਿੰਦੇ ਰਹੇ'।
ਦੱਸ ਦੇਈਏ ਕਿ 2018 'ਚ ਸੋਨਾਈ ਨੂੰ ਹਾਈ ਗ੍ਰੇਡ ਦਾ ਕੈਂਸਰ ਡਾਈਗ੍ਰੋਸ ਹੋਇਆ ਸੀ ਜਿਸ ਦੇ ਚੱਲਦੇ ਪੰਜ ਮਹੀਨੇ ਤੱਕ ਨਿਊਯਾਰਕ 'ਚ ਸੋਨਾਲੀ ਦਾ ਇਲਾਜ ਚੱਲ ਰਿਹਾ ਸੀ। ਸੋਨਾਲੀ ਨੇ ਬਹੁਤ ਹਿੰਮਤ ਦੇ ਨਾਲ ਚੌਥੀ ਸਟੇਜ਼ ਦੇ ਕੈਂਸਰ ਨੂੰ ਮਾਤ ਦਿੱਤੀ ਹੈ।


ਕੰਮਕਾਰ ਦੀ ਗੱਲ ਕਰੀਏ ਤਾਂ ਸੋਨਾਲੀ 'ਦਿ ਬ੍ਰੋਕਨ ਨਿਊਜ਼' ਵੈੱਬ ਸੀਰੀਜ਼ ਦੇ ਰਾਹੀਂ ਡਿਜ਼ੀਟਲ ਡੈਬਿਊ ਕਰਨ ਜਾ ਰਹੀ ਹੈ। ਇਸ ਸੀਰੀਜ਼ 'ਚ ਸੋਨਾਲੀ ਇਕ ਜਰਨਲਿਸਟ ਦੀ ਭੂਮਿਕਾ 'ਚ ਦੇਖੀ ਜਾਵੇਗੀ। ਸੋਨਾਲੀ ਦੀ ਇਹ ਪਹਿਲੀ ਅਜਿਹੀ ਫਿਲਮ ਹੈ ਜਿਸ 'ਚ ਉਹ ਕੈਂਸ਼ਰ ਨਾਲ ਉਭਰਨ ਤੋਂ ਬਾਅਦ ਅਭਿਨੈ ਕਰਦੀ ਨਜ਼ਰ ਆਵੇਗੀ ਇਸ ਤੋਂ ਇਲਾਵਾ ਸੋਨਾਲੀ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ 'ਡੀ.ਆਈ.ਡੀ. ਲਿਟਿਲ ਮਾਸਟਰਸ' 'ਚ ਜੱਜ ਦੀ ਭੂਮਿਕਾ ਨਿਭਾ ਰਹੀ ਹੈ।

PunjabKesari


author

Aarti dhillon

Content Editor

Related News