ਜਾਣੋ ਸੋਨਮ ਕਪੂਰ ਦੇ ਜੀਵਨ ਦੀਆਂ ਕੁਝ ਅਣਕਹੀਆਂ ਗੱਲਾਂ, ਪੜ੍ਹ ਕੇ ਹੋ ਜਾਓਗੇ ਹੈਰਾਨ !

Saturday, Feb 20, 2016 - 02:05 PM (IST)

ਜਾਣੋ ਸੋਨਮ ਕਪੂਰ ਦੇ ਜੀਵਨ ਦੀਆਂ ਕੁਝ ਅਣਕਹੀਆਂ ਗੱਲਾਂ, ਪੜ੍ਹ ਕੇ ਹੋ ਜਾਓਗੇ ਹੈਰਾਨ !
ਮੁੰਬਈ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੀ ਆਉਣ ਵਾਲੀ ਫਿਲਮ ''ਨੀਰਜਾ'' ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ''ਚ ਸੋਨਮ ਨੇ ਦਲੇਰ ਲੜਕੀ ਨੀਰਜਾ ਭਨੌਟ ਦਾ ਕਿਰਦਾਰ ਨਿਭਾਇਆ ਹੈ। ਜਾਣਕਾਰੀ ਅਨੁਸਾਰ ਫਿਲਮ ''ਨੀਰਜਾ'' ਦੇ ਕਈ ਦ੍ਰਿਸ਼ਾਂ ''ਚ ਨੀਰਜਾ ਦੇ ਬਚਪਨ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ। ਅਸਲ ''ਚ ਇਹ ਤਸਵੀਰਾਂ ਸੋਨਮ ਦੇ ਬਚਪਨ ਦੀਆਂ ਹਨ, ਜਿਨ੍ਹਾਂ ਦੀ ਵਰਤੋਂ ਨਿਰਦੇਸ਼ਕ ਨੇ ਇਸ ਫਿਲਮ ਕੀਤੀ ਹੈ। ਅੱਜ ਅਸੀਂ ਤੁਹਾਨੂੰ ਸੋਨਮ ਕਪੂਰ ਦੀ ਦੀਆਂ ਕੁਝ ਅਣਕਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।
► ਬਚਪਨ ''ਚ ਸਕੂਲ ''ਚ ਜਦੋਂ ਲੜਕੇ ਸੋਨਮ ਨੂੰ ਪਰੇਸ਼ਾਨ ਕਰਦੇ ਹੁੰਦੇ ਸਨ ਤਾਂ ਉਹ ਆਪਣੇ ਭਰਾ ਅਰਜੁਨ ਕਪੂਰ ਨੂੰ ਉਨ੍ਹਾਂ ਨੂੰ ਧਮਕਾਉਣ ਲਈ ਭੇਜਿਆ ਕਰਦੀ ਸੀ। 
 ਜ਼ਿਕਰਯੋਗ ਹੈ ਕਿ ਸੋਨਮ ਦੀ ਪਹਿਲੀ ਨੌਕਰੀ ਇਕ ਵੇਟ੍ਰਸ ਦੀ ਸੀ, ਅਨਿਲ ਕਪੂਰ ਵਰਗੇ ਸੁਪਰਸਟਾਰ ਦੀ ਬੇਟੀ ਹੋਣ ਦੇ ਬਾਵਜੂਦ ਆਪਣੀ ਕਮਾਈ ਲਈ ਅਤੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਇਕ ਹੋਟਲ ''ਚ ਵੇਟਰ ਦਾ ਕੰਮ ਕੀਤਾ ਸੀ। 
 ਆਪਣੇ ਭਾਰੀ ਵਜ਼ਨ ਕਾਰਨ ਸੋਨਮ ਨੇ ਆਪਣੇ ਪ੍ਰੇਮੀ ਨਾਲ ਬ੍ਰੇਕਅੱਪ ਕਰ ਲਿਆ ਸੀ। ਅਸਲ ''ਚ ਉਨ੍ਹਾਂ ਦੇ ਪ੍ਰੇਮੀ ਨੇ ਉਨ੍ਹਾਂ ਦੇ ਵਜ਼ਨ ਨੂੰ ਲੈ ਕੇ ਕੁਝ ਬੁਰਾ ਭਲਾ ਕਿਹਾ ਸੀ, ਜਿਸ ਤੋਂ ਬਾਅਦ ਸੋਨਮ ਨੇ ਉਸ ਨਾਲ ਆਪਣਾ ਸੰਬੰਧ ਤੋੜ ਲਿਆ ਸੀ। 
 19 ਸਾਲ ਦੀ ਉਮਰ ''ਚ ਸੋਨਮ ਦਾ ਵਜ਼ਨ 86 ਕਿਲੋਂ ਸੀ, ਇਹੀ ਨਹੀਂ ਮੋਟਾਪੇ ਨਾਲ ਜੁੜੇ ਡਾਇਬਟੀਜ਼ ਵਰਗੀਆਂ ਕੁਝ ਬੀਮਾਰੀਆਂ ਵੀ ਸਨ। 
 ਸੋਨਮ ਕਪੂਰ ਨੂੰ ਕਿਤਾਬਾਂ ਪੜ੍ਹਣ ਦਾ ਬਹੁਤ ਸ਼ੌਂਕ ਸੀ। 
  ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਸੋਨਮ ਕਪੂਰ ਦੇ ਕਜ਼ਨ ਹਨ। ਅਸਲ ''ਚ ਸੋਨਮ ਕਪੂਰ ਦੀ ਮਾਂ ਅਤੇ ਰਣਵੀਰ ਦੀ ਮਾਂ ਆਪਸ ''ਚ ਰਿਸ਼ਤੇਦਾਰ ਹਨ।
  ਸੋਨਮ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ। ਇਸ ਕਾਰਨ ਸੰਜੇ ਲੀਲਾ ਭੰਸਾਲੀ ਦੀ ਫਿਲਮ ''ਸਾਵਰੀਆ'' ਲਈ ਸੋਨਮ ਨੂੰ ਮਨਾਉਣ ਲਈ ਕਰੀਬ ਡੇਢ ਸਾਲ ਦਾ ਸਮਾਂ ਲੱਗ ਗਿਆ ਸੀ। 
► ਸੋਨਮ ਨੇ ਇਹ ਨਹੀਂ ਚਾਹੁੰਦੀ ਹੈ ਕਿ ਉਨ੍ਹਾਂ ਦਾ ਵਿਆਹ ਕਿਸੇ ਅਦਾਕਾਰ ਨਾਲ ਹੋਵੇ, ਕਿਉਂਕਿ ਉਹ ਆਪਣੇ ਪਤੀ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੁੰਦੀ ਹੈ।

 


Related News