''Singham Again'' ਤੇ ''Bhool Bhulaiyaa 3'' ਨੂੰ ਵੱਡਾ ਝਟਕਾ

Friday, Nov 01, 2024 - 12:14 PM (IST)

''Singham Again'' ਤੇ ''Bhool Bhulaiyaa 3'' ਨੂੰ ਵੱਡਾ ਝਟਕਾ

ਐਂਟਰਟੇਨਮੈਂਟ ਡੈਸਕ : ਅਜੇ ਦੇਵਗਨ ਦੀ 'ਸਿੰਘਮ ਅਗੇਨ' ਅਤੇ ਕਾਰਤਿਕ ਆਰੀਅਨ ਦੀ 'ਭੂਲ ਭੁਲਈਆ 3' ਬਾਕਸ ਆਫਿਸ 'ਤੇ ਵੱਡੀ ਟੱਕਰ ਲਈ ਤਿਆਰ ਹਨ। ਦੋਵੇਂ ਫ਼ਿਲਮਾਂ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਅਦਾਕਾਰ ਆਪੋ-ਆਪਣੀਆਂ ਫ਼ਿਲਮਾਂ ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ਨਿਰਮਾਤਾਵਾਂ ਨੇ ਵੀ ਫ਼ਿਲਮ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ।

ਕਿਉਂ ਲਗਾਈ ਗਈ ਪਾਬੰਦੀ?
ਹੁਣ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਨਿਰਮਾਤਾਵਾਂ ਨੂੰ ਵੱਡਾ ਝਟਕਾ ਲੱਗਾ ਹੈ। ਇਕ ਪਾਸੇ ਇਹ ਦੋਵੇਂ ਫ਼ਿਲਮਾਂ ਵਿਸ਼ਵ ਪੱਧਰ 'ਤੇ ਰਿਲੀਜ਼ ਹੋਣਗੀਆਂ। ਜਦਕਿ ਸਾਊਦੀ ਅਰਬ ਨੇ ਇਸ ਨੂੰ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ। ਮਿਡ-ਡੇ ਦੀ ਰਿਪੋਰਟ ਮੁਤਾਬਕ, ਮੱਧ-ਪੂਰਬੀ ਦੇਸ਼ 'ਚ ਸੈਂਸਰ ਬੋਰਡ ਧਾਰਮਿਕ ਤੌਰ 'ਤੇ ਸੰਵੇਦਨਸ਼ੀਲ ਸਮੱਗਰੀ ਅਤੇ ਜਿਨਸੀ ਵਿਸ਼ਿਆਂ ਨੂੰ ਲੈ ਕੇ ਸਖ਼ਤ ਹਨ। ਸਾਊਦੀ ਅਰਬ 'ਚ ਫ਼ਿਲਮ ਸੈਂਸਰ ਬੋਰਡ ਕਾਫੀ ਸਖ਼ਤ ਹੈ ਤੇ ਅਕਸਰ ਉਨ੍ਹਾਂ ਫ਼ਿਲਮਾਂ 'ਤੇ ਪਾਬੰਦੀ ਲਗਾ ਦਿੰਦਾ ਹੈ, ਜੋ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੀਆਂ।

ਇਹ ਖ਼ਬਰ ਵੀ ਪੜ੍ਹੋ - ਸਾਰਾ ਅਲੀ ਖ਼ਾਨ ਪੰਜਾਬ ਦੇ ਇਸ ਰਾਜਨੇਤਾ ਨੂੰ ਕਰ ਰਹੀ ਡੇਟ! ਤਸਵੀਰਾਂ ਹੋਈਆਂ ਵਾਇਰਲ

