MMS ਲੀਕ ਨੇ ਵਧਾ''ਤੇ ਸੋਫਿਕ ਦੇ ਫਾਲੋਅਰਜ਼ ! ਨਵੀਂ ਵੀਡੀਓ ਵਾਇਰਲ ਹੋਣ ਮਗਰੋਂ 5 ਲੱਖ ਤੋਂ ਪਾਰ ਹੋਈ ਗਿਣਤੀ
Friday, Nov 28, 2025 - 12:56 PM (IST)
ਕੋਲਕਾਤਾ - ਸੋਸ਼ਲ ਮੀਡੀਆ ਇਨਫਲੂਐਂਸਰ ਸੋਫਿਕ SK ਇਨ੍ਹੀਂ ਦਿਨੀਂ ਇੱਕ ਕਥਿਤ MMS ਵੀਡੀਓ ਕਾਰਨ ਚਰਚਾ ਵਿੱਚ ਬਣਿਆ ਹੋਇਆ ਹੈ। ਹਾਲਾਂਕਿ ਵੀਡੀਓ ਦੇ ਇੰਟਰਨੈੱਟ 'ਤੇ ਫੈਲਣ ਤੋਂ ਬਾਅਦ, ਸੋਫਿਕ ਅਤੇ ਉਸ ਦੀ ਗਰਲਫ੍ਰੈਂਡ ਦੋਵਾਂ ਨੇ ਮਾਫੀ ਵੀ ਮੰਗੀ ਸੀ।
ਵਿਵਾਦ ਤੋਂ ਬਾਅਦ ਫਾਲੋਅਰਜ਼ ਵਿੱਚ ਵਾਧਾ
ਇਸ ਵੀਡੀਓ ਕਾਰਨ ਸੋਫਿਕ ਨੂੰ ਜਿੱਥੇ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਉਸ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ 4.96 ਲੱਖ ਤੱਕ ਵਧ ਗਈ। ਸੋਫਿਕ ਨੇ ਆਪਣੀ ਮਾਫੀ ਦੇ ਦੋ ਦਿਨ ਬਾਅਦ, ਇੱਕ ਪ੍ਰਸਿੱਧ ਬੰਗਾਲੀ ਟਰੈਂਡਿੰਗ ਗੀਤ 'ਤੇ ਡਾਂਸ ਕਰਦੇ ਹੋਏ ਇੱਕ ਨਵੀਂ ਡਾਂਸ ਰੀਲ ਦੇ ਨਾਲ ਆਪਣੇ ਪ੍ਰਸ਼ੰਸਕਾਂ ਸਾਹਮਣੇ ਵਾਪਸੀ ਕੀਤੀ। ਸੋਫਿਕ ਦੀ ਵਾਪਸੀ ਤੋਂ ਬਾਅਦ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਮਿਲੀ-ਜੁਲੀ ਰਹੀ। ਕਈ ਫਾਲੋਅਰਜ਼ ਨੇ ਉਸ ਦਾ ਸਮਰਥਨ ਕੀਤਾ ਅਤੇ ਖੁਸ਼ੀ ਜ਼ਾਹਰ ਕੀਤੀ ਕਿ ਉਹ ਦੁਬਾਰਾ ਕੰਟੈਂਟ ਬਣਾ ਰਿਹਾ ਹੈ, ਜਦਕਿ ਕੁਝ ਲੋਕ ਪੁਰਾਣੇ ਲੀਕ ਵੀਡੀਓ ਦਾ ਜ਼ਿਕਰ ਕਰਦੇ ਹੋਏ ਉਸ ਨੂੰ ਲਗਾਤਾਰ ਟਰੋਲ ਕਰਦੇ ਰਹੇ।
ਇਹ ਵੀ ਪੜ੍ਹੋ: ਧਰਮਿੰਦਰ ਦੇ ਫੈਨਜ਼ ਲਈ ਵੱਡੀ ਖ਼ੁਸ਼ਖ਼ਬਰੀ ! ਸੰਨੀ-ਬੌਬੀ ਨਾਲ ਆਵੇਗੀ 'ਅਪਨੇ 2', ਮੇਕਰਜ਼ ਨੇ ਕੀਤਾ ਐਲਾਨ
ਦੋਸਤ 'ਤੇ ਲਗਾਇਆ ਬਲੈਕਮੇਲ ਕਰਨ ਦਾ ਦੋਸ਼
