ਰਿਚਾ ਚੱਢਾ ਦੇ ਟਵੀਟ ’ਤੇ ਭੜਕੀ ਸਮ੍ਰਿਤੀ ਈਰਾਨੀ, ਕਿਹਾ– ‘ਮੁਆਫ਼ੀਨਾਮੇ ਦਾ ਡਰਾਮਾ ਬੰਦ ਹੋਵੇ’

Saturday, Nov 26, 2022 - 01:21 PM (IST)

ਰਿਚਾ ਚੱਢਾ ਦੇ ਟਵੀਟ ’ਤੇ ਭੜਕੀ ਸਮ੍ਰਿਤੀ ਈਰਾਨੀ, ਕਿਹਾ– ‘ਮੁਆਫ਼ੀਨਾਮੇ ਦਾ ਡਰਾਮਾ ਬੰਦ ਹੋਵੇ’

ਮੁੰਬਈ (ਬਿਊਰੋ)– ਰਿਚਾ ਚੱਢਾ ਦੇ ਟਵੀਟ ’ਤੇ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਤਮਾਮ ਬਾਲੀਵੁੱਡ ਸਿਤਾਰਿਆਂ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਰਿਚਾ ਦੇ ਟਵੀਟ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਨੁਪਮ ਖੇਰ, ਅਕਸ਼ੇ ਕੁਮਾਰ, ਰਵੀਨਾ ਟੰਡਨ, ਕੇ. ਕੇ. ਮੇਨਨ ਵਰਗੇ ਸਿਤਾਰੇ ਰਿਚਾ ਦੇ ਟਵੀਟ ਦੀ ਨਿੰਦਿਆ ਕਰ ਚੁੱਕੇ ਹਨ। ਅਜਿਹੇ ’ਚ ਹੁਣ ਸਮ੍ਰਿਤੀ ਨੇ ਵੀ ਵੱਡੀ ਗੱਲ ਆਖ ਦਿੱਤੀ ਹੈ।

ਸਮ੍ਰਿਤੀ ਈਰਾਨੀ ਕਹਿੰਦੀ ਹੈ ਕਿ ਜਿਨ੍ਹਾਂ ਨੇ ਦੇਸ਼ ਦੀ ਸੇਵਾ ’ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਇਆ ਹੈ। ਇਸ ਤਰ੍ਹਾਂ ਦੇ ਬਿਆਨ ਅਜਿਹੇ ਪਰਿਵਾਰਾਂ ਨੂੰ ਠੇਸ ਪਹੁੰਚਾਉਣ ਵਾਲੇ ਹਨ। ਦੇਸ਼ ਵਾਸੀਆਂ ਨੂੰ ਠੇਸ ਪਹੁੰਚਾਉਣ ਵਾਲੇ ਅਜਿਹੇ ਬਿਆਨ ਤੋਂ ਬਾਅਦ ਜਾਣਬੁਝ ਕੇ ਸੋਚ ਸਮਝ ਕੇ ਮੁਆਫ਼ੀਨਾਮਿਆਂ ਦਾ ਡਰਾਮਾ ਹੈ, ਇਹ ਡਰਾਮੇ ਬੰਦ ਹੋਣ ਤਾਂ ਬਿਹਤਰ ਹਨ।

ਇਹ ਖ਼ਬਰ ਵੀ ਪੜ੍ਹੋ : ਅਨੁਪਮ ਖੇਰ ਦਾ ਰਿਚਾ ਚੱਢਾ ’ਤੇ ਫੁੱਟਿਆ ਗੁੱਸਾ, ਕਿਹਾ, ‘ਇਸ ਤੋਂ ਵੱਧ ਸ਼ਰਮਨਾਕ ਹੋਰ...’

ਸਮ੍ਰਿਤੀ ਤੋਂ ਪਹਿਲਾਂ ਅਨੁਪਮ ਖੇਰ ਨੇ ਇਸ ਟਵੀਟ ’ਤੇ ਗੱਲ ਕੀਤੀ ਸੀ। ਅਨੁਪਮ ਖੇਰ ਨੇ ਰਿਚਾ ਚੱਢਾ ਦੇ ਟਵੀਟ ਦੀ ਨਿੰਦਿਆ ਕਰਦਿਆਂ ਲਿਖਿਆ ਸੀ, ‘‘ਦੇਸ਼ ਦੀ ਬੁਰਾਈ ਕਰਕੇ ਕੁਝ ਲੋਕਾਂ ਵਿਚਾਲੇ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਨਾ ਕਾਇਰ ਤੇ ਛੋਟੇ ਲੋਕਾਂ ਦਾ ਕੰਮ ਹੈ ਤੇ ਫੌਜ ਦੇ ਸਨਮਾਨ ਨੂੰ ਦਾਅ ’ਤੇ ਲਗਾਉਣਾ, ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ।’’

ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਵਿਵੇਦੀ ਨੇ ਆਪਣੇ ਇਕ ਬਿਆਨ ’ਚ ਕਿਹਾ ਸੀ ਕਿ ਭਾਰਤੀ ਫੌਜ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਮੁੜ ਹਥਿਆਉਣ ਲਈ ਭਾਰਤ ਸਰਕਾਰ ਦੇ ਹੁਕਮ ਦਾ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਦੀ ਇਸ ਗੱਲ ’ਤੇ ਜਵਾਬ ਦਿੰਦਿਆਂ ਰਿਚਾ ਨੇ ਟਵੀਟ ਕੀਤਾ ਸੀ, ‘‘ਗਲਵਾਨ ਹਾਏ ਬੋਲ ਰਿਹਾ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News