ਸੋਨਾਲੀ ਬੇਂਦਰੇ ਤੇ ਤਾਹਿਰਾ ਕਸ਼ਯਪ ਦਾ ਝਲਕਿਆ ਦਰਦ, ਕੈਂਸਰ ਦੇ ਭਿਆਨਕ ਦਿਨਾਂ ਨੂੰ ਕੀਤਾ ਯਾਦ
Monday, Jun 07, 2021 - 06:06 PM (IST)
ਮੁੰਬਈ : ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਤੇ ਫ਼ਿਲਮ ਨਿਰਮਾਤਾ ਤਾਹਿਰਾ ਕਸ਼ਯਪ ਨੇ ਕੈਂਸਰ ਸਰਵਾਈਵਰ ਦਿਵਸ ਦੇ ਮੌਕੇ 'ਤੇ ਆਪਣੀ ਕੈਂਸਰ ਲੜਾਈ ਬਾਰੇ ਸੋਸ਼ਲ ਮੀਡੀਆ 'ਤੇ ਭਾਵੁਕ ਪੋਸਟ ਸਾਂਝੀ ਕੀਤੀ ਹੈ। ਸੋਨਾਲੀ ਬੇਂਦਰੇ ਨੇ ਸਾਲ 2018 'ਚ ਖ਼ੁਲਾਸਾ ਕੀਤਾ ਕਿ ਉਸ ਨੂੰ "ਹਾਈ ਗ੍ਰੈਡ ਕੈਂਸਰ" ਸੀ। ਇਸ ਤੋਂ ਬਾਅਦ ਉਸ ਦਾ ਨਿਊਯਾਰਕ 'ਚ ਤਕਰੀਬਨ ਪੰਜ ਮਹੀਨਿਆਂ ਤਕ ਇਲਾਜ ਚੱਲਿਆ ਸੀ। ਸੋਨਾਲੀ ਬੇਂਦਰੇ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਕਿ ਕੈਂਸਰ ਤੋਂ ਪਹਿਲਾਂ ਅਤੇ ਕੈਂਸਰ ਤੋਂ ਬਾਅਦ ਦੀ ਹੈ। ਇਸ ਪੋਸਟ ਨੂੰ ਸਾਂਝਾ ਕਰਦਿਆਂ ਉਸ ਨੇ ਲਿਖਿਆ ''ਉਹ ਇਸ ਸੱਚਾਈ ਨੂੰ ਮਹਿਸੂਸ ਕਰਦੀ ਹੈ ਕਿ ਉਸ ਦੀ ਜ਼ਿੰਦਗੀ ਦੇ ਮੁਸ਼ਕਿਲ ਪਲ ਬੀਤ ਚੁੱਕੇ ਹਨ।ਸਮਾਂ ਕਿਵੇਂ ਬੀਤ ਦਾ ਹੈ, ਅੱਜ ਜਦੋਂ ਮੈਂ ਪਿੱਛੇ ਮੁੜ ਕੇ ਵੇਖਦੀ ਹਾਂ, ਤਾਂ ਮੈਨੂੰ ਤਾਕਤ ਨਜ਼ਰ ਆਉਂਦੀ ਹੈ, ਮੈਂ ਕਮਜ਼ੋਰ ਦਿਖਦੀ ਹੈ ਪਰ ਸਭ ਤੋਂ ਖ਼ਾਸ ਗੱਲ ਮੈਂ ਸ਼ਬਦ 'ਚ ਇਹ ਪਰਿਭਾਸ਼ਤ ਨਹੀਂ ਕਰ ਸਕਦੀ ਕਿ ਇਸ ਤੋਂ ਬਾਅਦ ਮੇਰੀ ਜ਼ਿੰਦਗੀ ਕਿਵੇਂ ਹੋਵੇਗੀ।"
ਸੋਨਾਲੀ ਬੇਂਦਰੇ ਦਾ ਟਵੀਟ-
How time flies... today when I look back, I see strength, I see weakness but most importantly I see the will to not let the C word define how my life will be after it...
— Sonali Bendre Behl (@iamsonalibendre) June 6, 2021
You create the life you choose...