ਮਾਫੀ ਵਾਲੇ ਵੀਡੀਓ ਵਿੱਚ, ਸੋਫਿਕ ਨੇ ਸਪੱਸ਼ਟ ਕੀਤਾ ਸੀ ਕਿ ਲੀਕ ਹੋਇਆ ਵੀਡੀਓ ਇੱਕ ਸਾਲ ਪਹਿਲਾਂ ਰਿਕਾਰਡ ਕੀਤਾ ਗਿਆ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਦਾ ਇੱਕ ਕਰੀਬੀ ਦੋਸਤ ਸੀ, ਜਿਸ ਦੀ ਉਸ ਦੇ ਅਤੇ ਉਸ ਦੀ ਗਰਲਫ੍ਰੈਂਡ ਦੇ ਫੋਨ ਤੱਕ ਪਹੁੰਚ ਸੀ। ਸੋਫਿਕ ਦੇ ਅਨੁਸਾਰ, ਇਹ ਦੋਸਤ ਉਨ੍ਹਾਂ ਨੂੰ ਬਲੈਕਮੇਲ ਕਰਦਾ ਰਿਹਾ ਅਤੇ ਜਦੋਂ ਉਨ੍ਹਾਂ ਨੇ ਉਸ ਤੋਂ ਦੂਰੀ ਬਣਾ ਲਈ ਤਾਂ ਉਸ ਨੇ ਬਦਲਾ ਲੈਣ ਲਈ ਵੀਡੀਓ ਆਨਲਾਈਨ ਅਪਲੋਡ ਕਰ ਦਿੱਤਾ। ਸੋਫਿਕ ਨੇ ਭਾਵੁਕ ਹੁੰਦਿਆਂ ਕਿਹਾ, "ਮੈਂ ਕਦੇ ਨਹੀਂ ਸੋਚਿਆ ਸੀ ਕਿ ਜਿਸ ਨੂੰ ਮੈਂ ਭਰਾ ਦੀ ਤਰ੍ਹਾਂ ਮੰਨਦਾ ਸੀ, ਉਹ ਮੈਨੂੰ ਇਸ ਤਰ੍ਹਾਂ ਧੋਖਾ ਦੇਵੇਗਾ"। ਸੋਫਿਕ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੀਡੀਓ ਲੀਕ ਕਰਨ ਦਾ ਕੋਈ ਪ੍ਰਚਾਰਕ ਇਰਾਦਾ ਨਹੀਂ ਸੀ। ਮਾਫੀ ਵੀਡੀਓ ਦੌਰਾਨ, ਉਸ ਨੇ ਆਪਣੇ ਦਾਅਵੇ ਦੇ ਸਬੂਤ ਵਜੋਂ ਕੁਝ ਸਕ੍ਰੀਨਸ਼ਾਟ, ਛੋਟੇ ਕਲਿੱਪ ਅਤੇ ਵੌਇਸ ਨੋਟਸ ਵੀ ਸਾਂਝੇ ਕੀਤੇ। ਉਸ ਨੇ ਆਪਣੇ ਫਾਲੋਅਰਜ਼ ਤੋਂ ਹੱਥ ਜੋੜ ਕੇ ਮੁਆਫੀ ਮੰਗੀ ਅਤੇ ਵੀਡੀਓ ਦੀ ਅੱਗੇ ਦੀ ਵਾਇਰਲਿੰਗ ਨੂੰ ਰੋਕਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਮੋਬਾਈਲ ਯੂਜ਼ਰਸ ਦੀ ਲੱਗੀ ਮੌਜ ! ਆ ਗਿਆ 365 ਦਿਨਾਂ ਵਾਲਾ ਸਸਤਾ ਰੀਚਾਰਜ ਪਲਾਨ
ਦੱਸ ਦੇਈਏ ਕਿ ਸੋਫਿਕ ਪੱਛਮੀ ਬੰਗਾਲ ਦਾ ਨਿਵਾਸੀ ਹੈ ਅਤੇ ਉਹ ਪ੍ਰਸਿੱਧ ਗਰੁੱਪ 'ਪੱਲਿ ਗ੍ਰਾਮ TV' ਦੇ ਮੁੱਖ ਮੈਂਬਰ ਹੈ। ਇਹ ਗਰੁੱਪ ਆਪਣੀ ਕਾਮੇਡੀ, ਲੋਕ-ਥੀਏਟਰ ਅਤੇ ਬੰਗਾਲੀ ਡਰਾਮਾ ਰੀਲਾਂ ਲਈ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ: ਨੇੜੇ ਆ ਗਿਆ ਧਰਤੀ ਦਾ ਆਖਰੀ ਦਿਨ! ਟੱਕਰਾਵੇਗਾ ਧੂਮਕੇਤੂ ਤੇ ਫਿਰ....
