ਕਿਸਾਨ ਅੰਦੋਲਨ ’ਤੇ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਦਾ ਗੀਤ ‘ਸਿੰਘ ਸੂਰਮੇ’ ਤੁਹਾਡੇ ’ਚ ਵੀ ਭਰੇਗਾ ਜੋਸ਼ (ਵੀਡੀਓ)

Tuesday, Dec 22, 2020 - 06:59 PM (IST)

ਕਿਸਾਨ ਅੰਦੋਲਨ ’ਤੇ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਦਾ ਗੀਤ ‘ਸਿੰਘ ਸੂਰਮੇ’ ਤੁਹਾਡੇ ’ਚ ਵੀ ਭਰੇਗਾ ਜੋਸ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਦੋਗਾਣਾ ਜੋੜੀ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਆਪਣੇ ਗੀਤਾਂ ਕਰਕੇ ਲੋਕਾਂ ਵਿਚਾਲੇ ਚਰਚਾ ’ਚ ਰਹਿੰਦੇ ਹਨ। ਦੋਵੇਂ ਸੋਸ਼ਲ ਮੀਡੀਆ ਰਾਹੀਂ ਤੇ ਜ਼ਮੀਨੀ ਪੱਧਰ ’ਤੇ ਕਿਸਾਨਾਂ ’ਚ ਵਿੱਚਰ ਕੇ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ।

ਹਾਲ ਹੀ ’ਚ ਦੋਵਾਂ ਦਾ ਨਵਾਂ ਗੀਤ ‘ਸਿੰਘ ਸੂਰਮੇ’ ਰਿਲੀਜ਼ ਹੋਇਆ ਹੈ। ਇਹ ਗੀਤ ਕਿਸਾਨਾਂ ’ਚ ਜੋਸ਼ ਭਰ ਦੇਵੇਗਾ। ਗੀਤ ਢਪਈ ਵਿਰਕ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ।

ਗੀਤ ਨੂੰ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਨੇ ਆਵਾਜ਼ ਦਿੱਤੀ ਹੈ। ਇਸ ਦਾ ਮਿਊਜ਼ਿਕ ਜੇਸਟੱਨ ਨੇ ਦਿੱਤਾ ਹੈ। ਇਸ ਦੇ ਬੋਲ ਸੋਨੂੰ ਜਰਗਾਰੀ ਨੇ ਲਿਖੇ ਹਨ। ਗੀਤ ਦੀ ਵੀਡੀਓ ਮੇਹਨ ਤੇ ਸ਼ੁਭਮ ਵਲੋਂ ਤਿਆਰ ਕੀਤੀ ਗਈ ਹੈ। ਇਸ ਨੂੰ ਪ੍ਰੋਡਿਊਸ ਵੀ ਢਪਈ ਤੇ ਵਿਰਕ ਵਲੋਂ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਇਸ ਤੋਂ ਪਹਿਲਾਂ ‘ਕੌਫੀ ਆਲੇ ਮੱਗ’, ‘ਗੇਮ ਪਾ ਗਿਆ’, ‘ਅੱਕੜ ਬੱਕੜ’, ‘ਗੱਡੀ ਤੇ ਗਲਾਸ’, ‘ਨਾਲ ਬੈਠੇ ਯਾਰ’, ‘ਕਲਯੁੱਗ’, ‘ਸਿੱਕਾ’, ‘ਵੈਲੀ ਜੱਟ’ ਤੇ ‘ਸਕੀਮ’ ਵਰਗੇ ਗੀਤਾਂ ਨਾਲ ਦਰਸ਼ਕਾਂ ਦੀ ਕਚਹਿਰੀ ’ਚ ਹਾਜ਼ਰੀ ਭਰ ਚੁੱਕੇ ਹਨ।

ਨੋਟ– ਬਰਿੰਦਰ ਤੇ ਦਿਲਪ੍ਰੀਤ ਦਾ ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News