ਰੇਖਾ ਦੇ ''ਇੰਡੀਅਨ ਆਈਡਲ 12'' ਦਾ ਹਿੱਸਾ ਬਣਨ ''ਤੇ ਨਿਰਾਸ਼ ਸੋਨਾ ਮਹਾਪਾਤਰਾ, ਅਨੂ ਮਲਿਕ ਨੂੰ ਕਿਹਾ ''ਦਰਿੰਦਾ...''

4/6/2021 5:51:42 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸੋਨਾ ਮਹਾਪਾਤਰਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿਣ ਵਾਲੀਆਂ ਹਸਤੀਆਂ 'ਚੋਂ ਇਕ ਹੈ। ਉਹ ਆਪਣੇ ਗਾਣਿਆਂ ਤੋਂ ਇਲਾਵਾ ਸਮਾਜਿਕ ਤੇ ਰਾਜਨੀਤਕ ਮੁੱਦਿਆਂ 'ਤੇ ਬੇਬਾਕੀ ਨਾਲ ਬੋਲਣ ਲਈ ਜਾਣੀ ਜਾਂਦੀ ਹੈ। ਸੋਨਾ ਮਹਾਪਾਤਰਾ ਅਕਸਰ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਆਪਣੀ ਰਾਏ ਰੱਖਦੀ ਹੈ। ਹੁਣ ਉਨ੍ਹਾਂ ਨੇ ਹਿੰਦੀ ਸਿਨੇਮਾ ਦੀ ਦਿੱਗਜ ਅਦਾਕਾਰਾ ਰੇਖਾ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 

PunjabKesari

ਦੱਸ ਦਈਏ ਕਿ ਹਾਲ ਹੀ 'ਚ ਰੇਖਾ ਛੋਟੇ ਪਰਦੇ ਦੇ ਮਸ਼ਹੂਰ ਅਤੇ ਚਰਚਿਤ ਰਿਐਲਟੀ ਸ਼ੋਅ 'ਇੰਡੀਅਨ ਆਈਡਲ 12' ਦਾ ਹਿੱਸਾ ਬਣੀ, ਜਿਸ ਕਾਰਨ ਉਹ ਕਾਫ਼ੀ ਚਰਚਾ 'ਚ ਹੈ। ਉਨ੍ਹਾਂ ਨੇ ਸ਼ੋਅ 'ਚ ਪਹੁੰਚ ਕੇ ਮੁਕਾਬਲੇਬਾਜ਼ ਤੇ ਜੱਜਾਂ ਨਾਲ ਕਾਫ਼ੀ ਮਸਤੀ ਵੀ ਕੀਤੀ ਸੀ। ਸੋਨਾ ਮਹਾਪਾਤਰਾ ਨੇ ਰੇਖਾ ਦੇ 'ਇੰਡੀਅਨ ਆਈਡਲ' ਦਾ ਹਿੱਸਾ ਬਣਨ 'ਤੇ ਨਿਰਾਸ਼ਾ ਪ੍ਰਗਟਾਈ ਹੈ। ਨਾਲ ਹੀ ਉਨ੍ਹਾਂ ਨੇ ਅਨੂ ਮਲਿਕ ਨੂੰ ਲੈ ਕੇ ਵੱਡੀ ਗੱਲ ਆਖੀ ਹੈ। ਅਨੂ ਮਲਿਕ ਮੀਟੂ ਮੂਵਮੈਂਟ ਰਾਹੀਂ ਸੋਸ਼ਣ ਦਾ ਦੋਸ਼ ਝੱਲ ਚੁੱਕੇ ਹਨ, ਜਿਸ ਦੇ ਚੱਲਦਿਆਂ ਉਹ ਲੰਬੇ ਸਮੇਂ ਤਕ 'ਇੰਡੀਅਨ ਆਈਡਲ' ਦਾ ਹਿੱਸਾ ਨਹੀਂ ਰਹੇ ਸੀ ਪਰ ਹਾਲ ਹੀ 'ਚ ਉਹ ਇਕ ਵਾਰ ਫਿਰ ਤੋਂ ਉਹ 'ਇੰਡੀਅਨ ਆਈਡਲ' 'ਚ ਨਜ਼ਰ ਆਏ ਸੀ। ਅਜਿਹੇ 'ਚ ਸੋਨਾ ਮਹਾਪਾਤਰਾ ਨੇ ਰੇਖਾ ਦੇ ਇਸ ਸ਼ੋਅ ਦਾ ਹਿੱਸਾ ਬਣਨ ਨੂੰ ਨਿਰਾਸ਼ਾਜਨਕ ਦੱਸਿਆ ਹੈ। ਨਾਲ ਹੀ ਉਨ੍ਹਾਂ ਨੇ ਅਨੂ ਮਲਿਕ ਨੂੰ ਇਕ ਦਰਿੰਦਾ ਦੱਸਿਆ ਹੈ। ਇਹ ਗੱਲ ਸੋਨਾ ਮਹਾਪਾਤਰਾ ਨੇ ਸੋਸ਼ਲ ਮੀਡੀਆ 'ਤੇ ਆਖੀ ਹੈ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਦੱਸਣਯੋਗ ਹੈ ਕਿ ਗਾਇਕਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਲਿਖਿਆ 'ਇਕ ਦੁਖੀ ਸੰਗੀਤ ਰਿਐਲਟੀ ਸ਼ੋਅ ਨੂੰ ਵਧਾਵਾ ਦੇਣ ਵਾਲੀ ਇਕ ਚੰਗੀ ਕਲਾਕਾਰ ਅਤੇ ਸ਼ਾਨਦਾਰ ਮਹਿਲਾ ਰੇਖਾ ਨੂੰ ਦੇਖ ਕੇ ਖੁਸ਼ ਹਾਂ। ਨਿਰਾਸ਼ਾਜਨਕ ਕਿਉਂ? ਤੁਸੀਂ ਇਕ ਅਜਿਹੇ ਸ਼ੋਅ ਨੂੰ ਕੀ ਕਹੋਗੇ, ਜੋ ਇਕ ਮਸ਼ਹੂਰ ਸੀਰੀਅਲ ਸ਼ੋਸਣ ਦਰਿੰਦੇ ਅਤੇ ਸਾਲ-ਦਰ-ਸਾਲ ਆਪਣੇ ਪੈਰੋਲ ਨੂੰ ਖਰਾਬ ਕਰਦਾ ਹੈ? ਅਨੂ ਮਲਿਕ ਕਦੇ ਵੀ ਇਕ ਹੈਸ਼ਟੈਗ ਦੇ ਲਾਈਕ ਨਹੀਂ ਹੈ।'

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)


sunita

Content Editor sunita