ਕਿਸਾਨਾਂ ਦੇ ਹੱਕ ''ਚ ਡਟਣ ਵਾਲੀ ਪੌਪ ਸਟਾਰ ਰਿਹਾਨਾ ਅਰਬਪਤੀਆਂ ਦੀ ਲਿਸਟ ''ਚ ਹੋਈ ਸ਼ਾਮਲ, ਜਾਣੋ ਕੁੱਲ ਪ੍ਰਾਪਰਟੀ

Friday, Aug 06, 2021 - 10:05 AM (IST)

ਕਿਸਾਨਾਂ ਦੇ ਹੱਕ ''ਚ ਡਟਣ ਵਾਲੀ ਪੌਪ ਸਟਾਰ ਰਿਹਾਨਾ ਅਰਬਪਤੀਆਂ ਦੀ ਲਿਸਟ ''ਚ ਹੋਈ ਸ਼ਾਮਲ, ਜਾਣੋ ਕੁੱਲ ਪ੍ਰਾਪਰਟੀ

ਨਵੀਂ ਦਿੱਲੀ (ਬਿਊਰੋ) : ਭਾਰਤ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਪ੍ਰਤੀ ਆਪਣੀ ਪ੍ਰਤੀਕਿਰਿਆ ਪ੍ਰਗਟਾਉਣ ਵਾਲੀ ਅਮਰੀਕੀ ਪੌਪ ਸਟਾਰ ਰਿਹਾਨਾ ਦੇ ਨਾਂ ਨਾਲ ਹੁਣ ਵੱਡੀ ਪ੍ਰਾਪਤੀ ਜੁੜ ਗਈ ਹੈ। ਦਰਅਸਲ, ਅਮਰੀਕੀ ਕਾਰੋਬਾਰੀ ਮੈਗਜ਼ੀਨ 'ਫੋਰਬਸ' ਨੇ ਰਿਹਾਨਾ ਨੂੰ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਸੰਗੀਤਕਾਰ ਐਲਾਨਿਆ ਗਿਆ ਹੈ। 'ਫੋਰਬਸ' ਮੈਗਜ਼ੀਨ ਦੇ ਅਨੁਸਾਰ, ਰਿਹਾਨਾ ਦੀ ਕੁੱਲ ਸੰਪਤੀ ਵਧ ਕੇ 1.7 ਅਰਬ ਡਾਲਰ ਹੋ ਗਈ ਹੈ। ਫੋਰਬਸ ਅਨੁਸਾਰ, ਉਸ ਦੀ ਕਮਾਈ ਦਾ ਸਰੋਤ ਸਿਰਫ਼ ਸੰਗੀਤ ਨਹੀਂ ਹੈ। 

PunjabKesari

ਰਿਹਾਨਾ ਕਰਦੀ ਹੈ ਕਈ ਬ੍ਰਾਂਡਜ਼ ਦਾ ਪ੍ਰਚਾਰ
ਦੱਸ ਦੇਈਏ ਕਿ ਰਿਹਾਨਾ ਕਈ ਬ੍ਰਾਂਡਜ਼ ਦਾ ਪ੍ਰਚਾਰ ਵੀ ਕਰਦੀ ਹੈ। 'ਫੋਰਬਸ' ਮੈਗਜ਼ੀਨ ਅਨੁਸਾਰ, ਰਿਹਾਨਾ ਦੀ ਕੁੱਲ ਸੰਪਤੀ ਦਾ 1.4 ਅਰਬ ਡਾਲਰ ਫੈਂਟੀ ਬਿਊਟੀ ਕਾਸਮੈਟਿਕਸ ਲਾਈਨ ਰਾਹੀਂ ਆਇਆ ਹੈ, ਜਿਸ 'ਚ ਉਨ੍ਹਾਂ ਦੀ 50 ਪ੍ਰਤੀਸ਼ਤ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਬਾਕੀ ਸੰਪਤੀਆਂ 'ਚ ਸੈਵੇਜ ਐਕਸ ਫੈਂਟੀ ਲੌਂਜਰੀ ਕੰਪਨੀ 'ਚ ਉਨ੍ਹਾਂ ਦੇ ਸ਼ੇਅਰ ਅਤੇ ਅਦਾਕਾਰਾ-ਗਾਇਕਾ ਵਜੋਂ ਹੋਣ ਵਾਲੀ ਕਮਾਈ ਸ਼ਾਮਲ ਹੈ। ਰਿਹਾਨਾ ਦੀ ਇੱਕ ਬਿਊਟੀ ਕੰਪਨੀ ਵੀ ਹੈ। 32 ਸਾਲਾ ਰਿਹਾਨਾ ਦਾ 'ਫੈਂਟੀ' ਨਾਂ ਦਾ ਆਪਣਾ 'ਫੈਸ਼ਨ ਬ੍ਰਾਂਡ' ਹੈ।

PunjabKesari

ਇਨ੍ਹਾਂ ਫਿਲਮਾਂ 'ਚ ਕੀਤਾ ਕੰਮ
ਸਾਲ 2019 'ਚ ਫੋਰਬਸ ਨੇ ਰਿਹਾਨਾ ਨੂੰ ਸਭ ਤੋਂ ਅਮੀਰ ਸੰਗੀਤਕਾਰ ਵਜੋਂ ਨਾਮਜ਼ਦ ਕੀਤਾ ਸੀ। ਫੋਰਬਸ ਅਨੁਸਾਰ, ਉਸ ਸਮੇਂ ਦੌਰਾਨ ਰਿਹਾਨਾ ਦੀ ਕੁੱਲ ਸੰਪਤੀ 600 ਮਿਲੀਅਨ ਡਾਲਰ (4400 ਕਰੋੜ) ਸੀ। ਇਸ ਦੇ ਨਾਲ ਹੀ ਸਾਲ 'ਚ ਉਨ੍ਹਾਂ ਦੀ ਕੁੱਲ ਸੰਪਤੀ 4,607 ਕਰੋੜ ਰੁਪਏ ਅਨੁਮਾਨਤ ਸੀ।

PunjabKesari
ਰਿਹਾਨਾ ਨੇ ਹੁਣ ਤੱਕ ਲੰਡਨ ਦੇ '02 ਏਰੀਨਾ' 'ਚ ਸੋਲੋ ਆਰਟਿਸਟ ਵਜੋਂ 10 ਸੰਗੀਤ ਸ਼ੋਅ ਕੀਤੇ ਹਨ, ਜੋ ਇੱਕ ਵੱਡੀ ਪ੍ਰਾਪਤੀ ਹੈ। ਸਾਲ 2012 'ਚ ਰਿਹਾਨਾ ਨੇ ਫ਼ਿਲਮ 'ਬੈਟਲਸ਼ਿਪ' ਦੁਆਰਾ ਆਪਣੀ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਰਿਹਾਨਾ ਹਾਲੀਵੁੱਡ ਦੀ ਬੈਟਲਸ਼ਿਪ ਅਤੇ 'ਓਸ਼ਨਜ਼ 8' ਵਰਗੀਆਂ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ।

PunjabKesari

ਨੋਟ - ਰਿਹਾਨਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News