ਰਣਬੀਰ ਕਪੂਰ ਨੂੰ ਭੈਣ ਰਿਧੀਮਾ ਨੇ ਇਸ ਖਾਸ ਅੰਦਾਜ਼ ''ਚ ਜਨਮਦਿਨ ਦੀ ਵਧਾਈ

Tuesday, Sep 28, 2021 - 12:34 PM (IST)

ਰਣਬੀਰ ਕਪੂਰ ਨੂੰ ਭੈਣ ਰਿਧੀਮਾ ਨੇ ਇਸ ਖਾਸ ਅੰਦਾਜ਼ ''ਚ ਜਨਮਦਿਨ ਦੀ ਵਧਾਈ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਕਪੂਰ ਅੱਜ ਆਪਣਾ 39ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਉਨ੍ਹਾਂ ਨੂੰ ਫੈਨਜ਼ ਅਤੇ ਕਰੀਬੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਰਣਬੀਰ ਕਪੂਰ ਦੇ ਬਹੁਤ ਸਾਰੇ ਦੋਸਤਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਵੀ ਖ਼ਾਸ ਪੋਸਟ ਸ਼ੇਅਰ ਕਰ ਕੇ ਉਨ੍ਹਾਂ ਨੂੰ ਜਨਮ ਦਿਨ ਵਧਾਈ ਦਿੱਤੀ ਹੈ। ਰਣਬੀਰ ਕਪੂਰ ਦੀ ਭੈਣ ਰਿਧੀਮਾ ਕਪੂਰ ਨੇ ਵੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਖ਼ਾਸ ਅੰਦਾਜ਼ ਵਿਚ ਜਨਮ ਦਿਨ ਦੀ ਵਧਾਈ ਦਿੱਤੀ ਹੈ।

PunjabKesari
ਰਿਧੀਮਾ ਕਪੂਰ ਨੇ ਚਾਹੇ ਕਿਸੇ ਫਿਲਮ 'ਚ ਕੰਮ ਨਹੀਂ ਕੀਤਾ, ਪਰ ਉਹ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਰਿਧੀਮਾ ਕਪੂਰ ਅਕਸਰ ਆਪਣੇ ਪਰਿਵਾਰ ਨਾਲ ਸੋਸ਼ਲ ਮੀਡੀਆ 'ਤੇ ਖਾਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਟ 'ਤੇ ਰਣਬੀਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਬਹੁਤ ਹੀ ਖਾਸ ਤਸਵੀਰ ਸ਼ੇਅਰ ਕਰਕੇ ਰਣਬੀਰ ਨੂੰ ਵਧਾਈ ਦਿੱਤੀ ਹੈ।

Ranbir Kapoor Flaunts His Million Dollar Smile With Neetu Kapoor & Riddhima  Kapoor Sahmi
ਰਿਧੀਮਾ ਕਪੂਰ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਉਸ ਦੇ ਨਾਲ ਰਣਬੀਰ ਕਪੂਰ, ਆਲੀਆ ਭੱਟ, ਮਾਂ ਨੀਤੂ ਕਪੂਰ ਅਤੇ ਧੀ ਸਮਾਰਾ ਨਜ਼ਰ ਆ ਰਹੀ ਹੈ। ਤਸਵੀਰ 'ਚ ਉਹ ਸਾਰੇ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਰਿਧੀਮਾ ਕਪੂਰ ਨੇ ਭਰਾ ਰਣਬੀਰ ਨੂੰ ਉਨ੍ਹਾਂ ਦੇ 39ਵੇਂ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉਸ ਨੇ ਤਸਵੀਰ ਦੀ ਕੈਪਸ਼ਨ 'ਚ ਲਿਖਿਆ,'ਮੇਰਾ ਰਾਕਸਟਾਰ ਭਰਾ'। ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।'


author

Aarti dhillon

Content Editor

Related News