(1/2) pic.twitter.com/uuxO2iak9a
ਤੁਸੀਂ ਸਫ਼ਰ ਤੈਅ ਕਰਦੇ ਹੋ
ਸੋਨਾਲੀ ਬੇਂਦਰੇ ਨੇ ਅੱਗੇ ਲਿਖਿਆ, "ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੀ ਚੋਣ ਬਣਾਉਂਦੇ ਹੋ। ਯਾਤਰਾ ਉਹੀ ਹੈ ਜੋ ਤੁਸੀਂ ਬਣਾਉਂਦੇ ਹੋ, ਇਸ ਲਈ ਯਾਦ ਰੱਖੋ।" ਉਸ ਨੇ ਹੈਸ਼ ਟੈਗਸ ਸੇਵਨ ਵਨ ਡੇ ਐਟ ਏ ਟਾਈਮ ਐਂਡ ਸਵਿਚ ਟੂ ਸੰਨਸ਼ਾਈਨ ਤੇ ਕੈਂਸਰ ਸਰਵਾਈਵਰ ਡੇਅ ਲਿਖਿਆ ਹੈ।
ਤਾਹਿਰਾ ਨੂੰ ਛਾਤੀ ਦਾ ਕੈਂਸਰ
ਉਧਰ ਸਾਲ 2018 'ਚ ਹੀ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਪਤਨੀ ਤੇ ਫ਼ਿਲਮ ਨਿਰਮਾਤਾ ਤਾਹਿਰਾ ਕਸ਼ਯਪ ਨੂੰ ਵੀ 'ਜ਼ੀਰੋ ਸਟੇਜ' ਦੇ ਬ੍ਰੈਸਟ ਕੈਂਸਰ ਬਾਰੇ ਪਤਾ ਲੱਗਿਆ। ਉਸ ਨੂੰ ਮਾਸਟੈਕਟੋਮੀ ਪ੍ਰਕਿਰਿਆ ਤੋਂ ਗੁਜ਼ਰਨਾ ਪਿਆ। ਤਾਹਿਰਾ ਨੇ ਆਪਣੀ ਬੈਕਲੇਸ ਪਿੱਠ ਸਾਹਮਣੇ ਕੈਮਰੇ ਰੱਖਦੇ ਹੋਏ ਆਪਣੀ ਤਸਵੀਰ ਸਾਂਝੀ ਕੀਤੀ ਤੇ ਇੱਕ ਸ਼ਕਤੀਸ਼ਾਲੀ ਸੰਦੇਸ਼ ਲਿਖਿਆ ਕਿ ਕੈਂਸਰ ਦੇ ਦਾਗ ਦਾ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਤੇ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ।
ਨਿਸ਼ਾਨ ਤੋਂ ਸ਼ਰਮਿੰਦਾ ਨਾ ਹੋਵੋ
ਤਾਹਿਰਾ ਕਸ਼ਯਪ ਨੇ ਲਿਖਿਆ, "ਕਦੇ ਕਿਸੇ ਦਾਗ ਤੋਂ ਸ਼ਰਮਿੰਦਾ ਨਾ ਹੋਵੋ। ਇਸ ਦਾ ਸਿੱਧਾ ਅਰਥ ਹੈ ਕਿ ਤੁਸੀਂ ਉਸ ਚੀਜ ਨਾਲੋਂ ਤਾਕਤਵਰ ਸੀ, ਜਿਸ ਨੇ ਤੁਹਾਨੂੰ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਸਾਰਿਆਂ ਕੋਲ ਦਾਗ ਹੁੰਦੇ ਹਨ- ਤੁਸੀਂ ਉਨ੍ਹਾਂ ਨੂੰ ਦੇਖ ਸਕਦੇ ਹੋ ਜਾਂ ਨਹੀਂ। ਇਸ ਨੂੰ ਮਾਣ ਨਾਲ ਦਿਖਾਓ।" ਇਸ ਦੇ ਨਾਲ ਹੀ ਉਸ ਨੇ ਹੈਸ਼ਟੈਗ ਨੈਸ਼ਨਲ ਕੈਂਸਰ ਸਰਵਾਈਵਰ ਡੇਅ ਵੀ ਲਿਖਿਆ ਹੈ।