ਗਾਇਕ ਰੋਮੀ ਰੰਜਨ ਦਾ ਸਿੰਗਲ ਟਰੈਕ ''ਦਾਰੂ'' ਰਿਲੀਜ਼

Tuesday, Oct 15, 2024 - 03:37 PM (IST)

ਗਾਇਕ ਰੋਮੀ ਰੰਜਨ ਦਾ ਸਿੰਗਲ ਟਰੈਕ ''ਦਾਰੂ'' ਰਿਲੀਜ਼

ਜਲੰਧਰ : 'ਤੂੰ ਚੇਤੇ ਆਉਣੋਂ ਹੱਟ ਜਾ, ਅਸੀਂ ਪੀਨੋ ਹੱਟ ਜਾਂਗੇ','ਜਿਹੜੇ ਦੁਸ਼ਮਣ ਬਣ ਕੇ ਟੱਕਰੇ ਨੇ', ਤੇ 'ਭਾਈਚਾਰਾ' ਗੀਤ ਨਾਲ ਪੰਜਾਬੀ ਗਾਇਕੀ 'ਚ ਇੱਕ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਗਾਇਕ ਰੋਮੀ ਰੰਜਨ ਦਾ ਸਿੰਗਲ ਟਰੈਕ 'ਦਾਰੂ' ਐਤਵਾਰ ਨੂੰ ਰਿਲੀਜ਼ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਗਾਇਕ ਰੋਮੀ ਰੰਜਨ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਸਿੰਗਲ ਟਰੈਕ ਐਤਵਾਰ ਨੂੰ ਦੁਨੀਆਂ ਭਰ 'ਚ ਰਿਲੀਜ ਕੀਤਾ ਗਿਆ ਹੈ, ਜਿਸ ਨੂੰ ਉਨ੍ਹਾਂ ਨੇ ਖੁਦ ਲਿਖਿਆ ਅਤੇ ਗਾਇਆ ਹੈ ਅਤੇ ਇਸ ਦਾ ਮਿਊਜਿਕ ਮੋਹਿਤ ਕਸ਼ਿਅੱਪ ਵੱਲੋਂ ਕੀਤਾ ਗਿਆ ਹੈ ਤੇ ਵੀਡੀਓ ਤਰੁਣ ਲਹਿਰੀ ਵੱਲੋਂ ਕੈਨੇਡਾ ਅਤੇ ਯੂਕੇ ਦੀਆਂ ਬਹੁਤ ਖੂਬਸੂਰਤ ਲੋਕੇਸ਼ਨਾਂ 'ਤੇ ਫਿਲਮਾਇਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

ਰੀਅਲ ਮਿਊਜਿਕ ਅਤੇ ਦੀਸ਼ਾ ਇੰਟਰਟੇਨਮੈਂਟ ਬੈਨਰ ਹੇਠ ਆਏ ਮੇਰੇ ਇਸ ਗੀਤ ਦੇ ਪੇਸ਼ਕਾਰ ਸ਼ੰਮੀ ਚੌਧਰੀ ਹਨ ਅਤੇ ਪ੍ਰੋਡਿਊਸਰ ਕੁਲਵੰਤ ਖਹਿਰਾ ਯੂਕੇ ਹਨ। ਕਾਫੀ ਦੇਰ ਬਾਅਦ ਮਾਰਕੀਟ 'ਚ ਸਿੰਗਲ ਟਰੈਕ  ਆਉਣ ਦੇ ਕਾਰਨਾਂ ਬਾਰੇ ਰੋਮੀ ਨੇ ਕਿਹਾ ਕਿ ਅਜਿਹਾ ਕੋਈ ਕਾਰਨ ਨਹੀਂ ਮੈਂ ਸਮੇਂ-ਸਮੇਂ ਅਨੁਸਾਰ ਵੱਖ-ਵੱਖ ਚੈਨਲਾਂ 'ਤੇ ਆਪਣੀ ਹਾਜ਼ਰੀ ਲਗਵਾਉਂਦਾ ਰਹਿੰਦਾ ਹਾਂ। ਉਮੀਦ ਕਰਦਾ ਕਿ ਮੇਰੇ ਨਵੇਂ ਟਰੈਕ ਨੂੰ ਵੀ ਸਰੋਤੇ ਮੇਰੇ ਪਿਛਲੇ ਗੀਤਾ ਵਾਂਗ ਪਿਆਰ ਦੇਣਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News