ਨੇਹਾ ਕੱਕੜ ਤੇ ਰੋਹਨਪ੍ਰੀਤ ''ਵੈਲੇਨਟਾਈਨ ਡੇਅ'' ''ਤੇ ਫੈਨਜ਼ ਨੂੰ ਦੇਣਗੇ ਖ਼ਾਸ ਤੋਹਫ਼ਾ
Friday, Feb 10, 2023 - 10:14 AM (IST)
ਮੁੰਬਈ (ਬਿਊਰੋ) : ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਆਪਣੇ ਗਾਇਕੀ ਦੇ ਕਰੀਅਰ ਦੌਰਾਨ ਬਾਲੀਵੁੱਡ ਇੰਡਸਟਰੀ ਨੂੰ ਅਨੇਕਾਂ ਹਿੱਟ ਗੀਤ ਦਿੱਤੇ ਹਨ। ਨੇਹਾ ਕੱਕੜ ਤੇ ਪਤੀ ਰੋਹਨਪ੍ਰੀਤ ਸਿੰਘ ਇਸ 'ਵੈਲੇਨਟਾਈਨ ਡੇਅ' 'ਤੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ ਦੇਣ ਜਾ ਰਹੇ ਹਨ। ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਇੰਡਸਟਰੀ ਦੇ ਸਭ ਤੋਂ ਪਿਆਰੇ ਜੋੜਿਆਂ 'ਚੋਂ ਇੱਕ ਹਨ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਕਿਊਟਨੇਸ ਕਾਰਨ ਵੀ ਸੁਰਖੀਆਂ 'ਚ ਰਹਿੰਦੇ ਹਨ। ਇਨ੍ਹੀਂ ਦਿਨੀਂ ਇਹ ਕਪਲ ਵੀ ਪਿਆਰ ਦੇ ਹਫ਼ਤੇ ਦਾ ਜਸ਼ਨ ਮਨਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਹਫ਼ਤੇ ਦੌਰਾਨ ਇਹ ਜੋੜਾ ਦਰਸ਼ਕਾਂ ਨੂੰ ਖ਼ਾਸ ਤੋਹਫ਼ਾ ਦੇਣ ਵਾਲੇ ਹਨ, ਜਿਸ ਦਾ ਐਲਾਨ ਦੋਵਾਂ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਨੇ ਆਪਣੀ ਸ਼ਾਨਦਾਰ ਤਸਵੀਰ ਅਤੇ ਵੀਡੀਓ ਵੀ ਸਾਂਝੀ ਕੀਤੀ ਹੈ। ਦਰਅਸਲ, ਨੇਹਾ ਅਤੇ ਰੋਹਨਪ੍ਰੀਤ ਵੈਲਨਟਾਈਨ ਵੀਕ ਵਿਚਕਾਰ ਦਰਸ਼ਕਾਂ ਲਈ ਇੱਕ ਰੋਮਾਂਟਿਕ ਗੀਤ ਰਿਲੀਜ਼ ਕਰਨ ਵਾਲੇ ਹਨ, ਜਿਸ ਦਾ ਵੀਡੀਓ ਦੋਵਾਂ ਨੇ ਆਪਣੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਹੈ।
ਦੱਸ ਦੇਈਏ ਕਿ ਇਸ ਨਵੇਂ ਗੀਤ ਦਾ ਨਾਂ 'ਗਮ ਖੁਸ਼ੀਆਂ' ਹੈ, ਜੋ ਕਿ 13 ਫਰਵਰੀ ਨੂੰ ਰਿਲੀਜ਼ ਹੋਵੇਗਾ। ਇਸ ਤੋਂ ਪਹਿਲਾ ਨੇਹਾ ਨੇ ਰੋਹਨ ਨਾਲ ਆਪਣੀ ਪਿਆਰ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਹ ਵ੍ਹਾਈਟ ਸ਼ਰਟ ਅਤੇ ਬਲਿਊ ਜੀਨ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ, @rohanpreetsingh ਨਾਲ ਪਿਆਰ ਦੇ ਹਫ਼ਤੇ ਦਾ ਜਸ਼ਨ ਮਨਾਉਣਾ! 😍 #ਨੇਹੂਪ੍ਰੀਤ ਵੱਲੋਂ ਤੁਹਾਨੂੰ ਵੈਲੇਨਟਾਈਨ ਦੀਆਂ ਮੁਬਾਰਕਾਂ ❤️#GhamKhushiyan ਜਲਦੀ ਆ ਰਹੀ ਹੈ!!!!
ਦੱਸਣਯੋਗ ਹੈ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਦਾ ਵਿਆਹ 2020 'ਚ ਹੋਇਆ ਸੀ। ਦੋਵਾਂ ਨੇ ਇੱਕ ਦੂਜੇ ਨੂੰ ਕਰੀਬ 5-6 ਮਹੀਨੇ ਡੇਟ ਕੀਤਾ। ਇਸ ਤੋਂ ਬਾਅਦ ਵਿਆਹ ਕਰ ਲਿਆ। ਇਹ ਜੋੜਾ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜਿਆਂ 'ਚੋਂ ਇੱਕ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।