ਸਾਊਦੀ ਅਰਬ ’ਚ ਫ਼ਿਲਮਾਂ ਨੂੰ ਲੈ ਕੇ ਵੱਖਰੇ-ਵੱਖਰੇ ਨਿਯਮ
ਦੇਸ਼ ਆਮ ਤੌਰ 'ਤੇ ਉਨ੍ਹਾਂ ਫ਼ਿਲਮਾਂ 'ਤੇ ਪਾਬੰਦੀ ਲਗਾਉਂਦਾ ਹੈ, ਜੋ ਧਾਰਮਿਕ ਤੌਰ 'ਤੇ ਸੰਵੇਦਨਸ਼ੀਲ ਮੰਨੀਆਂ ਜਾਂਦੀਆਂ ਹਨ ਜਾਂ ਅਣਉਚਿਤ ਸਮੱਗਰੀ ਨੂੰ ਉਤਸ਼ਾਹਿਤ ਕਰਦੀਆਂ ਹਨ। ਖ਼ਬਰਾਂ ਦੀ ਮੰਨੀਏ ਤਾਂ ਧਾਰਮਿਕ ਟਕਰਾਅ ਕਾਰਨ ਅਜੇ ਦੀ 'ਸਿੰਘਮ ਅਗੇਨ' ਨੂੰ ਸਾਊਦੀ ਅਰਬ 'ਚ ਬੈਨ ਕਰ ਦਿੱਤਾ ਗਿਆ ਹੈ। ਇਸ ਫ਼ਿਲਮ 'ਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਆਪਸੀ ਟਕਰਾਅ ਨੂੰ ਦਿਖਾਇਆ ਗਿਆ ਹੈ। ਉਥੇ ਹੀ ਕਾਰਤਿਕ ਦੀ 'ਭੂਲ ਭੁਲਾਈਆ 3' ਸਮਲਿੰਗੀ ਸਬੰਧਾਂ ਨਾਲ ਜੁੜੇ ਕੁਝ ਕਾਰਨਾਂ ਕਰਕੇ ਸਾਊਦੀ ਅਰਬ 'ਚ ਪਾਬੰਦੀ ਦਾ ਸਾਹਮਣਾ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਸੋਨਮ ਬਾਜਵਾ ਅੱਧੀ ਰਾਤ ਮਿਸਟਰੀ ਮੈਨ ਨਾਲ ਪਹਾੜਾਂ 'ਚ ਆਈ ਨਜ਼ਰ

ਸਟਾਰ ਕਾਸਟ
ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣ ਰਹੀ 'ਸਿੰਘਮ ਅਗੇਨ' ਫ਼ਿਲਮ 'ਚ ਕਰੀਨਾ ਕਪੂਰ, ਰਣਵੀਰ ਸਿੰਘ, ਅਕਸ਼ੇ ਕੁਮਾਰ, ਦੀਪਿਕਾ ਪਾਦੂਕੋਣ, ਟਾਈਗਰ ਸ਼ਰਾਫ, ਅਰਜੁਨ ਕਪੂਰ ਅਤੇ ਜੈਕੀ ਸ਼ਰਾਫ ਵਰਗੇ ਸਿਤਾਰੇ ਨਜ਼ਰ ਆਉਣਗੇ। ਫ਼ਿਲਮ ਰਾਮਾਇਣ ਦੇ ਥੀਮ 'ਤੇ ਆਧਾਰਿਤ ਹੈ, ਜਿਸ 'ਚ ਰਾਵਣ ਦੁਆਰਾ ਅਗਵਾ ਕੀਤੇ ਜਾਣ ਤੋਂ ਬਾਅਦ ਭਗਵਾਨ ਰਾਮ ਦੇਵੀ ਸੀਤਾ ਦੀ ਭਾਲ 'ਚ ਲੰਕਾ ਦੀ ਯਾਤਰਾ ਕਰਦੇ ਹਨ। ਉਥੇ ਹੀ ਕਾਰਤਿਕ ਆਰੀਅਨ ਦੀ 'ਭੂਲ ਭੁਲਈਆ 3' ਇੱਕ Horror Comedy ਫ਼ਿਲਮ ਹੈ, ਜੋ ਅਨੀਸ ਬਜ਼ਮੀ ਦੁਆਰਾ ਨਿਰਦੇਸ਼ਤ ਹੈ। ਇਸ ਫ਼ਿਲਮ 'ਚ ਕਾਰਤਿਕ ਤੋਂ ਇਲਾਵਾ ਤ੍ਰਿਪਤੀ ਡਿਮਰੀ, ਵਿਦਿਆ ਬਾਲਨ, ਮਾਧੁਰੀ ਦੀਕਸ਼ਿਤ ਅਤੇ ਰਾਜਪਾਲ ਯਾਦਵ ਵਰਗੇ ਕਲਾਕਾਰ ਨਜ਼ਰ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News