ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਇੰਝ ਘਟਾਇਆ 30 ਕਿਲੋ ਭਾਰ (ਤਸਵੀਰਾਂ)

Tuesday, Nov 08, 2022 - 05:43 PM (IST)

ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਇੰਝ ਘਟਾਇਆ 30 ਕਿਲੋ ਭਾਰ (ਤਸਵੀਰਾਂ)

ਮੁੰਬਈ (ਬਿਊਰੋ) : ਅਦਾਕਾਰਾ ਸੋਨਾਕਸ਼ੀ ਸਿਨ੍ਹਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਡਬਲ ਐਕਸਐੱਲ' ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੀ ਹੈ। ਇਸ ਫ਼ਿਲਮ ਲਈ ਸੋਨਾਕਸ਼ੀ ਸਿਨ੍ਹਾ ਨੇ 15 ਕਿਲੋ ਭਾਰ ਵਧਾਇਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸੋਨਾਕਸ਼ੀ ਨੇ ਜਿਸ 'ਡਬਲ ਐਕਸਐੱਲ' ਲਈ 15 ਕਿਲੋ ਭਾਰ ਵਧਾਇਆ ਸੀ, ਉਸੇ ਹੀ ਸੋਨਾਕਸ਼ੀ ਨੇ ਵੀ ਫ਼ਿਲਮੀ ਦੁਨੀਆ 'ਚ ਕਦਮ ਰੱਖਣ ਲਈ 30 ਕਿਲੋ ਵਜ਼ਨ ਘਟਾਇਆ ਸੀ।

PunjabKesari

ਜੀ ਹਾਂ, ਸਲਮਾਨ ਖ਼ਾਨ ਦੀ ਫ਼ਿਲਮ 'ਦਬੰਗ' 'ਚ ਐਂਟਰੀ ਤੋਂ ਪਹਿਲਾਂ ਸੋਨਾਕਸ਼ੀ ਨੇ ਆਪਣੀ ਫਿਟਨੈੱਸ 'ਤੇ ਕਾਫ਼ੀ ਮਿਹਨਤ ਕੀਤੀ ਸੀ। ਫ਼ਿਲਮੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਸੋਨਾਕਸ਼ੀ ਦਾ ਭਾਰ 95 ਕਿਲੋ ਸੀ। ਸੋਨਾਕਸ਼ੀ ਨੇ ਹਾਲ ਹੀ 'ਚ ਆਪਣੇ ਇਕ ਇੰਟਰਵਿਊ 'ਚ ਆਪਣੇ ਫਿਟਨੈੱਸ ਸਫ਼ਰ ਬਾਰੇ ਗੱਲ ਕੀਤੀ ਹੈ।

PunjabKesari

ਇਸ ਦੌਰਾਨ ਸੋਨਾਕਸ਼ੀ ਨੇ ਕਿਹਾ ਕਿ ''ਮੇਰੇ ਭਾਰ ਕਾਰਨ ਮੈਨੂੰ ਬਹੁਤ ਟ੍ਰੋਲ ਕੀਤਾ ਗਿਆ ਸੀ, ਬਚਪਨ ਤੋਂ ਹੀ ਮੇਰਾ ਭਾਰ ਜ਼ਿਆਦਾ ਰਿਹਾ ਹੈ। ਮੈਂ 95 ਕਿਲੋ ਦੀ ਸੀ।

PunjabKesari

ਮੈਂ ਖੇਡਾਂ ‘ਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੀ ਹੁੰਦੀ ਸੀ ਪਰ ਮੇਰੇ ਸਕੂਲ ਦੇ ਬੱਚੇ ਮੈਨੂੰ ਬਹੁਤ ਤੰਗ ਕਰਦੇ ਹੁੰਦੇ ਸੀ। ਵਧੇ ਹੋਏ ਵਜ਼ਨ ਕਰਕੇ ਮੈਨੂੰ ਕੋਈ ਮੁੱਖ ਕਿਰਦਾਰ ਨਿਭਾਉਣ ਨਹੀਂ ਦਿੰਦਾ ਸੀ। ਸਕੂਲ ਨਾਟਕਾਂ ‘ਚ ਮੈਨੂੰ ਬੱਸ ਛੋਟੇ ਮੋਟੇ ਸਾਈਡ ਰੋਲ ਹੀ ਮਿਲਦੇ ਹੁੰਦੇ ਸਨ।

PunjabKesari

ਸੋਨਾਕਸ਼ੀ ਅੱਗੇ ਕਹਿੰਦੀ ਹੈ, ''ਇਹ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੋਈ, ਜਦੋਂ ਮੈਂ ਆਪਣੀ ਪਹਿਲੀ ਫ਼ਿਲਮ 'ਦਬੰਗ' ਲਈ 30 ਕਿਲੋ ਵਜ਼ਨ ਘਟਾਇਆ ਸੀ ਤਾਂ ਇੰਡਸਟਰੀ ਦੇ ਲੋਕਾਂ ਅਤੇ ਮੀਡੀਆ ਨੇ ਮੇਰੇ ਵਜ਼ਨ ਨੂੰ ਲੈ ਕੇ ਮੈਨੂੰ ਕਾਫੀ ਟ੍ਰੋਲ ਕੀਤਾ ਸੀ।

PunjabKesari

ਸੋਨਾਕਸ਼ੀ ਨੇ 30 ਕਿਲੋ ਭਾਰ ਘਟਾਉਣ ਲਈ ਰੋਜ਼ਾਨਾ ਕਸਰਤ ਦੇ ਨਾਲ-ਨਾਲ ਜੰਕ ਫੂਡ ਖਾਣਾ ਬੰਦ ਕਰ ਦਿੱਤਾ ਸੀ।

PunjabKesari

ਭਾਰ ਘਟਾਉਣ ਦੌਰਾਨ ਸੋਨਾਕਸ਼ੀ ਘਰ ਦਾ ਬਣਿਆ ਖਾਣਾ ਖਾਣ ਨੂੰ ਤਰਜੀਹ ਦਿੰਦੀ ਸੀ।

PunjabKesari

ਉਹ ਗ੍ਰੀਨ ਟੀ ਅਤੇ ਫਲ ਖਾ ਕੇ ਖੁਦ ਨੂੰ ਫਿੱਟ ਰੱਖਦੀ ਸੀ। ਸੋਨਾਕਸ਼ੀ ਇੱਕ ਦਿਨ ਵਿਚ ਵੱਧ ਤੋਂ ਵੱਧ ਪਾਣੀ ਪੀਣ ਦੀ ਕੋਸ਼ਿਸ਼ ਕਰਦੀ ਸੀ।

PunjabKesari

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News