ਨਹੀਂ ਘਟ ਰਹੀਆਂ ਗਾਇਕ ਸ਼ੁੱਭ ਦੀਆਂ ਮੁਸ਼ਕਿਲਾਂ, ਹੁਣ ਇਸ ਮਸ਼ਹੂਰ ਕੰਪਨੀ ਨੇ ਸ਼ੋਅ ਦੀ ਸਪਾਂਸਰਸ਼ਿਪ ਲਈ ਵਾਪਸ
Wednesday, Sep 20, 2023 - 11:04 AM (IST)
ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਸ਼ੁੱਭ ਇਨ੍ਹੀਂ ਦਿਨੀਂ ਲਗਾਤਾਰ ਵਿਵਾਦਾਂ ’ਚ ਹਨ। ਬੀਤੇ ਦਿਨੀਂ ਸ਼ੁੱਭ ਦੇ ਮੁੰਬਈ ’ਚ ਹੋਣ ਵਾਲੇ ਕਾਰਡੇਲੀਆ ਕਰੂਜ਼ ਸ਼ੋਅ ਦੇ ਭਾਜਪਾ ਦੇ ਯੁਵਾ ਮੋਰਚਾ ਦੇ ਪ੍ਰਧਾਨ ਤੇ ਉਨ੍ਹਾਂ ਦੇ ਵਰਕਰਾਂ ਵਲੋਂ ਪੋਸਟਰ ਪਾੜੇ ਗਏ। ਫਿਰ ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਸ਼ੁੱਭ ਨੂੰ ਇੰਸਟਾਗ੍ਰਾਮ ’ਤੇ ਅਨਫਾਲੋਅ ਕਰ ਦਿੱਤਾ।
ਹੁਣ ਮਸ਼ਹੂਰ ਇਲੈਕਟ੍ਰਾਨਿਕ ਕੰਪਨੀ ਬੋਟ ਨੇ ਸ਼ੁੱਭ ਦੇ ਇਸ ਸ਼ੋਅ ਦੀ ਸਪਾਂਰਸ਼ਿਪ ਵਾਪਸ ਲੈ ਲਈ ਹੈ, ਜਿਸ ਸਬੰਧੀ ਕੰਪਨੀ ਵਲੋਂ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਟਿੱਬਿਆਂ ਦੇ ਪੁੱਤ ਮੂਸੇਵਾਲਾ ਦੇ ਨਾਂ ਇਕ ਹੋਰ ਰਿਕਾਰਡ, ਹਾਲੀਵੁੱਡ ਹਸਤੀਆਂ ਨਾਲ ਗੂੰਜਿਆ ਨਾਮ
ਬੋਟ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਸ਼ਾਨਦਾਰ ਸੰਗੀਤ ਭਾਈਚਾਰੇ ਪ੍ਰਤੀ ਸਾਡੀ ਵਚਨਬੱਧਤਾ ਡੂੰਘੀ ਹੈ। ਅਸੀਂ ਸਭ ਤੋਂ ਪਹਿਲਾਂ ਇਕ ਸੱਚੇ ਭਾਰਤੀ ਬ੍ਰਾਂਡ ਹਾਂ। ਇਸ ਲਈ ਜਦੋਂ ਅਸੀਂ ਇਸ ਸਾਲ ਦੇ ਸ਼ੁਰੂ ’ਚ ਕਲਾਕਾਰ ਸ਼ੁੱਭ ਵਲੋਂ ਕੀਤੀਆਂ ਟਿੱਪਣੀਆਂ ਤੋਂ ਜਾਣੂ ਹੋਏ ਤਾਂ ਅਸੀਂ ਸ਼ੋਅ ਤੋਂ ਆਪਣੀ ਸਪਾਂਸਰਸ਼ਿਪ ਵਾਪਸ ਲੈਣ ਦਾ ਫ਼ੈਸਲਾ ਕੀਤਾ। ਅਸੀਂ ਭਾਰਤ ’ਚ ਇਕ ਸੁਰਜੀਤ ਸੰਗੀਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਾਂਗੇ ਤੇ ਅਜਿਹੇ ਪਲੇਟਫਾਰਮ ਤਿਆਰ ਕਰਾਂਗੇ, ਜਿਥੇ ਉੱਭਰਦੇ ਕਲਾਕਾਰ ਆਪਣੀ ਪ੍ਰਤਿਭਾ ਦਿਖਾ ਸਕਣ।’’
ਦੱਸ ਦੇਈਏ ਕਿ ਸ਼ੁੱਭ ਦਾ ਵਿਰੋਧ ਉਸ ਵਲੋਂ ਸਾਲ ਦੀ ਸ਼ੁਰੂਆਤ ’ਚ ਸਾਂਝੇ ਕੀਤੇ ਭਾਰਤ ਦੇ ਵਿਵਾਦਿਤ ਪੋਸਟਰ ਕਰਕੇ ਹੋ ਰਿਹਾ ਹੈ, ਜਿਸ ’ਚ ਭਾਰਤ ਦੇ ਨਕਸ਼ੇ ਦੇ ਉਪਰਲੇ ਹਿੱਸੇ ਨੂੰ ਸੜਦਾ ਦਿਖਾਇਆ ਗਿਆ ਸੀ। ਮੁੰਬਈ ’ਚ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਵਲੋਂ ਸ਼ੁੱਭ ਨੂੰ ਖ਼ਾਲਿਸਤਾਨੀ ਸਮਰਥਕ ਦੱਸਿਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਉਨ੍ਹਾਂ ਵਲੋਂ ਸ਼ੁੱਭ ਦੇ ਸ਼ੋਅ ਦਾ ਵਿਰੋਧ ਹੋ ਰਿਹਾ ਹੈ। ਸ਼ੁੱਭ ਦਾ ਇਹ ਸ਼ੋਅ 23 ਤੋਂ 25 ਸਤੰਬਰ ਵਿਚਾਲੇ ਹੋਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।