Son Of Sardaar 2 ਫ਼ਿਲਮ ਤੋਂ ਬਾਹਰ ਹੋਏ ਸੰਜੇ ਦੱਤ, ਇਹ ਵੱਡਾ ਕਾਰਨ ਆਇਆ ਸਾਹਮਣੇ

Tuesday, Aug 06, 2024 - 11:58 AM (IST)

Son Of Sardaar 2 ਫ਼ਿਲਮ ਤੋਂ ਬਾਹਰ ਹੋਏ ਸੰਜੇ ਦੱਤ, ਇਹ ਵੱਡਾ ਕਾਰਨ ਆਇਆ ਸਾਹਮਣੇ

ਮੁੰਬਈ- ਸੰਜੇ ਦੱਤ ਅਤੇ ਅਜੇ ਦੇਵਗਨ ਦੀ ਜੋੜੀ ਇੱਕ ਵਾਰ ਫਿਰ ਪਰਦੇ 'ਤੇ ਨਜ਼ਰ ਆਉਣ ਵਾਲੀ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਦੋਵੇਂ 'ਸਨ ਆਫ ਸਰਦਾਰ 2' 'ਚ ਨਜ਼ਰ ਆਉਣ ਵਾਲੇ ਸਨ, ਜੋ 2012 'ਚ ਰਿਲੀਜ਼ ਹੋਈ 'ਸਨ ਆਫ ਸਰਦਾਰ' ਦਾ ਸੀਕਵਲ ਹੈ। ਇਸ ਦਾ ਕਾਰਨ ਸੰਜੇ ਦੱਤ ਦਾ ਇਸ ਫਿਲਮ ਤੋਂ ਬਾਹਰ ਹੋਣਾ ਹੈ।ਸੰਜੇ ਦੱਤ ਦੇ ਫਿਲਮ ਤੋਂ ਬਾਹਰ ਹੋਣ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਯੂਕੇ ਦਾ ਵੀਜ਼ਾ ਨਹੀਂ ਮਿਲ ਸਕਿਆ ਅਤੇ ਫਿਲਮ ਦੀ ਸ਼ੂਟਿੰਗ ਲਈ ਉਨ੍ਹਾਂ ਨੂੰ ਉਥੇ ਜਾਣਾ ਪਿਆ।ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਹੁਣ ਸੰਜੇ ਦੱਤ ਦੀ ਥਾਂ ਅਦਾਕਾਰ ਅਤੇ ਭਾਜਪਾ ਸੰਸਦ ਰਵੀ ਕਿਸ਼ਨ ਨੂੰ ਕਾਸਟ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਦਲਜੀਤ ਕੌਰ ਨੇ ਨਿਖਿਲ ਪਟੇਲ ਨੂੰ ਪੋਸਟ ਸਾਂਝੀ ਕਰਕੇ ਕਿਹਾ 'ਨਾਰਸਿਸਟ', ਬਾਅਦ 'ਚ ਕਰ ਦਿੱਤੀ ਡਿਲੀਟ

'ਸਨ ਆਫ ਸਰਦਾਰ' 'ਚ ਸੰਜੇ ਦੱਤ ਨੇ ਬਿੱਲੂ ਦਾ ਕਿਰਦਾਰ ਨਿਭਾਇਆ ਸੀ ਅਤੇ ਅਜੇ ਦੇਵਗਨ ਜੱਸੀ ਰੰਧਾਵਾ ਦੇ ਕਿਰਦਾਰ 'ਚ ਨਜ਼ਰ ਆਏ ਸਨ। ਸੰਜੇ ਦੇ ਫਿਲਮ ਤੋਂ ਬਾਹਰ ਹੋਣ ਨਾਲ ਦਰਸ਼ਕਾਂ ਨੂੰ ਦੋਵਾਂ ਨੂੰ ਸਿਲਵਰ ਸਕ੍ਰੀਨ 'ਤੇ ਇਕੱਠੇ ਦੇਖਣ ਲਈ ਕਿਸੇ ਹੋਰ ਫਿਲਮ ਦਾ ਇੰਤਜ਼ਾਰ ਕਰਨਾ ਹੋਵੇਗਾ। ਫਿਲਮ ਵਿੱਚ ਮਰੁਣਾਲ ਠਾਕੁਰ ਵੀ ਹੈ ਅਤੇ ਇਸ ਸਮੇਂ ਇਸਦੀ ਸ਼ੂਟਿੰਗ ਸਕਾਟਲੈਂਡ 'ਚ ਚੱਲ ਰਹੀ ਹੈ।1993 ਦੇ ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਜਦੋਂ ਸੰਜੇ ਦੱਤ ਨੂੰ ਆਰਮਜ਼ ਐਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਗਈ, ਜੋ ਉਸ ਨੇ 2016 'ਚ ਪੂਰੀ ਕਰ ਲਈ। ਖਬਰਾਂ ਮੁਤਾਬਕ ਗ੍ਰਿਫਤਾਰੀ ਤੋਂ ਬਾਅਦ ਸੰਜੇ ਦੱਤ ਅੱਜ ਤੱਕ ਯੂਕੇ ਨਹੀਂ ਜਾ ਸਕੇ ਹਨ। ਉਹ ਕਈ ਵਾਰ ਵੀਜ਼ਾ ਲਈ ਅਪਲਾਈ ਕਰ ਚੁੱਕਿਆਹੈ ਪਰ ਗੱਲ ਸਿਰੇ ਨਹੀਂ ਚੜ੍ਹੀ।

ਇਹ ਖ਼ਬਰ ਵੀ ਪੜ੍ਹੋ - ਸਿਰ ਮੁਨਵਾਉਣ ਤੋਂ ਬਾਅਦ ਹਿਨਾ ਖ਼ਾਨ ਨੇ ਨਵੇਂ ਲੁੱਕ ਦਾ ਵੀਡੀਓ ਕੀਤਾ ਸਾਂਝਾ, ਕਿਹਾ- ਹਾਰ ਨਹੀਂ ਮੰਨਾਂਗੀ

'ਸਨ ਆਫ ਸਰਦਾਰ' ਇਕ ਕਾਮੇਡੀ ਐਕਸ਼ਨ ਫਿਲਮ ਹੈ। ਇਸ ਦਾ ਨਿਰਦੇਸ਼ਨ ਅਸ਼ਵਨੀ ਧੀਰ ਨੇ ਕੀਤਾ ਹੈ। ਅਜੇ ਦੇਵਗਨ ਅਤੇ ਸੰਜੇ ਦੱਤ ਤੋਂ ਇਲਾਵਾ ਇਸ 'ਚ ਸੋਨਾਕਸ਼ੀ ਸਿਨਹਾ, ਮੁਕੁਲ ਦੇਵ, ਵਿੰਦੂ ਦਾਰਾ ਸਿੰਘ, ਅਰਜਨ ਬਾਜਵਾ, ਤਨੂਜਾ ਅਤੇ ਸੰਜੇ ਮਿਸ਼ਰਾ ਸਮੇਤ ਕਈ ਕਲਾਕਾਰਾਂ ਨੇ ਕੰਮ ਕੀਤਾ ਸੀ। ਫਿਲਮ ਦੇ ਗੀਤ 'ਪੋ ਪੋ' 'ਚ ਸਲਮਾਨ ਖ਼ਾਨ ਵੀ ਡਾਂਸ ਕਰਦੇ ਨਜ਼ਰ ਆਏ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News