ਗਾਇਕ ਰਣਜੀਤ ਬਾਵਾ ਨੇ ਆਪਣੀ ਮਾਂ ਨਾਲ ਸਾਂਝੀ ਕੀਤੀ ਵੀਡੀਓ

Thursday, Sep 26, 2024 - 03:01 PM (IST)

ਗਾਇਕ ਰਣਜੀਤ ਬਾਵਾ ਨੇ ਆਪਣੀ ਮਾਂ ਨਾਲ ਸਾਂਝੀ ਕੀਤੀ ਵੀਡੀਓ

ਜਲੰਧਰ- ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਸੱਭਿਆਚਾਰਕ ਗੀਤਾਂ ਲਈ ਕਾਫੀ ਮਸ਼ਹੂਰ ਹਨ। ਹਾਲ ਹੀ 'ਚ ਗਾਇਕ ਨੇ ਆਪਣੀ ਮਾਂ ਨਾਲ ਇੱਕ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਗੀਤ ਦੀ ਰਿਹਰਸਲ ਦਾ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਰਣਜੀਤ ਬਾਵਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਆਪਣੇ ਫੈਨਜ਼ ਨਾਲ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕੀਤੇ ਹਨ। 

 

 
 
 
 
 
 
 
 
 
 
 
 
 
 
 
 

A post shared by Ranjit Bawa (@ranjitbawa)

ਹਾਲ ਹੀ ਵਿੱਚ ਰਣਜੀਤ ਬਾਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਮਾਂ ਨਾਲ ਖਾਸ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਨਾਲ ਗਾਇਕ ਨੇ ਕੈਪਸ਼ਨ ਵਿੱਚ ਦੱਸਿਆ ਕਿ 'ਅੱਜ ਅਸੀਂ ਮਾਂ ਨੂੰ  ਰਿਹਰਸਲ ਦਿਖਾਉਣ ਲਈ ਲੈ ਕੇ ਆਏ ❤️ ਮਾਵਾਂ ਕਰਕੇ ਹੀ ਸਾਰੀ ਦੁਨੀਆਂ ਹੈ ਜੋ ਕੁਝ ਵੀ ਮਿਲੀਆ ਜ਼ਿੰਦਗੀ ਵਿੱਚ। ❤️ ਜਲਦੀ ਮਿਲਾਂਗੇ ਸਟੇਜ ਤੇ 🙏🏻ਮਲਕ ਸਭ ਨੂੰ ਖੁਸ਼ੀਆਂ ਦੇਵੇ ਤੇ ਮਾਂ ਬਾਪ ਤੰਦਰੁਸਤ ਰੱਖੇ। 🙏🏻❤️'ਇਸ ਵੀਡੀਓ ਦੇ ਵਿੱਚ ਤੁਸੀਂ ਗਾਇਕ ਤੇ ਉਨ੍ਹਾਂ ਦੀ ਮਾਂ ਨੂੰ ਕੁਰਸੀ ਉੱਤੇ ਬੈਠ ਕੇ ਆਪਸ ਵਿੱਚ ਗੱਲਾਂ ਕਰਦੇ ਹੋਏ ਵੇਖ ਸਕਦੇ ਹੋ। ਰਣਜੀਤ ਬਾਵਾ ਦੱਸ ਰਹੇ ਹਨ ਕਿ ਅੱਜ ਉਹ ਆਪਣੀ ਮਾਂ ਨੂੰ ਗੀਤ ਦੀ ਰਿਹਰਸਲ ਵਿਖਾਉਣ ਲਈ ਲੈ ਕੇ ਆਏ ਹਨ ਤੇ ਉਨ੍ਹਾਂ ਦੀ ਮਾਂ ਲਈ ਇਹ ਪ੍ਰੋਗਰਾਮ ਵਾਂਗ ਹੀ ਹੈ। ਇਸ ਗੱਲ 'ਤੇ ਮਾਂ-ਪੁੱਤ ਖਿੜ-ਖਿੜਾ ਕੇ ਹੱਸਦੇ ਹੋਏ ਨਜ਼ਰ ਆ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਬ੍ਰੇਕਅਪ ਤੋਂ ਬਾਅਦ ਖ਼ੁਦ ਨੂੰ ਖ਼ਤਮ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ

ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ 'ਚ ਪ੍ਰਸ਼ੰਸਕ ਗਾਇਕ ਦੀ ਤਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੋਈ ਕਿੰਨਾ ਵੀ ਵੱਡਾ ਹੋ ਜਾਵੇ ਪਰ ਮਾਂ ਲਈ ਉਹ ਬੱਚਾ ਹੀ ਰਹਿੰਦਾ ਹੈ। ਰਣਜੀਤ ਬਾਈ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਬਹੁਤ ਹੀ ਸਤਿਕਾਰ ਕਰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News